ਫਿਰੋਜ਼ਪੁਰ, 9 ਮਾਰਚ (ਗੁਰਿੰਦਰ ਸਿੰਘ)-ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਆਯੋਜਿਤ ਤਿੰਨ ਦਿਨਾਂ ਗਊ ਮਾਤਾ ਕਥਾ ਦਾ ਸਮਾਗਮ ਧਾਰਮਿਕ ਮਾਹੌਲ ਵਿਚਕਾਰ ਕੀਤਾ ਗਿਆ | ਇਸ ਮੌਕੇ ਧਰਮਪਾਲ ਬਾਂਸਲ ਡਾਇਰੈਕਟਰ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ, ਐਸ.ਬੀ.ਐਸ ਕਾਲਜ ਆਫ਼ ਨਰਸਿੰਗ ਅਤੇ ਹਾਰਮਨੀ ਵਨਿਅਮ ਨੇ ਦੱਸਿਆ ਕਿ ਕਥਾ ਦੇ ਤੀਜੇ ਦਿਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਅਤੇ ਮਾਤਾ ਗਊ ਦੀ ਮਹਿਮਾ ਸੁਣੀ ਤੇ ਧਾਰਮਿਕ ਲਾਭ ਪ੍ਰਾਪਤ ਕੀਤਾ | ਕਥਾ ਸਥਾਨ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਜਿੱਥੇ ਭਜਨ-ਕੀਰਤਨ ਅਤੇ ਭਜਨਾਂ ਨੇ ਮਾਹੌਲ ਨੂੰ ਸ਼ਰਧਾ ਨਾਲ ਭਰ ਦਿੱਤਾ | ਅਖਿਲ ਭਾਰਤੀਯ ਗਊ ਕਥਾਵਾਚਕ ਸ਼੍ਰੀ ਚੰਦਰਕਾਂਤ ਨੇ ਗਊ ਮਾਤਾ ਬਾਰੇ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕਰਦਿਆਂ ਕਿਹਾ ਕਿ ਗਊ ਦੀ ਰੱਖਿਆ ਕਰਨਾ ਸਾਡਾ ਧਰਮ ਹੈ | ਉਨ੍ਹਾਂ ਕਿਹਾ ਕਿ ਸਨਾਤਨ ਧਰਮ ਵਿਚ, ਗਊ ਨੂੰ ਮਾਂ ਮੰਨਿਆ ਜਾਂਦਾ ਹੈ, ਇਸ ਵਿਚ 33 ਕਰੋੜ ਦੇਵੀ-ਦੇਵਤੇ ਨਿਵਾਸ ਕਰਦੇ ਹਨ | ਕਥਾ ਦੌਰਾਨ, ਸ਼ਰਧਾਲੂਆਂ ਨੂੰ ਗਾਵਾਂ ਦੀ ਰੱਖਿਆ ਕਰਨ ਅਤੇ ਉਨ੍ਹਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਨੇ ਲੋਕਾਂ ਨੂੰ ਗਊ ਆਸ਼ਰਮ ਦਾ ਸਮਰਥਨ ਕਰਨ ਅਤੇ ਗਊਆਂ ਦੀ ਰੱਖਿਆ ਲਈ ਅੱਗੇ ਆਉਣ ਦੀ ਅਪੀਲ ਕੀਤੀ | ਪ੍ਰੋਗਰਾਮ ਦੇ ਅੰਤ ਵਿੱਚ, ਵੱਡੀ ਗਿਣਤੀ ਵਿੱਚ ਪ੍ਰੇਮੀਆਂ ਨੇ ਆਰਤੀ ਵਿੱਚ ਹਿੱਸਾ ਲਿਆ | ਇਸ ਮੌਕੇ ਫ਼ਿਰੋਜ਼ਪੁਰ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਬਾਬਾ ਬਲਦੇਵ ਗਿਰੀ ਗੱਦੀ ਸੰਚਾਲਕ ਬਾਬਾ ਬਾਲਕ ਨਾਥ ਫ਼ਿਰੋਜ਼ਪੁਰ, ਬਾਬਾ ਰਾਹੁਲ ਬਜਾਜ, ਵਿਲੰਬਰ ਸਿੰਘ ਹੈੱਡ ਗ੍ਰੰਥੀ ਸਾਰਾਗੜ੍ਹੀ ਗੁਰਦੁਆਰਾ ਸਾਹਿਬ, ਵਿੱਦਿਆ ਆਨੰਦ ਗਿਰੀ ਡੇਰਾ ਬਾਬਾ ਧਨੀ ਰਾਮ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਪ੍ਰੋਗਰਾਮ ਦੌਰਾਨ ਧਰਮਪਾਲ ਬਾਂਸਲ ਵਲੋਂ ਆਪਣੇ ਦੋ ਭਜਨ ਰਿਲਿਜ ਕੀਤੇ ਗਏ | ਇਸ ਮੌਕੇ ਰਾਜ ਕੁਮਾਰ ਬਾਂਸਲ ਬਠਿੰਡਾ, ਰਾਜੇਸ਼ ਜੈਨ ਬੁਢਲਾਡਾ, ਸੁਰੇਸ਼ ਰਾਣੀ, ਕੈਲਾਸ਼ ਰਾਣੀ, ਰਾਜ ਕੁਮਾਰ ਗਰਗ, ਅੰਜੂ, ਕਿਰਨ ਬਾਂਸਲ, ਯੋਗੇਸ਼ ਬਾਂਸਲ, ਸੀ.ਏ ਪਿ੍ੰਯਕਾ, ਪ੍ਰਾਸ਼ੀ, ਸਰਵਿਕਾ ਆਦਿ ਸ਼ਾਮਿਲ ਹੋਏ | ਸਮੁੱਚੇ ਪ੍ਰੋਗਰਾਮ ਦਾ ਆਯੋਜਨ ਐਸ.ਬੀ.ਐਸ ਅਤੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਸਟਾਫ ਅਤੇ ਵਿਦਿਆਰਥੀਆ ਵਲੋਂ ਕੀਤਾ ਗਿਆ | ਪ੍ਰੋਗਰਾਮ ਦੇ ਉਪਰੰਤ ਧਰਮਪਾਲ ਬਾਂਸਲ ਵਲੋਂ ਆਏ ਹੋਏ ਗਊ ਭਗਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੇ ਦੌਰਾਨ ਰਾਧਾ ਕਿ੍ਸ਼ਨ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਭਗਤੀ ਭਜਨ ਗਰੁੱਪ ਦੇ ਮੈਂਬਰ ਕੈਲਾਸ਼, ਅਸ਼ੋਕ ਗਰਗ, ਮੁਕੇਸ਼ ਗੋਇਲ, ਗੌਰਵ ਅਨਮੋਲ, ਤਿਰਲੋਚਣ ਚੋਪੜਾ, ਅਸ਼ੋਕ ਕੱਕੜ, ਮਹਿੰਦਰ ਬਜਾਜ, ਕਮਲ ਕਾਲੀਆ, ਰਾਕੇਸ਼ ਪਾਠਕ ਹਾਜ਼ਰ ਰਹੇ |