ਮੱਖੂ,7 ਅਪ੍ਰੈਲ (ਕੁਲਵਿੰਦਰ ਸਿੰਘ ਸੰਧੂ)-ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਪਰਿਵਾਰ ਸਾਬਕਾ ਸਰਪੰਚ ਸਿਮਰਨਜੀਤ ਸਿੰਘ ਘੁੱਦੂਵਾਲਾ ਆਪਣੇ ਵੱਡੀ ਗਿਣਤੀ 'ਚ ਸਾਥੀਆਂ ਸਮੇਤ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਹੋ ਗਿਆ | ਇਸ ਸਮਾਰੋਹ 'ਚ ਸੀਨੀਅਰ ਕਾਂਗਰਸੀ ਆਗੂ ਜਸਬੀਰ ਸਿੰਘ ਡਿੰਪਾ ਸਾਬਕਾ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਸਾਬਕਾ ਸਰਪੰਚ ਘੁੱਦੂਵਾਲਾ ਨਾਲ ਅਮਰਜੀਤ ਸਿੰਘ ਸਾਬਕਾ ਸਰਪੰਚ,ਬਚਿੱਤਰ ਸਿੰਘ,ਜਗਤਾਰ ਸਿੰਘ ਸਾਬਕਾ ਮੈਂਬਰ,ਅਵਤਾਰ ਸਿੰਘ ਸਾਬਕਾ ਮੈਂਬਰ,ਬਖਸ਼ੀਸ਼ ਸਿੰਘ ਸਾਬਕਾ ਮੈਂਬਰ, ਸੁਖਦੇਵ ਸਿੰਘ ਸਾਬਕਾ ਮੈਂਬਰ ਮਾਰਕੀਟ ਕਮੇਟੀ,ਅਮਨ ਮੈਂਬਰ, ਜੱਗਾ ਮਸੀਹ ਸਾਬਕਾ ਸਰਪੰਚ, ਜਸਪਾਲ ਸਿੰਘ ਨੰਬਰਦਾਰ, ਕਸ਼ਮੀਰ ਸਿੰਘ ਸਾਬਕਾ ਮੈਂਬਰ, ਜਸਵਿੰਦਰ ਸਿੰਘ, ਬਲਕਾਰ ਸਿੰਘ ਸਾਬਕਾ ਮੈਂਬਰ ਸਮੇਤ 120 ਪਰਿਵਾਰਾਂ ਨੂੰ ਰਸਮੀ ਤੌਰ 'ਤੇ ਪਾਰਟੀ ਵਿਚ ਸ਼ਾਮਿਲ ਕਰਦਿਆਂ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਸਵਰਗੀ ਸਰਪੰਚ ਜਗਜੀਤ ਸਿੰਘ ਅਤੇ ਮੇਰੇ ਪਿਤਾ ਸਵ. ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਬਹੁਤ ਕਰੀਬੀ ਮਿੱਤਰ ਸਨ ਅਤੇ ਸਰਪੰਚ ਸਿਮਰਨਜੀਤ ਸਿੰਘ ਘੁੱਦੂਵਾਲਾ ਇਕ ਬਹੁਤ ਹੀ ਹੋਣਹਾਰ ਨੌਜਵਾਨ ਹੈ ਅਤੇ ਪਿੰਡ ਵਿਚ ਹੀ ਨਹੀਂ ਪੂਰੇ ਇਲਾਕੇ ਵਿਚ ਲੋਕਪਿ੍ਅਤਾ ਲੀਡਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਥੇਦਾਰ ਮਹਿੰਦਰਜੀਤ ਸਿੰਘ ਜ਼ੀਰਾ,ਬਲਵਿੰਦਰ ਸਿੰਘ ਬੁੱਟਰ ਸਾਬਕਾ ਚੇਅਰਮੈਨ, ਹਰਭਜਨ ਸਿੰਘ ਸਭਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ, ਸਾਬਕਾ ਸਰਪੰਚ ਮਿਹਰ ਸਿੰਘ ਬਾਹਰਵਾਲੀ ਚੇਅਰਮੈਨ ਪੰਚਾਇਤੀ ਰਾਜ ਸੰਗਠਨ ਫਿਰੋਜ਼ਪੁਰ, ਸ਼ਿਵ ਸਾਗਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮੱਖੂ ਸ਼ਹਿਰੀ, ਮਹਿੰਦਰ ਮਦਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੱਖੂ, ਚੇਅਰਮੈਨ ਗੁਰਮੇਜ ਸਿੰਘ ਬਾਹਰਵਾਲੀ,ਸਾਬਕਾ ਸਰਪੰਚ ਸੁਖਵਿੰਦਰ ਸਿੰਘ ਗੱਟਾ ਪ੍ਰਧਾਨ ਕਾਂਗਰਸ ਕਮੇਟੀ ਦਿਹਾਤੀ,ਯੂਥ ਕਾਂਗਰਸੀ ਆਗੂ ਮਹਿਕਦੀਪ ਸਿੰਘ ਜ਼ੀਰਾ,ਸੁਰਜੀਤ ਸਿੰਘ ਸੰਧੂ ਸਾਬਕਾ ਸਰਪੰਚ ਮਰਹਾਣਾ,ਸੀਨੀਅਰ ਕਾਂਗਰਸੀ ਆਗੂ ਡਾ: ਹਰਪ੍ਰੀਤ ਸਿੰਘ ਗੋਰਾ,ਡਾ: ਜਾਗੀਰ ਸਿੰਘ ਮੱਲ੍ਹੀ ਸਾਬਕਾ ਸਰਪੰਚ,ਜੁਗਰਾਜ ਸਿੰਘ ਪੀਰ ਮੁਹੰਮਦ ਸਾਬਕਾ ਸਰਪੰਚ,ਸਾਬਕਾ ਸਰਪੰਚ ਜੋਰਾਵਾਰ ਸਿੰਘ ਅਮੀਰ ਸ਼ਾਹ,ਨਸੀਬ ਸਿੰਘ ਖ਼ਾਲਸਾ,ਬਲਵਿੰਦਰ ਸਿੰਘ ਸਾਬਕਾ ਸਰਪੰਚ ਘੁੱਦੂਵਾਲਾ,ਸਰਪੰਚ ਬਾਬਾ ਬੱਬੂ,ਰਸ਼ਪਾਲ ਸਿੰਘ ਲਾਡਾ ਵਿੰਝੋਕੇ,ਰਵੀ ਚੋਪੜਾ ਸਾਬਕਾ ਐਮ.ਸੀ ਮੱਖੂ,ਨਸੀਬ ਸਿੰਘ ਨੰਬਰਦਾਰ,ਅਜੇ ਸਿਆਲ ਸੋਮ ਅਟਵਾਲ,ਹਰਪ੍ਰੀਤ ਸਿੰਘ ਰਿੰਕੂ ਸਾਬਕਾ ਸਰਪੰਚ,ਤਰੁਣ ਸ਼ਰਮਾ,ਸਿਵੰਸ਼ ਸਾਗਰ,ਮੇਜਰ ਸਿੰਘ ਮੌਜਗੜ੍ਹ,ਸੁਖਦੇਵ ਸਿੰਘ ਕਾਲੋਨੀ,ਕਾਰਜ ਸਿੰਘ ਢਿੱਲੋਂ,ਸੁਖਜਿੰਦਰ ਸਿੰਘ ਸਰਹਾਲੀ, ਅੰਗਰੇਜ਼ ਸਿੰਘ ਚਾਂਬ, ਕੰਵਲਜੀਤ ਸਿੰਘ ਸੇਠ,ਗੁਰਮੀਤ ਸਿੰਘ ਗਿੱਲ,ਬਘੇਲ ਸਿੰਘ ਗਿੱਲ, ਮਨਪ੍ਰੀਤ ਸਿੰਘ ਚੁਰੀਆਂ, ਮਹਿਤਾਬ ਸਿੰਘ ਚਾਂਗੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ |