ਮੱਲਾਂਵਾਲਾ, 15 ਅਪ੍ਰੈਲ (ਗੁਰਦੇਵ ਸਿੰਘ)-ਮੁੱਖ ਦਾਣਾ ਮੰਡੀ ਮੱਲਾਂਵਾਲਾ ਵਿਖੇ ਅੱਜ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ਐੱਸ.ਡੀ.ਐਮ.ਅਰਵਿੰਦਰ ਸਿੰਘ ਵਲੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਦੇਵ ਸਿੰਘ ਸੰਧੂ, ਮਾਰਕੀਟ ਕਮੇਟੀ ਦੇ ਸਕੱਤਰ ਬਿਕਰਮਜੀਤ ਸਿੰਘ ਸੰਧੂ ਵੀ ਮੌਜੂਦ ਸਨ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਸਰਕਾਰ ਵਲੋਂ ਕਣਕ ਖ਼ਰੀਦਣ ਲਈ ਸਾਰੀਆਂ ਅਨਾਜ ਮੰਡੀਆਂ 'ਚ ਪ੍ਰਬੰਧ ਕਰ ਲਏ ਗਏ ਹਨ ਤੇ ਕਿਸੇ ਨੂੰ ਵੀ ਅਨਾਜ ਮੰਡੀਆਂ 'ਚ ਕੋਈ ਪ੍ਰੇਸ਼ਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ | ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ | ਇਸ ਮੌਕੇ ਕੁਲਭੂਸ਼ਨ ਧਵਨ, ਕਾਹਨ ਚੰਦ, ਬਲਵਿੰਦਰ ਸਿੰਘ ਭੁੱਲਰ ਪ੍ਰਧਾਨ, ਮੰਗਤ ਬਜਾਜ, ਦਰਸ਼ਨ ਸਿੰਘ, ਸਤਪਾਲ ਚਾਵਲਾ, ਪ੍ਰਗਟ ਸਿੰਘ ਭੁੱਲਰ, ਦਰਬਾਰਾ ਸਿੰਘ, ਰਮੇਸ਼ ਕਟਾਰੀਆ, ਧਰਮ ਸਿੰਘ ਆਦਿ ਆੜ੍ਹਤੀਏ ਹਾਜ਼ਰ ਸਨ | ਇਸ ਤੋਂ ਇਲਾਵਾ ਰਾਜਿੰਦਰ ਕੁਮਾਰ ਮੰਡੀ ਸੁਪਰਵਾਈਜ਼ਰ, ਨਿਤੇਸ਼ ਸੇਠੀ, ਨਿਤਿਸ਼ ਬੇਰੀ, ਰਣਬੀਰ ਸਿੰਘ, ਗੁਰਪ੍ਰੀਤ ਸੋਢੀ, ਸਵਰਨ ਸਿੰਘ ਅਤੇ ਜਤਿੰਦਰ ਸੰਧਾ ਇੰਸਪੈਕਟਰ ਪਨਗਰੇਨ, ਭਗਵੰਤ ਸਿੰਘ ਮਾਰਕਫੈੱਡ, ਅੰਗਰੇਜ਼ ਸਿੰਘ ਇੰਸਪੈਕਟਰ ਪਨਸਪ ਆਦਿ ਹਾਜ਼ਰ ਸਨ |