23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਕਾਂਗਰਸ ਪਾਰਟੀ ਦਾ ਹਲਕਾ ਗੁਰੂਹਰਸਹਾਏ 'ਚ ਕਮਾਂਡਰ ਨਾ ਹੋਣ ਕਾਰਨ ਵਰਕਰ ਸ਼ਸ਼ੋਪੰਜ ਵਿਚ <br/>

Ad Position 21
No active advertisement
ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਤੇ ਸਾਬਕਾ ਵਿਧਾਇਕ ਰਮਿੰਦਰ ਆਂਵਲਾ | <br/> 27-02-2026
ਗੁਰੂਹਰਸਹਾਏ, 26 ਫਰਵਰੀ (ਹਰਚਰਨ ਸਿੰਘ ਸੰਧੂ)-ਕਾਂਗਰਸ ਪਾਰਟੀ ਦੇ ਗੜ੍ਹ ਵਾਲਾ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਪਿਛਲੀ ਵਾਰ ਦੀਆਂ ਚੋਣਾਂ ਤੋਂ ਬਾਅਦ ਬਿਨਾਂ ਕਮਾਂਡਰ ਤੋਂ ਚੱਲ ਰਿਹਾ ਹੈ, ਜਿਸ ਕਾਰਨ ਪਾਰਟੀ ਦੇ ਵਰਕਰ ਸ਼ਸ਼ੋਪੰਜ 'ਚ ਪਏ ਨਜ਼ਰ ਆ ਰਹੇ ਹਨ | ਭਾਵੇਂ ਇਥੇ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਅਤੇ ਪਾਰਟੀ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਢਿੱਲੋਂ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਨੂੰ ਲੈ ਕੇ ਪਿਛਲੇ ਦਿਨਾਂ 'ਚ ਸਰਗਰਮ ਸਨ | ਗੁਰਦੀਪ ਸਿੰਘ ਢਿੱਲੋਂ ਜੋ ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜ ਕੇ ਪਾਰਟੀ ਦੇ ਹਰ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਰਹੇ ਹਨ ਅਤੇ ਹੜ੍ਹਾਂ ਦੌਰਾਨ ਲੋਕਾਂ ਦੀ ਆਵਾਜ਼ ਨੂੰ ਉਠਾਇਆ, ਲੋਕਾਂ ਦੀ ਮਦਦ ਲਈ ਅੱਗੇ ਆਏ, ਪਾਰਟੀ ਦੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਲਿਆ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ, ਗ਼ਜ਼ਨੀ ਵਾਲਾ ਤੇ ਗੱਟੀ ਮੱਤੜ ਵਿਖੇ ਦਰਿਆ ਤੋਂ ਪਾਰ ਜਾਣ ਲਈ ਲੋਕਾਂ ਨੂੰ ਇੰਜਣ ਵਾਲੇ ਬੇੜੇ ਮੁਹੱਈਆ ਕਰਵਾਉਣ ਦੇ ਨਾਲ ਪਾਰਟੀ ਆਗੂਆਂ ਦੀ ਸਮੇਂ-ਸਮੇਂ 'ਤੇ ਮੀਟਿੰਗਾਂ ਵੀ ਆਯੋਜਿਤ ਕੀਤੀਆਂ | ਇਸ ਤਰ੍ਹਾਂ ਹੀ ਰਮਿੰਦਰ ਸਿੰਘ ਆਂਵਲਾ ਵਲੋਂ ਵੀ ਮਨਰੇਗਾ ਬਚਾਓ ਸੰਗਰਾਮ ਮੁਹਿੰਮ ਤਹਿਤ ਰੈਲੀ ਕਰਵਾਈ ਗਈ | ਜ਼ਿਲ੍ਹਾ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਵੀ ਵੱਡੀ ਮੀਟਿੰਗ ਕੀਤੀ ਗਈ | ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਦੀਆਂ ਟਿਕਟਾਂ ਵੰਡੀਆਂ ਗਈਆਂ ਤੇ ਰਮਿੰਦਰ ਆਂਵਲਾ ਇਹ ਕਹਿੰਦੇ ਹਨ ਕਿ ਉਹ ਜਲਾਲਾਬਾਦ ਤੇ ਗੁਰੂਹਰਸਹਾਏ ਹਲਕੇ ਤੋਂ ਦੋ ਟਿਕਟਾਂ ਲੈ ਕੇ ਚੋਣਾਂ ਲੜਨਗੇ, 2019 ਦੀ ਜ਼ਿਮਨੀ ਚੋਣ ਉਹ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਵਿਚ ਲੜੇ ਸਨ ਅਤੇ ਜਿੱਤ ਕੇ ਵਿਧਾਇਕ ਬਣੇ ਸਨ | ਸਾਲ 2022 ਦੀਆਂ ਚੋਣਾਂ ਉਹ ਕਿਸੇ ਵੀ ਹਲਕੇ ਤੋਂ ਨਹੀਂ ਲੜੇ ਉਹ ਗੁਰੂਹਰਸਹਾਏ ਤੋਂ ਕਾਂਗਰਸ ਦੀ ਟਿਕਟ ਦੇ ਚਾਹਵਾਨ ਸਨ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ | 2 ਟਿਕਟਾਂ ਦੀ ਮੰਗ, ਗੁਰੂਹਰਸਹਾਏ ਤੋਂ ਦਾਅਵੇਦਾਰੀ ਪੇਸ਼ ਕਰਨੀ ਇਹ ਸਭ ਗੋਲ ਮਾਲ ਦੀ ਨੀਤੀ ਅਪਣਾਈ ਜਾ ਰਹੀ ਹੈ | ਦੂਜੇ ਪਾਸੇ ਗੁਰਦੀਪ ਸਿੰਘ ਢਿੱਲੋਂ ਜਿਸ ਨੇ ਹਲਕੇ 'ਚ ਪਿਛਲੇ 20 ਸਾਲ ਗੁਜ਼ਾਰੇ ਹਨ ਉਹ ਹਰ ਪਹਿਲੂ ਤੋਂ ਵਾਕਫ਼ ਹਨ ਅਤੇ ਉਨ੍ਹਾਂ ਦਾ ਹਰ ਪਿੰਡ ਵਿਚ ਤੇ ਹਰ ਭਾਈਚਾਰੇ ਵਿਚ ਮਿਲਵਰਤਨ ਬਣਿਆ ਹੋਇਆ ਹੈ | ਇਸ ਤੋਂ ਇਲਾਵਾ ਗੁਰੂਹਰਸਹਾਏ ਹਲਕੇ 'ਚ ਕੰਬੋਜ ਭਾਈਚਾਰੇ ਸਮੇਤ ਰਾਏ ਸਿੱਖ ਭਾਈਚਾਰੇ ਦੇ ਆਗੂ ਵੀ ਕਾਂਗਰਸ ਪਾਰਟੀ ਤੋਂ ਟਿਕਟ ਦੀ ਮੰਗ ਕਰਨ ਲਈ ਯਤਨਸ਼ੀਲ ਹਨ ਪਰ ਕਾਂਗਰਸ ਪਾਰਟੀ ਵਲੋਂ ਅਜੇ ਤੱਕ ਗੁਰੂਹਰਸਹਾਏ ਹਲਕੇ ਦਾ ਕਮਾਂਡਰ ਨਾ ਦੇਣ ਕਾਰਨ ਵਰਕਰ ਤੇ ਲੋਕਾਂ 'ਚ ਨਿਰਾਸ਼ਾ ਹੈ |

Ad Position 22
No active advertisement
ਪਿਛਲੀ ਖ਼ਬਰ ਹਰੇ ਰੁੱਖਾਂ ਦੀ ਨਾਜਾਇਜ਼ ਕਟਾਈ ਜ਼ੋਰਾਂ 'ਤੇ, ਸਰਕਾਰ ਤੇ ਵਿਭਾਗ ਕਾਰਵਾਈ ਦੇ ਨਾਂਅ 'ਤੇ ਚਲਾਨ ਕਰਨ ਤੱਕ ਸੀਮਤ <br/> ਅਗਲੀ ਖ਼ਬਰ ਪਿੰਡ ਖਾਰੇ ਦਾ ਇਤਿਹਾਸ, ਕਿਤਾਬ ਲੋਕ ਅਰਪਿਤ <br/>
Ad Position 24