15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬਿਜਲੀ ਦੇ ਲੱਗ ਰਹੇ ਲੰਬੇ-ਲੰਬੇ ਕੱਟਾਂ ਨੇ ਲੋਕਾਂ ਦਾ ਜੀਵਨ ਕੀਤਾ ਬੇਹਾਲ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਕੁੱਲਗੜ੍ਹੀ, 17 ਅਪ੍ਰੈਲ(ਸੁਖਜਿੰਦਰ ਸਿੰਘ ਸੰਧੂ)-ਪਿਛਲੇ ਦੋ ਦਿਨਾਂ ਤੋਂ ਲੱਗ ਰਹੇ ਬਿਜਲੀ ਦੇ ਲੰਬੇ ਲੰਬੇ ਕੱਟਾਂ ਕਾਰਨ ਆਮ ਲੋਕਾਂ ਦਾ ਜੀਵਨ ਬੇਹਾਲ ਹੋ ਚੁੱਕਿਆ ਹੈ | ਕਣਕ ਦੀ ਵਾਢੀ ਦਾ ਸੀਜ਼ਨ ਚਲਦਾ ਹੋਣ ਕਰਕੇ ਸਵੇਰ ਤੋਂ ਸ਼ਾਮ ਤੱਕ ਬਿਜਲੀ ਸਪਲਾਈ ਬੰਦ ਰੱਖੀ ਜਾਂਦੀ ਹੈ, ਤਾਂ ਜੋ ਬਿਜਲੀ ਦੇ ਸਪਾਰਕ ਨਾਲ ਖੇਤਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਕਿਸਾਨ ਆਪਣੀਆਂ ਫਸਲਾਂ ਦੀ ਸਾਂਭ ਸੰਭਾਲ ਕਰ ਸਕਣ | ਇਹ ਸਾਰਾ ਦਿਨ ਬਿਜਲੀ ਸਪਲਾਈ ਬੰਦ ਰੱਖਣ ਤੋਂ ਪਿਛਲੇ ਦੋ ਦਿਨਾਂ ਤੋਂ ਵਿਭਾਗ ਵਲੋਂ ਜਾਰੀ ਕੀਤੇ ਮੋਬਾਈਲ ਨੰਬਰਾਂ 'ਤੇ ਮੈਸਜ਼ ਆਉਣ ਲਗਦੇ ਹਨ | ਬੀਤੇ ਕੱਲ ਦੀ ਰਾਤ ਨੂੰ ਬਿਜਲੀ ਦੀ ਸਪਲਾਈ ਕਰੀਬ ਇਕ ਵਜੇ ਤੱਕ ਬੰਦ ਰਹੀ ਕੱਲ ਵਾਲੀ ਰਾਤ ਨੂੰ 12 ਵਜੇ ਤੱਕ ਤੱਕ ਸਪਲਾਈ ਬੰਦ ਰਹੀ ਜਿਸ ਕਾਰਨ ਆਮ ਲੋਕਾਂ ਨੂੰ ਵੱਡੀਆਂ ਅÏਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਕਿ ਹਰੇਕ ਘਰ ਦੇ ਪਾਣੀ ਦਾ ਸਿੱਧਾ ਸਬੰਧ ਬਿਜਲੀ ਨਾਲ ਹੈ | ਕਿਸੇ ਘਰ ਵੀ ਨਲਕਾ ਨਾ ਹੋਣ ਕਰਕੇ ਪੀਣ ਵਾਲੇ ਪਾਣੀ ਦੀ ਵੱਡੀ ਸਮੱਸਿਆ ਬਣ ਜਾਂਦੀ ਹੈ | ਪਸ਼ੂਆਂ ਨੂੰ ਪਾਣੀ ਅਤੇ ਚਾਰਾ ਵੀ ਸਹੀ ਤਰੀਕੇ ਨਹੀਂ ਮਿਲ ਰਿਹਾ, ਸਭ ਤੋਂ ਵੱਡੀ ਮੁਸੀਬਤ ਮਿਹਨਤਕਸ਼ ਅਤੇ ਮਜ਼ਦੂਰ ਲੋਕਾਂ ਲਈ ਬਣਦੀ ਹੈ ਜੋ ਦਿਨ-ਭਰ ਹੱਡ-ਭੰਨਵੀਂ ਮਿਹਨਤ ਕਰ ਸ਼ਾਮ ਨੂੰ ਆਪਣੇ ਘਰ ਆਰਾਮ ਕਰਨ ਲਈ ਆਉਂਦੇ ਹਨ, ਪਰ ਬਿਜਲੀ ਦੀ ਸਪਲਾਈ ਬੰਦ ਹੋਣ ਕਾਰਨ ਉਹਨਾਂ ਨੂੰ ਤਾਂ ਸਹੀ ਤਰੀਕੇ ਰੋਟੀ ਖਾਣੀ ਅÏਖੀ ਹੋ ਗਈ ਹੈ, ਉਹਨਾਂ ਨੂੰ ਅਗਲਾ ਸਾਰਾ ਦਿਨ ਕੰਮ ਕਰਨ 'ਚ ਕਠਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਬਿਜਲੀ ਸਪਲਾਈ ਬੰਦ ਹੋਣ ਕਾਰਨ ਬੀਤੀ ਰਾਤ ਕਈ ਪਿੰਡਾਂ ਦੇ ਲੋਕਾਂ ਨੇ ਸੰਬੰਧਤ ਬਿਜਲੀ ਘਰਾਂ 'ਚ ਰਾਤ ਸਮੇਂ ਪਹੰੁਚ ਕੇ ਬਿਜਲੀ ਦੀ ਬਹਾਲ ਕਰਵਾਉਣ ਲਈ ਰੋਸ ਮੁਜ਼ਾਹਰੇ ਵੀ ਕੀਤੇ ਪਰ ਬਿਜਲੀ ਦੀ ਸਪਲਾਈ ਰਾਤ ਦੇ 12 ਤੋਂ ਬਾਅਦ ਹੀ ਚਾਲੂ ਹੋਈ | ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਪੀੜਤ ਲੋਕਾਂ ਨੇ ਸੂਬਾ ਸਰਕਾਰ , ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਸ਼ਾਮ ਦੇ ਸਮੇਂ ਤੋਂ ਦੇਰ ਰਾਤ ਤੱਕ ਲਗਾਏ ਜਾਂਦੇ ਬਿਜਲੀ ਦੇ ਕੱਟ ਤੁਰੰਤ ਬੰਦ ਕੀਤੇ ਜਾਣ | ਉਹਨਾਂ ਕਿਹਾ ਕਿ ਖਪਤਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਵੇਖਦੇ ਹੋਏ ਬਿਜਲੀ ਦੀ ਸਪਲਾਈ ਆਮ ਵਾਂਗ ਦੇਣੀ ਯਕੀਨੀ ਬਣਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਮੁਰੰਮਤ ਹੋ ਰਹੀ ਮਮਦੋਟ ਤੋਂ ਖਾਈ ਟੀ-ਪੁਆਇੰਟ ਸੜਕ ਵਿਵਾਦਾਂ 'ਚ -ਕਈ ਥਾਵਾਂ 'ਤੋਂ ਸੁੰਗੜ ਗਿਆ ਸੜਕ ਦਾ ਆਕਾਰ ਅਗਲੀ ਖ਼ਬਰ ਅੱਗ ਲੱਗਣ ਕਾਰਨ ਕਣਕ ਦਾ 45 ਕਿੱਲੇ ਨਾੜ ਸੜਿਆ
Ad Position 24