14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਬੀ.ਐਸ.ਐਫ਼ ਵਲੋਂ ਡਰੋਨ ਅਤੇ ਹੈਰੋਇਨ ਬਰਾਮਦ

Ad Position 21
No active advertisement
ਅਜੀਤ ਡੈਸਕ 17-04-2026
ਮਮਦੋਟ, 16 ਅਪ੍ਰੈਲ (ਸੁਖਦੇਵ ਸਿੰਘ ਸੰਗਮ)-ਗੁਆਂਢੀ ਮੁਲਕ ਪਾਕਿਸਤਾਨ ਦੀਆ ਭਾਰਤ ਵਿਰੋਧੀ ਗਤੀਵਿਧੀਆਂ ਤੇ ਚੌਕਸੀ ਨਾਲ ਨਜ਼ਰ ਰੱਖ ਰਹੀ ਸਰਹੱਦੀ ਸੁਰੱਖਿਆ ਫੋਰਸ ਵਲੋਂ ਮਮਦੋਟ ਖੇਤਰ ਵਿਚ ਇਕ ਡਰੋਨ ਅਤੇ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਬੀ.ਐਸ.ਐਫ਼ ਦੇ ਸੂਤਰਾਂ ਨੇ ਦੱਸਿਆ ਕਿ ਬੀਤੀ ਸ਼ਾਮ ਮਿਲੀ ਗੁਪਤ ਸੂਚਨਾ ਦੇ ਅਧਾਰ ਤੇ 158 ਬਟਾਲੀਅਨ ਦੇ ਜਵਾਨਾ ਨੇ ਸਰਹੱਦੀ ਚੌਕੀ ਰਾਜਾ ਮੋਹਤਮ ਦੇ ਖੇਤਾਂ ਵਿਚ ਸਰਚ ਅਪ੍ਰੇਸ਼ਨ ਚਲਾਇਆ ਤਾਂ ਇਸ ਦੌਰਾਨ ਇਕ ਛੋਟਾ ਡਰੋਨ ਅਤੇ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਇਕ ਲਿਫ਼ਾਫ਼ਾ ਮਿਲਿਆ | ਜਿਸ ਨੂੰ ਖੋਲ੍ਹਣ ਉਪਰੰਤ ਉਸ ਵਿਚ ਅੱਧਾ ਕਿੱਲੋ ਹੈਰੋਇਨ ਬਰਾਮਦ ਹੋਈ | ਫ਼ਿਲਹਾਲ ਇਸ ਮਾਮਲੇ ਵਿਚ ਕੋਈ ਵੀ ਤਸਕਰ ਕਾਬੂ ਨਹੀਂ ਆਇਆ ਪਰ ਸੁਰੱਖਿਆ ਫੋਰਸਾਂ ਦੁਆਰਾ ਡੁੰਘਾਈ ਨਾਲ ਜਾਚ ਕੀਤੀ ਜਾ ਰਹੀ ਹੈ ਕਿ ਇਸ ਖੇਪ ਨੂੰ ਅੱਗੇ ਕਿਸ ਵਿਅਕਤੀ ਕੋਲ ਪਹੰੁਚਾਇਆ ਜਾਣਾ ਸੀ |
Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ 'ਚ ਸ਼ਹੀਦ ਗੰਜ ਪਬਲਿਕ ਸਕੂਲ ਦੇ ਵਿਦਿਆਰਥੀ ਰਹੇ ਮੋਹਰੀ ਅਗਲੀ ਖ਼ਬਰ ਅੱਗ ਲੱਗਣ ਨਾਲ 2 ਕਨਾਲ ਕਣਕ ਦੀ ਫ਼ਸਲ ਸੜੀ
Ad Position 24