08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸੜਕ ਹਾਦਸੇ 'ਚ ਸਕੂਲ ਅਧਿਆਪਕਾ ਦੀ ਮੌਤ-ਇਕ ਹੋਰ ਜ਼ਖਮੀ

Ad Position 21
No active advertisement
ਅਜੀਤ ਡੈਸਕ 16-04-2026
ਜ਼ੀਰਾ, 15 ਅਪ੍ਰੈਲ (ਪ੍ਰਤਾਪ ਸਿੰਘ ਹੀਰਾ, ਰਜਨੀਸ਼ ਕਥੂਰੀਆ)-ਅੱਜ ਸਵੇਰੇ ਮੱਲਾਂਵਾਲਾ ਰੋਡ ਵਿਖੇ ਇਕ ਵਾਪਰੇ ਸੜਕ ਹਾਦਸੇ 'ਚ ਇਕ ਸਕੂਲੀ ਅਧਿਆਪਕਾ ਦੀ ਮੌਤ ਅਤੇ ਇਕ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਈ.ਟੀ.ਟੀ ਅਧਿਆਪਕ ਕਾਜਲ ਰਾਣੀ 27 ਪੁੱਤਰੀ ਮਹਿੰਗਾ ਰਾਮ ਪਿੰਡ ਚੱਕ ਮਹੰਤਾਂ ਵਾਲਾ ਗੁਰੂਹਰਸਹਾਏ ਜ਼ੀਰਾ ਨੇੜਲੇ ਪਿੰਡ ਠੱਠਾ ਦਲੇਲ ਸਿੰਘ ਵਾਲਾ ਵਿਖੇ ਇਕ ਟੀਚਰ ਸਾਥੀ ਨਾਲ ਡਿਊਟੀ 'ਤੇ ਜਾ ਰਹੀ ਸੀ ਤਾਂ ਗੁਰਦੁਆਰਾ ਸੰਤਸਰ ਨਜ਼ਦੀਕ ਉਸ ਦੀ ਸਕੂਟੀ ਇਕ ਟਰੈਕਟਰ ਟਰਾਲੀ ਨਾਲ ਜਾ ਟਕਰਾਈ | ਟੱਕਰ ਦੌਰਾਨ ਕਾਜਲ ਰਾਣੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੀਪਕ ਕੰਬੋਜ ਪ੍ਰਧਾਨ 6635 ਈ.ਟੀ.ਟੀ ਯੂਨੀਅਨ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ ਗਿਆ | ਪੁਲਿਸ ਵਲੋਂ ਮਾਮਲਾ ਦਰਜ ਕਰਕੇ ਮਿ੍ਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ | ਵਰਨਣਯੋਗ ਹੈ ਕਿ ਮਿ੍ਤਕਾ ਅਜੇ ਕਵਾਰੀ ਸੀ ਅਤੇ ਉਸ ਦੇ ਮਾਤਾ-ਪਿਤਾ ਉਸ ਉੱਤੇ ਨਿਰਭਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਦਾ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਵਿਧਾਇਕ ਰਜਨੀਸ਼ ਦਹਿਆਂ ਨੇ ਰੱਖਿਆ ਵੱਖ-ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ
Ad Position 24