ਫ਼ਿਰੋਜ਼ਪੁਰ, 10 ਅਪ੍ਰੈਲ (ਗੁਰਿੰਦਰ ਸਿੰਘ)-ਪੁਲਸੀਆ ਦਾਅਵਿਆਂ ਦੇ ਉਲਟ ਫਿਰੋਜ਼ਪੁਰ ਵਿਚ ਚੋਰੀਆਂ, ਲੁੱਟਾਂ- ਖੋਹਾਂ ਦੀਆਂ ਵਾਰਦਾਤਾਂ ਜਾਰੀ ਹਨ | ਚੋਰਾਂ-ਲੁਟੇਰਿਆਂ ਦੇ ਹੌਸਲੇ ਇਸ ਕਦਰ ਵੱਧ ਗਏ ਹਨ ਕਿ ਚੋਰਾਂ ਵਲੋਂ ਹੁਣ ਦਿਨ ਦਿਹਾੜੇ ਸ਼ਰੇਆਮ ਚੋਰੀਆਂ ਨੂੰ ਅੰਜਾਮ ਦਿੱਤਾ ਜਾਣ ਲੱਗਾ ਹੈ | ਬੀਤੇ ਦਿਨ ਥਾਣਾ ਸਦਰ ਫਿਰੋਜ਼ਪੁਰ ਤੋਂ ਮਹਿਜ਼ 100 ਮੀਟਰ ਦੂਰ ਸ਼ਹਿਰ ਦੀ ਹਰ ਵੇਲੇ ਰੁੱਝੀ ਰਹਿਣ ਵਾਲੀ ਮਾਲ ਰੋਡ 'ਤੋਂ ਘਰ ਦੇ ਬਾਹਰ ਖੜ੍ਹੀ ਐਕਟਿਵਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਅਜੇ ਜਿੰਦਲ ਪੁੱਤਰ ਮੋਹਨ ਲਾਲ ਜਿੰਦਲ ਵਾਸੀ ਕਿ੍ਸ਼ਨ ਨਿਵਾਸ ਨੇੜੇ ਸਦਰ ਪੁਲਿਸ ਸਟੇਸ਼ਨ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਹ ਅੱਜ ਦਿਨੇ ਸਮੇਂ ਆਪਣੀ ਐਕਟਿਵਾ ਨੰਬਰੀ ਪੀ.ਬੀ 05 ਏ.ਡੀ 4025 ਜਿਸ ਦਾ ਰੰਗ ਚਿੱਟਾ ਘਰ ਦੇ ਬਾਹਰ ਖੜੀ ਕੀਤੀ ਸੀ | ਜਿਸ ਨੂੰ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ | ਮਾਮਲੇ ਦੇ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਦੇਵ ਰਾਜ ਨੇ ਦੱਸਿਆ ਕਿ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਥਾਣਾ ਸਦਰ ਫਿਰੋਜ਼ਪੁਰ ਵਿਖੇ ਨਾਮਾਲੂਮ ਵਿਅਕਤੀ ਖ਼ਿਲਾਫ਼ ਧਾਰਾ 303(2) ਬੀ.ਐੱਨ.ਐੱਸ ਅਤੇ 379 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |