ਮੁੱਦਕੀ, 10 ਮਾਰਚ (ਭਾਰਤ ਭੂਸ਼ਨ ਅਗਰਵਾਲ)-ਪਿਛਲੇ ਲੰਬੇ ਸਮੇਂ ਤੋਂ ਕੱਬਰਵੱਛਾ ਸੜਕ ਦੀ ਮਾੜੀ ਤੇ ਖਸਤਾ ਹਾਲਤ ਕਾਰਨ ਜਿੱਥੇ ਰਾਹਗੀਰਾਂ ਲਈ ਇਹ ਸੜਕ ਪੇ੍ਰਸ਼ਾਨੀ ਦਾ ਸਬੱਬ ਬਣੀ ਹੋਈ ਹੈ ਉੱਥੇ ਸੜਕ ਟੁੱਟੀ ਹੋਣ ਕਾਰਨ ਰਾਹਗੀਰਾਂ ਦੀ ਆਵਾਜਾਈ ਘੱਟ ਹੋਣ ਕਰਕੇ ਸਥਾਨਕ ਦੁਕਾਨਦਾਰਾਂ ਨੂੰ ਵਪਾਰ 'ਚ ਘਾਟਾ ਵੀ ਸਹਿਣਾ ਪੈ ਰਿਹਾ ਹੈ | ਜਿਸ ਤੋਂ ਦੁਖੀ ਹੋ ਕੇ ਦੁਕਾਨਦਾਰਾਂ ਨੇ ਰੋਸ ਜਤਾਇਆ ਗਿਆ | ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਕਸਬਾ ਮੁੱਦਕੀ ਵਿਚ ਸੀਵਰੇਜ ਪਾਉਣ ਦੇ ਕੰਮ ਚੱਲਣ ਕਰਕੇ ਕੱਬਰਵੱਛਾ ਸੜਕ ਤੋਂ ਰਾਹਗੀਰਾਂ ਦਾ ਲੰਘਣਾ ਬਹੁਤ ਘੱਟ ਹੋ ਗਿਆ ਹੈ | ਜਿਸ ਨਾਲ ਉਨ੍ਹਾਂ ਦੇ ਵਪਾਰ 'ਤੇ ਬਹੁਤ ਬੁਰਾ ਅਸਰ ਪਿਆ ਹੈ | ਦੁਕਾਨਦਾਰਾਂ ਨੇ ਦੱਸਿਆ ਕਿ ਕੱਬਰਵੱਛਾ ਸੜਕ ਮੁੱਦਕੀ ਦੇ ਅਨੇਕਾਂ ਪਿੰਡਾਂ ਨੂੰ ਜੋੜਦੀ ਹੈ, ਦੀ ਹਾਲਤ ਸੁਧਾਰਨ ਲਈ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਤੇ ਕਈ ਰਾਜਨੀਤਿਕ ਉੱਚ ਆਗੂਆਂ ਨੂੰ ਵੀ ਮਿਲ ਚੁੱਕੇ ਹਾਂ ਪਰ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ | ਦੁਕਾਨਦਾਰਾਂ ਵਲੋਂ ਜਦ ਇਲਾਕੇ ਦੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਨਾਲ ਇਸ ਸਮੱਸਿਆ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਮੌਕੇ 'ਤੇ ਆ ਕੇ ਸੜਕ ਦੀ ਹਾਲਤ ਵੇਖੀ ਤੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਸੜਕ ਦੀ ਹਾਲਤ ਸੁਧਾਰਨ ਲਈ ਯੋਗ ਕਦਮ ਚੁੱਕੇ ਜਾਣਗੇ | ਇਸ ਸਬੰਧੀ ਜਦੋਂ ਨਗਰ ਪੰਚਾਇਤ ਮੁੱਦਕੀ ਦੇ ਪ੍ਰਧਾਨ ਗੁਰਜੀਤ ਕੌਰ ਦੇ ਪਤੀ ਸੁਖਵਿੰਦਰ ਸਿੰਘ ਕਾਕਾ ਬਰਾੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਮੁੱਦਕੀ ਦਾ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਨਾਲ ਕੋਈ ਸਬੰਧ ਨਹੀਂ, ਇਹ ਇਕ ਵੱਖਰਾ ਮਹਿਕਮਾ ਹੈ, ਪਰ ਫਿਰ ਵੀ ਉਹ ਸਮਾਜ ਦੇ ਮੋਹਤਬਰ ਵਿਅਕਤੀ ਹੋਣ ਨਾਤੇ ਸੜਕ ਦੀ ਸਮੱਸਿਆ ਨੂੰ ਲੈ ਕੇ ਨਗਰ ਪੰਚਾਇਤ ਮੁੱਦਕੀ ਦੇ ਕੌਂਸਲਰਾਂ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਦੋ ਵਾਰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮਿਲ ਆਏ ਹਨ | ਜਿਨ੍ਹਾਂ ਸੜਕ ਦੀ ਮੁਰੰਮਤ ਦੇ ਪੈਸੇ ਸੀਵਰੇਜ ਬੋਰਡ ਤੋਂ ਮੰਡੀਕਰਨ ਬੋਰਡ ਨੂੰ ਪਵਾਤੇ ਸਨ | ਸੜਕ ਦੀ ਨਵੀਨੀਕਰਨ ਦਾ ਟੈਂਡਰ ਪਾਸ ਹੋ ਚੁੱਕਿਆ ਹੈ, ਜਲਦ ਹੀ ਸੜਕ ਬਣ ਜਾਵੇਗੀ | ਇਸ ਮੌਕੇ ਡਾ: ਰਣਜੀਤ ਸਿੰਘ, ਗੁਰਪ੍ਰੀਤ ਸਿੰਘ ਸੋਖੀ, ਰਮਨਦੀਪ ਖੋਸਾ, ਜਸਪਾਲ ਸਿੰਘ, ਜੋਬਨ, ਕ੍ਰਿਸ਼ਨਾ ਵਾਚ, ਪ੍ਰੀਤ ਟੇਲਰਜ਼, ਰਾਜਿੰਦਰ ਚਾਵਲਾ, ਰਾਜ ਕੁਮਾਰ ਚਾਵਲਾ, ਹਰੀਸ਼ ਚਾਵਲਾ, ਰੋਹਿਤ ਚਾਵਲਾ, ਹੰਸ ਰਾਜ, ਮਾਨਵ ਚਾਵਲਾ, ਸੰਦੀਪ ਸਿੰਘ, ਡਾ: ਬੇਅੰਤ, ਡਾ: ਜਵੈਦ, ਰਾਜਿੰਦਰ ਕੱਪੜੇ ਵਾਲੇ, ਸ਼ਰਮਾ ਸਵੀਟਸ, ਪਰਮਜੀਤ ਸਿੰਘ, ਗੁਰਸੇਵਕ ਸਿੰਘ, ਭੋਲਾ ਸੁਨਿਆਰਾ, ਸੁਖਮੰਦਰ ਸਿੰਘ ਖੋਸਾ, ਸਤਪਾਲ ਸੁਖਰਾਲੀਆ, ਸੰਜੀਵ ਕਟਾਰੀਆ, ਸਵਰਨ ਸਿੰਘ, ਰੋਹਿਤ ਗਰਗ, ਕੇਵਲ ਦੋਦੀ, ਰੇਸ਼ਮ ਸਿੰਘ, ਪੂਨਮ ਬੇਕਰੀ, ਵਿੱਕੀ ਕਲਾਥ ਹਾਊਸ, ਸੂਬਾ ਸਿੰਘ, ਬੱਬੂ ਖੋਸਾ, ਛਿੰਦਾ ਲਲਾਰੀ, ਭਾਗ ਸ਼ਰਮਾ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਕਿ੍ਸ਼ਨ ਮਿਸਤਰੀ, ਰਾਜਵਿੰਦਰ ਸਿੰਘ, ਸਾਗਰ, ਕਾਲਾ ਸਿੰਘ, ਧਾਲੀਵਾਲ ਕੰਪਿਊਟਰ, ਮਾਹੀ ਟੈਲੀਕਾਮ, ਬਾਬਾ ਫ਼ਰੀਦ ਮੋਬਾਈਲ ਵਾਲਾ ਆਦਿ ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਸਬੰਧਿਤ ਮਹਿਕਮੇ ਵੱਲੋਂ ਸੜਕ ਦੀ ਹਾਲਤ ਸੁਧਾਰੀ ਨਾ ਗਈ ਤਾਂ ਦੁਕਾਨਦਾਰ ਤੇ ਇਲਾਕੇ ਦੇ ਲੋਕ ਪੰਜਾਬ ਸਰਕਾਰ ਤੇ ਸਬੰਧਿਤ ਮਹਿਕਮੇ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀਂ ਹਟਣਗੇ |