ਜਲਾਲਾਬਾਦ,27ਮਾਰਚ(ਜਤਿੰਦਰ ਪਾਲ ਸਿੰਘ)-ਪੀ.ਓ.ਸਟਾਫ਼ ਨੇ 1 ਭਗੌੜੇ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ¢ ਜਾਂਚ ਅਧਿਕਾਰੀ ਏ.ਐੱਸ.ਆਈ.ਰਤਨ ਲਾਲ ਨੇ ਦੱਸਿਆ ਕਿ ਐੱਸ.ਐੱਸ.ਪੀ.ਗੁਰਮੀਤ ਸਿੰਘ ਅਤੇ ਐੱਸ.ਪੀ. (ਡੀ) ਤਰੁਨ ਰਤਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚਲਾਈ ਗਈ ਮੁਹਿੰਮ ਦੌਰਾਨ ਹਰਪ੍ਰੀਤ ਸਿੰਘ ਉਰਫ਼ ਮਿੰਟੂ ਵਾਸੀ ਕਿੱਕਰ ਖੇੜਾ ਨੂੰ ਕਾਬੂ ਕੀਤਾ ਗਿਆ ਹੈ¢ ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਤੇ ਸਾਲ 2021 ਵਿਚ ਥਾਣਾ ਸਦਰ ਅਬੋਹਰ ਵਿਖੇ ਧਾਰਾ 21, 29, 61, 85 ਐਨ.ਡੀ.ਪੀ.ਐੱਸ.ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਸੀ¢ ਮਾਨਯੋਗ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਅਕਤੂਬਰ 2025 ਵਿਚ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ¢ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ ਅੱਜ ਇਸ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਲਈ ਥਾਣਾ ਸਦਰ ਅਬੋਹਰ ਦੇ ਹਵਾਲੇ ਕਰ ਦਿੱਤਾ ਹੈ¢ ਇਸ ਮੌਕੇ ਐੱਚ.ਸੀ. ਜਸਵਿੰਦਰ ਸਿੰਘ ਅਤੇ ਐੱਚ.ਸੀ. ਮਨਵੀਰ ਸਿੰਘ ਸਮੇਤ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ¢