ਬੱਲੂਆਣਾ, 4 ਅਪ੍ਰੈਲ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਹਿੰਮਤਪੁਰਾ ਦੇ ਸਰਕਾਰੀ ਹਾਈ ਸਕੂਲ ਵਿਖੇ ਅੱਜ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਅਤੇ ਬਿਲਡਿੰਗ ਦੇ ਦੋ ਨਵੇਂ ਕਮਰਿਆਂ ਦੇ ਉਦਘਾਟਨ ਨੂੰ ਮੁੱਖ ਰੱਖਦਿਆਂ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਅਰੰਭਤਾ ਸਵੇਰੇ 9:15 ਵਜੇ ਹੋਈ ਅਤੇ 11:15 ਵਜੇ ਭੋਗ ਪਾਏ ਗਏ | ਭੋਗ ਤੋਂ ਤੁਰੰਤ ਬਾਅਦ ਗੁਰੂ ਕਾ ਲੰਗਰ ਅਤੱੁਟ ਵਰਤਾਇਆ ਗਿਆ | ਇਸ ਮੌਕੇ ਗਗਨਦੀਪ ਸਿੰਘ ਹੈੱਡਮਾਸਟਰ, ਸਕੂਲ ਕਮੇਟੀ ਚੇਅਰਮੈਨ ਬਲਵੰਤ ਰਾਏ, ਪ੍ਰਵੀਨ ਕੁਮਾਰ ਕੜਵਾਸਰਾ, ਸੁਨੀਲ ਕੁਮਾਰ, ਮਾਸਟਰ ਨੀਰਜ ਕੁਮਾਰ, ਮਾਸਟਰ ਅਸ਼ੋਕ ਕੁਮਾਰ, ਮਾਸਟਰ ਜਗਦੀਸ਼ ਕੁਮਾਰ, ਸੈਂਟਰ ਹੈੱਡ ਟੀਚਰ ਅਭੀਜੀਤ ਵਧਵਾ ਸਰਕਾਰੀ ਪ੍ਰਾਇਮਰੀ ਸਕੂਲ ਹਿੰਮਤਪੁਰਾ, ਮਾਸਟਰ ਗੌਰਵ ਕੁਮਾਰ, ਮੈਡਮ ਰਮਨਪ੍ਰੀਤ ਕੌਰ ਸਿੱਧੂ, ਮੈਡਮ ਆਰਤੀ ਕਾਲੜਾ, ਮੈਡਮ ਰਾਜਦੀਪ ਕੌਰ, ਮੈਡਮ ਸਪਨਾ ਰਾਣੀ ਅਤੇ ਬੱਚੇ ਹਾਜ਼ਰ ਸਨ |