ਮੁੱਦਕੀ, 8 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)-ਸਥਾਨਕ ਕਸਬਾ ਮੁੱਦਕੀ ਦੇ ਲੋਹਾਮ ਰੋਡ 'ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਸ਼ਿਵ ਭੋਲੇ ਮੰਦਰ ਦੀ 33ਵੀਂ ਮੂਰਤੀ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਰਵਿੰਦਰ ਕੁਮਾਰ ਗਰਗ (ਰਾਤੂ) ਨੇ ਦੱਸਿਆ ਕਿ ਕੱਲ੍ਹ ਰਮਾਇਣ ਦੇ ਪਾਠ ਆਰੰਭ ਕੀਤੇ ਗਏ ਅਤੇ ਅੱਜ ਸਵੇਰੇ ਹਵਨ ਯੱਗ ਕੀਤਾ ਗਿਆ | ਪੰਡਿਤ ਗੋਬਿੰਦ ਰਾਮ ਨੇ ਸ਼ਿਵ ਸ਼ੰਕਰ ਭੋਲੇ ਨਾਥ ਭੰਡਾਰੀ ਦੀ ਜੀਵਨੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ | ਇਸ ਉਪਰੰਤ ਲੰਗਰ ਲਗਾਏ ਗਏ | ਮੰਦਰ 'ਚ ਪਹੁੰਚੀਆਂ ਸੰਗਤਾਂ ਵਲੋਂ ਸ਼ਿਵ ਭੋਲੇ ਦੀਆਂ ਭੇਟਾਂ ਗਾਈਆਂ ਗਈਆਂ | ਇਸ ਮੌਕੇ 'ਤੇ ਪ੍ਰਧਾਨ ਰਵਿੰਦਰ ਕੁਮਾਰ ਗਰਗ, ਡਾ. ਹਰੀ ਚੰਦ ਗਰਗ, ਸਾਬਕਾ ਪ੍ਰਧਾਨ ਲੱਕੀ ਸ਼ਰਮਾ, ਜੱਜਪਾਲ ਗਰੋਵਰ, ਸ਼ੀਤਲ ਅਗਰਵਾਲ, ਲੱਕੀ ਮਨਚੰਦਾ ਸਾਬਕਾ ਐਮ.ਸੀ., ਗਗਨਦੀਪ ਗਰਗ, ਸਮਾਜ ਸੇਵਕ ਬਲਵਿੰਦਰ ਸਿੰਘ ਖੁਰਮੀ, ਸਤੀਸ਼ ਅਗਰਵਾਲ, ਰਾਮਪਾਲ ਸੋਢੀ, ਪ੍ਰਭਾਤ ਅਗਰਵਾਲ, ਤਰਸੇਮ ਲਾਲ ਗਰਗ, ਨਰਿੰਦਰ ਕੁਮਾਰ ਨੋਨੀ, ਨਰੇਸ਼ ਅਗਰਵਾਲ, ਰਾਮ ਕੁਮਾਰ ਆੜ੍ਹਤੀਆ, ਸੰਦੀਪ ਗਰਗ, ਮੰਗਤ ਰਾਮ ਮਨਚੰਦਾ, ਫ਼ਕੀਰ ਚੰਦ ਅਗਰਵਾਲ, ਵਰਿੰਦਰ ਕੁਮਾਰ ਸ਼ਰਮਾ, ਸੁਸ਼ੀਲ ਗੁਪਤਾ, ਮਹਿੰਦਰ ਪਾਲ ਗਰਗ, ਨਰੇਸ਼ ਗਰਗ, ਮੁਕੇਸ਼ ਅਗਰਵਾਲ, ਪਵਨ ਗਰਗ, ਦੀਪਕ ਸ਼ਰਮਾ, ਪਿ੍ੰਸ ਗਰਗ, ਰਵਿੰਦਰ ਕੁਮਾਰ, ਸੋਮਨਾਥ, ਮੋਹਿੰਦਰ ਪਾਲ, ਤਰਨਦੀਪ ਗੁਪਤਾ, ਮਹਿੰਦਰ ਸਿੰਘ ਸਿੱਧੂ, ਕੇਸ਼ੀ ਅਗਰਵਾਲ, ਭੂਸ਼ਨ ਅਗਰਵਾਲ, ਰਾਜੇਸ਼ ਗੁਪਤਾ, ਕਮਲ ਅਗਰਵਾਲ, ਸਰਵਨ ਸਿੰਘ, ਪੂਨਮ ਸਿੰਘ, ਜੋਗਿੰਦਰ ਪਾਲ ਬਿੱਲੂ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ |