08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ

Ad Position 21
No active advertisement
ਅਜੀਤ ਡੈਸਕ 16-04-2026
ਮਮਦੋਟ, 15 ਅਪ੍ਰੈਲ (ਰਾਜਿੰਦਰ ਸਿੰਘ ਹਾਂਡਾ)-ਪਿਛਲੇ 10 ਦਿਨ ਤੋਂ ਇਲਾਕੇ ਦੀਆਂ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੈ ਅਤੇ ਪਿਛਲੇ ਤਿੰਨ-ਚਾਰ ਦਿਨ ਤੋ ਵਾਢੀ ਦਾ ਜ਼ੋਰ ਪੈਣ ਕਾਰਨ ਮੰਡੀਆਂ ਕਣਕ ਨਾਲ ਨੱਕੋ-ਨੱਕ ਭਰ ਗਈਆਂ ਹਨ | ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਮੰਡੀਆਂ ਵਿਚ ਕਣਕ ਲਈ ਬੈਠੇ ਕਿਸਾਨ ਜਿੱਥੇ ਭਾਰੀ ਪਰੇਸ਼ਾਨੀ ਵਿਚੋਂ ਗੁੱਜਰ ਰਹੇ ਹਨ ਉੱਥੇ ਕਿਸਾਨਾਂ ਨੂੰ ਹੋਰ ਕਣਕ ਉਤਾਰਨ ਲਈ ਮੰਡੀਆਂ ਵਿਚ ਥਾਂ ਨਹੀਂ ਮਿਲ ਰਹੀ | ਸਰਕਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਜਿਨ੍ਹਾਂ ਨੇ ਮੰਡੀਆਂ ਵਿਚੋਂ ਕਣਕ ਦੀ ਖ਼ਰੀਦ ਕਰਨੀ ਹੈ,ਉਹ ਪਿਛਲੇ ਕਈ ਦਿਨਾਂ ਤੋ ਹੜਤਾਲ ਤੇ ਹਨ,ਪਰੰਤੂ ਸੂਤਰਾਂ ਤੋ ਮਿਲੀ ਜਾਣਕਾਰੀ ਮੁਤਾਬਿਕ ਅੱਜ ਸ਼ਾਮ ਤੱਕ ਅਧਿਕਾਰੀਆਂ ਵਲੋ ਰਸਮੀ ਤੌਰ ਤੇ ਥੋੜ੍ਹੀ ਮਾਤਰਾ ਵਿਚ ਕਣਕ ਦੀ ਖ਼ਰੀਦ ਕਰਕੇ ਖਾਨਾਪੂਰਤੀ ਕੀਤੇ ਜਾਣ ਦੀ ਉਮੀਦ ਹੈ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਰਕਲ ਪ੍ਰਧਾਨ ਗੁਰਬਚਨ ਸਿੰਘ ਕਿੱਲੀ,ਗੁਰਪਿਆਰ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਧਰਮ ਸਿੰਘ ਲਾਲਚੀਆਂ,ਨਰਿੰਦਰਪਾਲ ਸਿੰਘ ਜਤਾਲਾ, ਬੂਟਾ ਸਿੰਘ ਕਰੀ ਕਲਾਂ, ਸੁਖਵਿੰਦਰ ਸਿੰਘ ਭੱਪਾ ਸਮੇਤ ਮੰਡੀਆਂ ਵਿਚ ਕਣਕ ਦੀ ਫ਼ਸਲ ਲਈ ਬੈਠੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਣਕ ਦੀ ਖ਼ਰੀਦ ਪੂਰੀ ਤੇਜ਼ੀ ਨਾਲ ਸ਼ੁਰੂ ਕਰਨ ਦੀ ਮੰਗ ਕਰਦੇ ਮਾਲ ਦੀ ਚੁਕਾਈ ਵੀ ਨਾਲੋ-ਨਾਲ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਪਹਿਲਾਂ ਹੀ ਮੌਸਮ ਦੀ ਲੁਕਣਮੀਚੀ ਕਾਰਨ ਕੁਦਰਤ ਦੀ ਮਾਰ ਖਾ ਬੈਠੇ ਕਿਸਾਨ ਨੂੰ ਮੰਡੀਆਂ ਵਿਚ ਹੋਣ ਨੁਕਸਾਨ ਨਾ ਸਹਿਣਾ ਪਵੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕਟਾਰੀਆ ਤੇ ਐੱਸ.ਡੀ.ਐਮ.ਵਲੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਭਾਵਿਪ ਦੇ ਨੁਮਾਇੰਦਿਆਂ ਦੀ ਹੋਈ ਚੋਣ 'ਤੇ ਬਹੁ ਗਿਣਤੀ ਮੈਂਬਰਾਂ ਨੇ ਪ੍ਰਗਟਾਈ ਨਾਰਾਜ਼ਗੀ
Ad Position 24