ਫ਼ਿਰੋਜ਼ਪੁਰ, 15 ਅਪ੍ਰੈਲ (ਗੁਰਿੰਦਰ ਸਿੰਘ)- ਸੂਬਾਈ ਕਮੇਟੀ ਦੇ ਫ਼ੈਸਲੇ ਅਨੁਸਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਸਟੇਟ ਕਰਮਚਾਰੀ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਬੇਦੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਿਰੋਜਪੁਰ ਦੇ ਦਫ਼ਤਰ ਸਾਹਮਣੇ ਰੈਲੀ ਕਰਨ ਉਪਰੰਤ ਮੰਗ ਪੱਤਰ ਸੌਂਪਿਆ | ਇਸ ਸਮੇਂ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਸਟੇਟ ਆਗੂ ਬਲਵੀਰ ਸਿੰਘ ਕੰਬੋਜ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਰੋਧੀ ਨੀਤੀਆਂ ਦੀ ਨਿਖੇਧੀ ਕਰਦਿਆਂ ਆਖਿਆ ਕਿ ਹਰ ਸਾਲ ਮੁਲਾਜ਼ਮਾਂ ਤੇ ਪੈਨਸ਼ਨਰ ਬਜਟ ਤੋਂ ਪਹਿਲਾਂ ਇਹ ਆਸ ਲਾਈ ਰੱਖਦੇ ਹਨ ਕਿ ਬਜਟ ਵਿਚ ਉਨ੍ਹਾਂ ਨੂੰ ਕੁੱਝ ਰਾਹਤ ਜ਼ਰੂਰ ਮਿਲੇਗੀ, ਇਸ ਵਾਰੀ ਵੀ ਆਪ ਸਰਕਾਰ ਦੇ ਆਖ਼ਰੀ ਬਜਟ ਤੋਂ ਵੀ ਉਨ੍ਹਾਂ ਨੂੰ ਬਹੁਤ ਸਾਰੀਆਂ ਆਸਾਂ ਸਨ ਪਰ 8 ਮਾਰਚ ਨੂੰ ਵਿੱਤ ਮੰਤਰੀ ਪੰਜਾਬ ਵਲੋਂ ਪੇਸ਼ ਕੀਤੇ ਬਜਟ ਵਿਚ ਮਹਿੰਗਾਈ ਭੱਤੇ ਵਰਗੀ ਨਿਗੂਣੀ ਰਾਹਤ ਦਾ ਜ਼ਿਕਰ ਨਾ ਹੋਣ ਕਾਰਨ ਉਹ ਬਹੁਤ ਨਾਰਾਜ਼ ਹਨ | ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵੱਖ-ਵੱਖ ਆਗੂਆਂ ਜਿਨ੍ਹਾਂ ਵਿਚ ਤਰਸੇਮ ਬੇਦੀ, ਕਿਸ਼ਨ ਚੰਦ ਜਾਗੋਵਾਲੀਆ, ਗਿਆਨ ਸਿੰਘ, ਖਜਾਨ ਸਿੰਘ, ਪ੍ਰਤਾਪ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਤੇ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ | ਇਸ ਸਮੇਂ ਗੁਰਨਾਮ ਸਿੰਘ ਸੁਧਾਰਾ, ਮਿਹਰ ਸਿੰਘ ,ਰਾਮ ਪ੍ਰਸਾਦ, ਜੋਗਿੰਦਰ ਸਿੰਘ, ਰਣਬੀਰ ਕੁੱਕੂ ,ਅਮਰੀਕ ਸਿੰਘ, ਮੱਖਣ ਸਿੰਘ ,ਇਕਬਾਲ ਸਿੰਘ, ਬਲਵੀਰ ਸਿੰਘ ਗੋਖੀਵਾਲਾ, ਦਲਜੀਤ ਸਿੰਘ ਯਾਰੇ ਸ਼ਾਹ ਵਾਲਾ , ਮੰਗਲ ਸਿੰਘ ,ਮਹਿੰਦਰ ਸਿੰਘ, ਸੁਰਜੀਤ ਸਿੰਘ, ਤਰਲੋਕ ਸਿੰਘ, ਸੁਖਦੇਵ ਸਿੰਘ ,ਅਮਰਜੀਤ ਸਿੰਘ, ਪਰਮਜੀਤ ਸਿੰਘ, ਰਮੇਸ਼ ਭੱਟੀ, ਜਸਪਾਲ ਸਿੰਘ ਬਿੱਕਰ ਸਿੰਘ, ਜੀਤ ਸਿੰਘ ,ਬਲਕਾਰ ਸਿੰਘ ਮਾੜੀ ਮੇਘਾ, ਕੇਵਲ ਸਿੰਘ, ਸਵਰਨ ਸਿੰਘ, ਓਮ ਪ੍ਰਕਾਸ਼ ਮਲੂਕਾ, ਹਰੀ ਕਿ੍ਸ਼ਨ ,ਸਾਰਸ , ਹਰਬੰਸ ਲਾਲ ਆਦਿ ਹਾਜ਼ਰ ਸਨ |