ਗੁਰੂਹਰਸਹਾਏ,15 ਅਪ੍ਰੈਲ (ਕਪਿਲ ਕੰਧਾਰੀ)-ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂਹਰਸਹਾਏ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿ੍ੰਸੀਪਲ ਡਾਕਟਰ ਵੰਦਨਾ ਧਵਨ ਨੇ ਦੱਸਿਆ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਕਸ਼ਿਸ਼ ਨੇ 99 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਦੀਪਨੂਰ ਨੇ 94.8 ਫ਼ੀਸਦੀ, ਦੀਕਸ਼ਾ ਨੇ 93.2 ਫ਼ੀਸਦੀ, ਗੁਰਸਿਮਰਤ ਨੇ 92.8 ਫ਼ੀਸਦੀ, ਹਰਜਾਪ ਨੇ 92.4 ਫ਼ੀਸਦੀ, ਨਵਪ੍ਰੀਤ ਨੇ 92.2 ਫ਼ੀਸਦੀ, ਅਨੁਰੀਤ ਨੇ 91.8 ਫ਼ੀਸਦੀ, ਜੀਆ ਸਚਦੇਵਾ ਨੇ 91.2 ਫ਼ੀਸਦੀ, ਹਰਕਿਰਤ ਅਤੇ ਪ੍ਰਭਲੀਨ ਨੇ 90.4-90.4 ਫ਼ੀਸਦੀ ਅਤੇ ਪਰਬਪ੍ਰੀਤ ਨੇ 90.2 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਡਾ. ਵੰਦਨਾ ਧਵਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਬੱਚਿਆਂ ਦੀ ਲਗਨ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਕਾਮਯਾਬੀ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਬਣੇਗੀ | ਸਕੂਲ ਦੇ ਚੇਅਰਮੈਨ ਮਹੀਪਾਲ ਸਿੰਘ ਅਤੇ ਮੈਨੇਜਰ ਹਰਬੀਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਕੋਆਰਡੀਨੇਟਰ ਅਭੈ ਬਜਾਜ, ਸੰਦੀਪ ਅਤੇ ਰਚਨਾ ਮੋਂਗਾ ਸਮੇਤ ਸਮੂਹ ਸਟਾਫ਼ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ |