ਗੁਰੂਹਰਸਹਾਏ, 10 ਮਾਰਚ(ਹਰਚਰਨ ਸਿੰਘ ਸੰਧੂ)-ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਦੀ ਮੀਟਿੰਗ ਗੁਰੂਹਰਸਹਾਏ ਵਿਖੇ ਹੋਈ | ਜਿਸ ਵਿਚ ਜਥੇਬੰਦੀ ਨਾਲ ਜੁੜੇ ਹੋਏ ਕਈ ਪਤਵੰਤੇ ਆਗੂ ਹਾਜ਼ਰ ਹੋਏ | ਇਸ ਮੌਕੇ 'ਤੇ ਜਥੇਬੰਦੀ ਵਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਹੀ ਆਪਸੀ ਸਹਿਮਤੀ ਕਰਦਿਆਂ ਅਬਜ਼ਰਵਰ ਲਗਾਉਣ ਦਾ ਮਤਾ ਪਾਸ ਕੀਤਾ ਗਿਆ | ਜਿਸ ਤਹਿਤ ਗੁਰਮੇਲ ਸਿੰਘ ਪਿੰਡ ਝਾੜੀ ਵਾਲਾ ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਜ਼ਿਲ੍ਹਾ ਫਰੀਦਕੋਟ ਜ਼ਿਲਿ੍ਹਆਂ ਦਾ ਰਾਮਗੜ੍ਹੀਆ ਅਕਾਲ ਜਥੇਬੰਦੀ ਵਲੋਂ ਅਬਜ਼ਰਵਰ ਲਗਾਇਆ ਗਿਆ | ਇਸ ਮੌਕੇ ਬਲਵਿੰਦਰ ਸਿੰਘ ਕਲਸੀ ਗੁਰੂਹਰਸਹਾਏ, ਗੁਰਚਰਨ ਸਿੰਘ, ਪਾਲਾ ਸਿੰਘ, ਗੁਰਚਰਨ ਸਿੰਘ ਬਾਘੂ ਵਾਲਾ, ਸੋਹਣ ਸਿੰਘ, ਬੱਬੂ ਸਿੰਘ, ਸੋਨੰੂ ਨਾਗੀ, ਗੁਰਪਾਲ ਸਿੰਘ, ਬਲਦੇਵ ਸਿੰਘ, ਰਣਜੀਤ ਸਿੰਘ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ | ਇਸ ਮੌਕੇ 'ਤੇ ਆਬਜ਼ਰਵਰ ਲਗਾਉਣ 'ਤੇ ਗੁਰਮੇਲ ਸਿੰਘ ਨੇ ਸਮੂਹ ਜਥੇਬੰਦੀ ਦੇ ਆਗੂਆਂ ਸਮੇਤ ਕਨਵੀਨਰ ਹਰਜੀਤ ਸਿੰਘ ਸੱਗੂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਵਲੋਂ ਜੋ ਜਿੰਮੇਵਾਰੀ ਦਿੱਤੀ ਗਈ ਹੈ | ਉਸਨੂੰ ਆਪਣੇ ਬਣਦੇ ਫ਼ਰਜ਼ਾਂ ਤਹਿਤ ਨਿਭਾਇਆ ਜਾਵੇਗਾ ਅਤੇ ਰਾਮਗੜ੍ਹੀਆ ਅਕਾਲ ਜਥੇਬੰਦੀ ਲਈ ਦਿਨ ਰਾਤ ਮਿਹਨਤ ਕਰਕੇ ਸਮੁੱਚੀ ਟੀਮ ਸਲਾਹ ਨਾਲ ਗਤੀਵਿਧੀਆਂ ਨੂੰ ਅੱਗੇ ਵਧਾਇਆ ਜਾਵੇਗਾ |