ਫ਼ਿਰੋਜ਼ਪੁਰ, 6 ਅਪ੍ਰੈਲ (ਰਾਕੇਸ਼ ਚਾਵਲਾ)- ਰੀਜਨ ਵੀ (ਡਿਸਟਿ੍ਕਟ 321-ਐੱਫ) ਦੇ ਅਧੀਨ ਆਯੋਜਿਤ 'ਅਨਵਿਤ ਰਿਜਨਲ ਕਾਨਫ਼ਰੰਸ 2026' ਰੀਜਨ ਚੇਅਰਪਰਸਨ ਐਡਵੋਕੇਟ ਐੱਮ.ਜੇ.ਐੱਫ. ਲਾਇਨ ਆਸ਼ੀਸ਼ ਸ਼ਰਮਾ ਦੀ ਅਗਵਾਈ ਹੇਠ ਸਫਲਤਾਪੂਰਵਕ ਸੰਪੰਨ ਹੋਈ | ਇਸ ਸੰਮੇਲਨ ਵਿਚ ਰੀਜਨ ਵੀ ਦੇ 13 ਵੱਖ-ਵੱਖ ਕਲੱਬਾਂ ਦੇ ਲਗਭਗ 100 ਤੋਂ ਵੱਧ ਮੈਂਬਰਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ | ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੀ.ਐੱਮ.ਜੇ.ਐੱਫ. ਲਾਇਨ ਅੰਮਿ੍ਤਪਾਲ ਸਿੰਘ ਜੰਡੂ ਡਿਸਟਿ੍ਕਟ ਗਵਰਨਰ 321-ਐੱਫ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਵੱਖ-ਵੱਖ ਕਲੱਬਾਂ ਵਲੋਂ ਚਲਾਏ ਜਾ ਰਹੇ ਸੇਵਾ ਪ੍ਰੋਜੈਕਟਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਲਾਇਨ ਇੰਟਰਨੈਸ਼ਨਲ ਦੇ ਮੂਲ ਮੰਤਰ ਅਸੀਂ ਸੇਵਾ ਕਰਦੇ ਹਾਂ ਤਹਿਤ ਲੋੜਵੰਦਾਂ ਦੀ ਸੇਵਾ ਨਿਰੰਤਰ ਜਾਰੀ ਰੱਖਣ ਦਾ ਸੱਦਾ ਦਿੱਤਾ | ਇਸ ਦੇ ਨਾਲ ਹੀ ਉਨ੍ਹਾਂ ਨੇ 17 ਮਈ ਨੂੰ ਕੁਫ਼ਰੀ ਵਿਖੇ ਹੋਣ ਵਾਲੀ ਡਿਸਟਿ੍ਕਟ ਕਾਨਫ਼ਰੰਸ ਵਿਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਸੱਦਾ ਪੱਤਰ ਵੀ ਦਿੱਤਾ | ਇਸ ਮੌਕੇ ਸ਼ਾਨਦਾਰ ਸੇਵਾ ਕਾਰਜ ਕਰਨ ਵਾਲੇ ਕਲੱਬਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਲਾਇਨਿਜ਼ਮ ਵਿਚ 30, 40 ਅਤੇ 50 ਸਾਲਾਂ ਦਾ ਲੰਮਾ ਯੋਗਦਾਨ ਪਾਉਣ ਵਾਲੇ ਸੀਨੀਅਰ ਮੈਂਬਰਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਦੌਰਾਨ ਫੰਕਸ਼ਨ ਚੇਅਰਮੈਨ ਲਾਇਨ ਡਾ. ਗੁਰਿੰਦਰ ਮੋਹਨ ਸਿੰਘ, ਫੰਕਸ਼ਨ ਕੋਚੇਅਰਮੈਨ ਅੱੈਮ.ਜੇ.ਐੱਫ. ਲਾਇਨ ਅਮਨ ਸ਼ਰਮਾ ਅਤੇ ਪ੍ਰਮੁੱਖ ਲਾਇਨ ਮੈਂਬਰ ਲਾਇਨ ਮੋਹਿਤ ਗੁਪਤਾ ਤੇ ਲਾਇਨ ਗੁਰਸਾਬ ਸਿੰਘ ਮੱਲ ਦੀ ਸਰਗਰਮ ਮੌਜੂਦਗੀ ਰਹੀ | ਇਸ ਕਾਨਫ਼ਰੰਸ ਨੇ ਸੇਵਾ ਸਮਰਪਣ ਅਤੇ ਸੰਗਠਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ | ਅਖੀਰ ਵਿਚ ਪੀ.ਐੱਮ.ਜੇ.ਐੱਫ. ਲਾਇਨ ਐਡਵੋਕੇਟ ਅਸ਼ਵਨੀ ਸ਼ਰਮਾ ਡਿਪਟੀ ਡਿਸਟਿ੍ਕਟ ਕੈਬਨਿਟ ਸੈਕਟਰੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ |