ਜ਼ੀਰਾ, 15 ਅਪ੍ਰੈਲ (ਪ੍ਰਤਾਪ ਸਿੰਘ ਹੀਰਾ)-ਪਿਛਲੇ ਦਿਨੀ ਭਾਰਤ ਵਿਕਾਸ ਪਰਿਸ਼ਦ ਇਕਾਈ ਜ਼ੀਰਾ ਦੀ ਹੋਈ ਚੋਣ 'ਤੇ ਬਹੁ ਗਿਣਤੀ ਸਮੂਹ ਮੈਂਬਰਾਂ ਨੇ ਨਾਰਾਜ਼ਗੀ ਪ੍ਰਗਟਾਈ ਹੈ | ਇਸ ਸਬੰਧੀ ਮੈਂਬਰਾਂ ਵਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਪ੍ਰਧਾਨ ਸੁਖਦੇਵ ਬਿੱਟੂ ਵਿੱਜ, ਵਾਈਸ ਪ੍ਰਧਾਨ ਚਰਨਪ੍ਰੀਤ ਸੋਨੂੰ, ਗੁਰਬਖ਼ਸ਼ ਸਿੰਘ ਵਿੱਜ ਖ਼ਜ਼ਾਨਚੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਕਾਈ ਦੇ ਸੂਬਾ ਕੋਆਰਡੀਨੇਟਰ ਸਤਿੰਦਰ ਸਚਦੇਵਾ ਵਲੋਂ ਆਪਣੇ ਤੌਰ ਤੇ ਹੀ ਕੁਝ ਮੈਂਬਰਾਂ ਦੇ ਨਾਮ ਸਟੇਟ ਕਮੇਟੀ ਨੂੰ ਭੇਜ ਦਿੱਤੇ ਗਏ | ਜਿਸ ਨੂੰ ਇਕਾਈ ਵਲੋਂ ਨਾਮਜ਼ਦ ਕੀਤਾ ਗਿਆ | ਉਹਨਾਂ ਦੱਸਿਆ ਕਿ ਸਟੇਟ ਕਮੇਟੀ ਵਲੋਂ ਮਾਰਚ ਮਹੀਨੇ ਵਿਚ ਨਵੀਂ ਕਮੇਟੀ ਦੀ ਚੋਣ ਸਬੰਧੀ ਆਪਸੀ ਸਹਿਮਤੀ ਨਾਲ 31 ਮਾਰਚ ਤੱਕ ਨਵੇਂ ਕਮੇਟੀ ਬਣਾਉਣ ਸੰਬੰਧੀ ਮੈਸੇਜ ਆਇਆ ਸੀ ਪਰ 13 ਅਪ੍ਰੈਲ ਨੂੰ ਬਿਨਾਂ ਕਿਸੇ ਮੀਟਿੰਗ ਦੇ ਅਤੇ ਮੈਂਬਰਾਂ ਦੀ ਸਹਿਮਤੀ ਤੋਂ ਸਟੇਟ ਕੋਆਰਡੀਨੇਟਰ ਵਲੋਂ ਗੈਰ ਨਿਯਮਤ ਤਰੀਕੇ ਨਾਲ ਪ੍ਰਧਾਨ ਸਕੱਤਰ ਅਤੇ ਖ਼ਜ਼ਾਨਚੀ ਦੇ ਨਾਮ ਗਰੁੱਪ ਪਾ ਦਿੱਤੇ ਗਏ ਅਤੇ ਦੱਸਿਆ ਗਿਆ ਕਿ ਅਹੁਦੇਦਾਰਾਂ ਦੀ ਨਿਯੁਕਤੀ ਸਟੇਟ ਕਮੇਟੀ ਵਲੋਂ ਕਰ ਦਿੱਤੀ ਗਈ ਹੈ | ਗੱਲਬਾਤ ਦੌਰਾਨ ਆਗੂਆਂ ਨੇ ਦੱਸਿਆ ਕਿ 50 ਮੈਂਬਰਾਂ ਵਿੱਚੋਂ 32 ਮੈਂਬਰਾਂ ਨੇ ਇਸ ਚੋਣ 'ਤੇ ਅਸਹਿਮਤੀ ਪ੍ਰਗਟ ਕੀਤੀ ਹੈ ਅਤੇ ਦੋਸ਼ ਲਗਾਇਆ ਕਿ ਇਸ ਚੋਣ ਵਿਚ ਬੇਨਿਯਮੀ ਹੋਈ ਹੈ | ਇਸ ਸਬੰਧੀ ਆਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਮੈਂਬਰਾਂ ਨੇ ਕਿਹਾ ਕਿ ਉਹ ਅੱਗੇ ਤੋਂ ਭਾਰਤ ਵਿਕਾਸ ਪਰਿਸ਼ਦ ਦੀ ਕਿਸੇ ਵੀ ਮੀਟਿੰਗ ਵਿਚ ਹਿੱਸਾ ਨਹੀਂ ਲੈਣਗੇ | ਮੀਟਿੰਗ ਵਿਚ ਸੋਨੂੰ ਗੁਜਰਾਲ, ਰਾਮ ਪ੍ਰਕਾਸ਼ ਰਿਟਾਇਰਡ ਐਸ.ਪੀ, ਲੈਕਚਰਾਰ ਨਰਿੰਦਰ ਸਿੰਘ, ਨਰਿੰਦਰ ਕੁਮਾਰ, ਅਨਿਲ ਕੁਮਾਰ, ਮਿੰਟੂ ਕੁੱਕੜ ,ਨਰਿੰਦਰ ਕੁਮਾਰ ਨਾਰੰਗ ,ਅਮਨਦੀਪ ਸਿੰਘ ਛਾਬੜਾ ,ਰਿਪਨ ਕੁਮਾਰ ਅਰੋੜਾ, ਜਗਦੇਵ ਸ਼ਰਮਾ, ਤਰਸੇਮ ਲਾਲ ਜੁਨੇਜਾ, ਵਿਜੇ ਕਪੂਰ ਪੁਸ਼ਪਿੰਦਰ ਸਿੰਘ ਹੈਪੀ, ਸ੍ਰੀਮਤੀ ਵਨੀਤਾ ਝਾਂਜੀ, ਜਸਦੀਪ ਸਿੰਘ, ਨਰੇਸ਼ ਜੈਨ ਬੱਲੀ ,ਦੀਪਕ ਵਿਜ, ਹਰਭਜਨ ਸਿੰਘ, ਦਰਸ਼ਨ ਸਿੰਘ ਮਿਗਲਾਨੀ, ਮਨਮੋਹਨ ਗੁਜਰਾਲ, ਭੂਸ਼ਨ ਜੁਨੇਜਾ ,ਹਾਕਮ ਸਿੰਘ ਅਰੋੜਾ, ਚਰਨਜੀਤ ਸਿੰਘ ਸਿੱਕੀ ,ਚਾਂਦ ਅਰੋੜਾ ,ਡਾਕਟਰ ਹਰਦੀਪ ਸਿੰਘ, ਡਾਕਟਰ ਪ੍ਰਦੀਪ ਵਰਮਾ, ਰਜੇਸ਼ ਕੁਮਾਰ ਲੱਕੀ, ਸਤੀਸ਼ ਜੁਨੇਜਾ, ਪ੍ਰਦੀਪ ਸ਼ਰਮਾ ,ਗਗਨ ਨਰੂਲਾ ਆਦਿ ਮੈਂਬਰ ਹਾਜ਼ਰ ਸਨ | ਜਦੋਂ ਇਸ ਸਬੰਧੀ ਸੂਬਾ ਕੁਆਰਡੀਨੇਟਰ ਸਤਿੰਦਰ ਸਚਦੇਵਾ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਹਰ ਸਾਲ ਨਵੀਂ ਚੋਣ ਲਈ ਮੈਂਬਰਾਂ ਦੇ ਨਾਮ ਲਿਖ ਕੇ ਉੱਪਰਲੇ ਲੈਵਲ 'ਤੇ ਭੇਜ ਦਿੱਤੇ ਜਾਂਦੇ ਹਨ ਅਤੇ ਉਹਨਾਂ ਵਲੋਂ ਹੀ ਅਹੁਦੇਦਾਰਾਂ ਦੇ ਨਾਮ ਨਾਮਜ਼ਦ ਕੀਤੇ ਗਏ ਹਨ |