13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਜੇ.ਐਨ. ਇੰਟਰਨੈਸ਼ਨਲ ਸਕੂਲ ਦਾ ਦਸਵੀਂ ਦਾ ਸਾਲਾਨਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 17-04-2026
ਪੰਜੇ ਕੇ ਉਤਾੜ, 16 ਅਪ੍ਰੈਲ (ਪੱਪੂ ਸੰਧਾ)-ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ 'ਚ ਜੇ.ਐਨ. ਇੰਟਰਨੈਸ਼ਨਲ ਸਕੂਲ, ਸੈਦੇ ਕੇ ਮੋਹਨ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਪਿ੍ੰਸੀਪਲ ਡਾ. ਰਵਿੰਦਰ ਕੁਮਾਰ ਨੇ ਦੱਸਿਆ ਕਿ ਵਿਦਿਆਰਥੀ ਆਕਾਸ਼ਦੀਪ ਸਿੰਘ ਨੇ 94 ਫ਼ੀਸਦੀ, ਮੁਸਕਾਨ ਨੇ 92.8 ਫ਼ੀਸਦੀ, ਨੀਤਿਕਾ ਨੇ 91.8 ਫ਼ੀਸਦੀ, ਅਨਮੋਲਦੀਪ ਸਿੰਘ ਨੇ 91.6 ਫ਼ੀਸਦੀ, ਪਲਕਪ੍ਰੀਤ ਕੌਰ ਨੇ 91 ਫ਼ੀਸਦੀ, ਸਵਿਤਾ ਨੇ 90.8 ਫ਼ੀਸਦੀ, ਫ਼ਿਜ਼ਾ 90 ਨੇ ਫ਼ੀਸਦੀ, ਸਹਿਜਪ੍ਰੀਤ ਸਿੰਘ ਨੇ 88.6 ਫ਼ੀਸਦੀ, ਸੁਖਮਨਦੀਪ ਕੰਬੋਜ ਨੇ 88.2 ਫ਼ੀਸਦੀ, ਜੰਨਤ ਸੋਢੀ ਨੇ 87.6 ਫ਼ੀਸਦੀ, ਲਵਸ਼ਪ੍ਰੀਤ ਨੇ 87 ਫ਼ੀਸਦੀ, ਨਵਦੀਪ ਸਿੰਘ ਨੇ 85.2 ਫ਼ੀਸਦੀ, ਤਨਿਸ਼ਦੀਪ ਨੇ 85 ਫ਼ੀਸਦੀ ਅੰਕ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੀ ਬਾਕੀ ਵਿਦਿਆਰਥੀਆਂ ਨੇ ਵੀ ਆਪਣੀ ਮਿਹਨਤ ਅਨੁਸਾਰ ਚੰਗੇ ਨੰਬਰ ਹਾਸਿਲ ਕੀਤੇ | ਸਕੂਲ ਦੇ ਚੇਅਰਮੈਨ ਜਨਕ ਰਾਜ ਮੁੰਜਾਲ, ਮੈਨੇਜਿੰਗ ਡਾਇਰੈਕਟਰ ਅਰਜੁਨ ਮੁੰਜਾਲ, ਪਿ੍ੰਸੀਪਲ ਡਾ. ਰਵਿੰਦਰ ਕੁਮਾਰ, ਮੈਨੇਜਮੈਂਟ ਮੈਂਬਰ ਏਕਤਾ ਮੁੰਜਾਲ, ਅੰਜਲੀ ਚਾਨਣਾ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਮੁਬਾਰਕਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਦੇ ਚੇਅਰਮੈਨ ਵਲੋਂ ਦਾਣਾ ਮੰਡੀ ਦਾ ਦੌਰਾ ਅਗਲੀ ਖ਼ਬਰ ਵਿਜਡਮ ਸਕੂਲ ਮੁੱਦਕੀ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸੌ ਫ਼ੀਸਦੀ
Ad Position 24