14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਅੱਗ ਲੱਗਣ ਨਾਲ 2 ਕਨਾਲ ਕਣਕ ਦੀ ਫ਼ਸਲ ਸੜੀ

Ad Position 21
No active advertisement
ਅਜੀਤ ਡੈਸਕ 17-04-2026
ਮਮਦੋਟ, 16 ਅਪ੍ਰੈਲ (ਸੁਖਦੇਵ ਸਿੰਘ ਸੰਗਮ)-ਮਮਦੋਟ ਬਲਾਕ ਦੇ ਪਿੰਡ ਜੱਲੋ ਕੇ ਵਿਖੇ ਅੱਗ ਲੱਗਣ ਨਾਲ ਦੋ ਭਰਾਵਾ ਦੀ 2 ਕਨਾਲ ਕਣਕ ਦੀ ਫ਼ਸਲ ਸੜ ਜਾਣ ਦੀ ਘਟਨਾ ਸਾਹਮਣੇ ਆਈ ਹੈ | ਜਾਣਕਾਰੀ ਮੁਤਾਬਿਕ ਦੇਸਾਂ ਸਿੰਘ ਅਤੇ ਲੇਖਾ ਸਿੰਘ (ਦੋਵੇਂ ਭਰਾਵਾ) ਵਾਸੀ ਪਿੰਡ ਹਜ਼ਾਰਾ ਸਿੰਘ ਵਾਲਾ ਦੀ ਜ਼ਮੀਨ ਸਰਹੱਦੀ ਖੇਤਰ ਦੇ ਪਿੰਡ ਜੱਲੋ ਕੇ ਨੇੜੇ ਹੈ | ਅੱਜ ਦੁਪਹਿਰ ਵਕਤ ਅਚਾਨਕ ਆਂਢ-ਗੁਆਂਢ ਦੇ ਕਿਸਾਨਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ, ਪਰ ਇਸ ਦੌਰਾਨ ਉਨ੍ਹਾਂ ਦੇ ਖੇਤ ਵਿਚ ਖੜੀ ਕਰੀਬ 2 ਕਨਾਲ ਕਣਕ ਦੀ ਪੱਕ ਚੁੱਕੀ ਫ਼ਸਲ ਸੜ ਕੇ ਸੁਆਹ ਹੋ ਗਈ | ਜ਼ਿਕਰਯੋਗ ਹੈ ਕਿ ਹਾਲੇ ਦੋ ਕੁ ਦਿਨ ਪਹਿਲਾ ਹੀ ਇਸ ਖੇਤਰ ਵਿਚ ਕਣਕ ਦੀ ਵਾਢੀ ਸ਼ੁਰੂ ਹੋਈ ਹੈ | ਜਿਸ ਕਾਰਨ ਖੇਤਾਂ ਵਿਚ ਅਜੇ ਸੈਂਕੜੇ ਏਕੜ ਫ਼ਸਲ ਖੜੀ ਹੋਈ ਹੈ ਅਤੇ ਅਜਿਹੇ ਵਿਚ ਜੇਕਰ ਜਲਦੀ ਅੱਗ ਬੁਝਾਈ ਨਾ ਜਾਂਦੀ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਵੀ ਹੋ ਸਕਦਾ ਸੀ | ਅੱਗ ਲੱਗਣ ਦਾ ਕਾਰਨ ਬਿਜਲੀ ਦੀ ਸਪਾਰਕਿੰਗ ਦੱਸਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਬੀ.ਐਸ.ਐਫ਼ ਵਲੋਂ ਡਰੋਨ ਅਤੇ ਹੈਰੋਇਨ ਬਰਾਮਦ ਅਗਲੀ ਖ਼ਬਰ ਜ਼ਿਲੇ੍ਹ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੁਲਿਸ ਵਲੋਂ ਕਾਰਵਾਈ ਜਾਰੀ
Ad Position 24