ਗੁਰੂਹਰਸਹਾਏ, 10 ਅਪ੍ਰੈਲ (ਹਰਚਰਨ ਸਿੰਘ ਸੰਧੂ)-ਵੱਖ-ਵੱਖ ਵਿਸ਼ਿਆਂ ਅਤੇ ਵੱਖ-ਵੱਖ ਦਫ਼ਤਰਾਂ ਤੋਂ ਜਿੱਥੇ ਪਹਿਲਾਂ ਹੀ ਆਰ.ਟੀ.ਆਈ ਤਹਿਤ ਮੰਗੀ ਗਈ ਜਾਣਕਾਰੀ ਦਾ ਸਬੰਧਤ ਦਫ਼ਤਰਾਂ ਵਲੋਂ ਜਵਾਬ ਨਹੀਂ ਮਿਲਦਾ ਜਾਂ ਅਧੂਰਾ ਦਿੱਤਾ ਜਾਂਦਾ ਹੈ ਉੱਥੇ ਹੀ ਹੁਣ ਸੀਨੀਅਰ ਮੈਡੀਕਲ ਅਫ਼ਸਰ ਗੁਰੂਹਰਸਹਾਏ ਤੋਂ ਸਿਵਲ ਹਸਪਤਾਲ ਦੇ ਕੁੱਝ ਵਿਸ਼ੇਸ਼ ਕੰਮਾਂ ਦੀ ਮੰਗੀ ਗਈ ਜਾਣਕਾਰੀ ਨਾ ਦੇ ਕੇ ਹਸਪਤਾਲ ਨੂੰ ਸ਼ੱਕ ਦੇ ਘੇਰੇ 'ਚ ਖੜ੍ਹਾ ਕੀਤਾ ਜਾ ਰਿਹਾ ਹੈ | ਉਕਤ ਵਿਸੇ ਸਬੰਧੀ ਸਿਵਲ ਹਸਪਤਾਲ ਵਲੋਂ ਮੰਗੀ ਗਈ ਜਾਣਕਾਰੀ ਦੇਣ ਲਈ ਪ੍ਰਾਰਥੀ ਨੂੰ ਪੱਤਰ ਭੇਜ ਕੇ ਕੋਈ 4850 ਰੂਪੈ ਜਮਾਂ ਕਰਵਾਉਣ ਲਈ ਲਿਖਿਆ ਗਿਆ | ਪ੍ਰਾਰਥੀ ਵਲੋਂ ਉਹਨਾਂ ਦੇ ਕਹਿਣ ਅਨੁਸਾਰ 4850 ਰੁਪਏ ਦਾ ਡਰਾਫਟ ਬਣਵਾ ਕੇ ਜਮ੍ਹਾਂ ਵੀ ਕਰਵਾ ਦਿੱਤਾ ਗਿਆ ਪਰੰਤੂ ਕਈ ਦਿਨ ਬੀਤ ਜਾਣ ਤੇ ਵੀ ਅਜੇ ਤੱਕ ਸਿਵਲ ਹਸਪਤਾਲ ਵਲੋਂ ਮੰਗੀ ਗਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ | ਹਸਪਤਾਲ ਗੁਰੂਹਰਸਹਾਏ ਦੇ ਅੰਦਰ ਹੋਏ ਕੰਮਾਂ ਅਤੇ ਕੁੱਝ ਹੋਰ ਵਿਸ਼ਿਆਂ ਦੀ ਇਕ ਆਰ.ਟੀ.ਆਈ ਤਹਿਤ ਜਾਣਕਾਰੀ ਮੰਗੀ ਗਈ ਸੀ ਪਰ ਇੱਥੋਂ ਦੇ ਲੋਕ ਸੂਚਨਾ ਅਧਿਕਾਰੀ ਜਵਾਬ ਦੇਣ ਤੋਂ ਅਸਮਰਥ ਜਾਪ ਰਹੇ ਹਨ | ਜਿਸ ਨੂੰ ਲੈ ਕੇ ਜਾਣਕਾਰੀ ਮੰਗ ਕਰਨ ਵਾਲੇ ਲੋਕ ਹੋਰ ਅਧਿਕਾਰੀਆਂ ਤੱਕ ਪਹੁੰਚ ਕਰ ਰਹੇ ਹਨ | ਸਿਵਲ ਹਸਪਤਾਲ ਗੁਰੂਹਰਸਹਾਏ ਦੇ ਸੀਨੀਅਰ ਮੈਡੀਕਲ ਅਫ਼ਸਰ ਤੋਂ ਆਰ.ਟੀ.ਆਈ ਤਹਿਤ ਇਕ ਜਾਣਕਾਰੀ ਮੰਗੀ ਗਈ ਸੀ, ਪਰ ਉਹਨਾਂ ਨੇ ਸਮਾਂ ਬੰਧ ਨਾ ਹੋ ਕੇ ਜਵਾਬ ਨਹੀਂ ਭੇਜਿਆ | ਜਿਸ ਦਾ ਦੁਬਾਰਾ ਰਿਮਾਂਈਡਰ ਵੀ ਕੀਤਾ ਗਿਆ ਪਰ ਉਸ ਰਿਮਾਂਈਡਰ ਦਾ ਵੀ ਅਜੇ ਤੱਕ ਜਵਾਬ ਨਹੀਂ ਮਿਲਿਆ | ਪਤਾ ਨਹੀਂ ਮੰਗੀ ਗਈ ਆਰ ਟੀ ਤਹਿਤ ਜਾਣਕਾਰੀ ਤੋਂ ਇਹ ਦਫਤਰ ਟਾਲ ਮਟੋਲ ਕਿਉਂ ਕਰ ਰਿਹਾ ਹੈ | ਇਸ ਸਬੰਧੀ ਦਫਤਰ ਦੇ ਕਲਰਕ ਅਤੇ ਸੀਨੀਅਰ ਮੈਡੀਕਲ ਅਫ਼ਸਰ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ |