ਕੁੱਲਗੜ੍ਹੀ, 6 ਅਪ੍ਰੈਲ (ਸੁਖਜਿੰਦਰ ਸਿੰਘ ਸੰਧੂ)-ਨਜ਼ਦੀਕੀ ਪਿੰਡ ਝੋਕ ਹਰੀ ਹਰ ਵਿਖੇ ਸਿਮਰ ਇੰਡੇਨ ਗੈੱਸ ਏਜੰਸੀ ਵਿਚੋਂ ਰਾਤ ਦੇ ਸਮੇਂ ਅਣਪਛਾਤੇ ਵਿਅਕਤੀ ਵਲੋਂ 72 ਗੈੱਸ ਸਿਲੰਡਰ ਚੋਰੀ ਕਰਕੇ ਲੈ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਝੋਕ ਹਰੀ ਹਰ ਨੇ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿਚ ਦੱਸਿਆ ਕਿ ਮਿਤੀ 3-4 ਅਪ੍ਰੈਲ ਦੀ ਰਾਤ ਨੂੰ ਗਡਾਊਨ ਸਿਮਰ ਇੰਡੇਨ ਗਰਾਮੀਣ ਵਿਤਰਕ ਪਿੰਡ ਝੋਕ ਹਰੀ ਹਰ ਵਿਚੋਂ ਸਮਾਂ ਕਰੀਬ 2.30 ਸਵੇਰੇ ਤੋਂ 3 ਵਜੇ ਸਵੇਰੇ ਵਿਚਕਾਰ ਗਡਾਊਨ ਦਾ ਰÏਸ਼ਨਦਾਨ ਤੋੜ ਕੇ 72 ਗੈੱਸ ਦੇ ਭਰੇ ਹੋਏ ਸਿਲੰਡਰ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ | ਮਾਮਲੇ ਦੀ ਤਫ਼ਤੀਸ਼ ਕਰ ਰਹੇ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ |