15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਨਿਰਮਾਣ ਅਧੀਨ ਇਮਾਰਤ ਦਾ ਡਿੱਗਿਆ ਲੈਂਟਰ-ਰਾਹਤ ਕਾਰਜ ਜਾਰੀ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਪੰਜੇ ਕੇ ਉਤਾੜ, 17 ਅਪ੍ਰੈਲ (ਪੱਪੂ ਸੰਧਾ)-ਅੱਜ ਦੁਪਹਿਰ ਬਾਅਦ ਗੋਲੂ ਕਾ ਤੋਂ ਗੁਰੂਹਰਸਹਾਏ ਨੂੰ ਜਾਂਦੀ ਸੜਕ 'ਤੇ ਇਕ ਉਸਾਰੀ ਅਧੀਨ ਦੋ ਮੰਜ਼ਲੀ ਇਮਾਰਤ ਦਾ ਲੈਂਟਰ ਹੇਠਾਂ ਡਿਗ ਗਿਆ ਜਿਸ ਨਾਲ ਇਕ ਵਿਅਕਤੀ ਦੇ ਹੇਠਾਂ ਦੱਬੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ | ਮਿਲੀ ਜਾਣਕਾਰੀ ਅਨੁਸਾਰ ਦੁਕਾਨ ਦਾ ਦੂਸਰੀ ਮੰਜ਼ਿਲ ਦਾ ਲੈਂਟਰ ਪਾਇਆ ਜਾ ਰਿਹਾ ਸੀ ਕਿ ਅਚਾਨਕ ਹੀ ਲੈਂਟਰ ਹੇਠਾਂ ਡਿਗ ਗਿਆ | ਜਿਸ ਨਾਲ ਹੇਠਾਂ ਰੇਤਾ ਚੁੱਕ ਰਿਹਾ ਇਕ ਵਿਅਕਤੀ ਦੱਬਿਆ ਗਿਆ | ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ, ਨਾਇਬ ਤਹਿਸੀਲਦਾਰ ਰਮੇਸ਼ ਢੀਂਗਰਾ, ਥਾਣਾ ਗੁਰੂਹਰਸਹਾਏ ਦੇ ਮੁਖੀ ਜਗਦੀਪ ਸਿੰਘ ਅਤੇ ਸੜਕ ਸੁਰੱਖਿਆ ਫੋਰਸ ਤੇ ਟਰੈਫ਼ਿਕ ਪੁਲਿਸ ਮੌਕੇ 'ਤੇ ਪਹੁੰਚੀ | ਖ਼ਬਰ ਲਿਖੇ ਜਾਣ ਤੱਕ ਉਕਤ ਵਿਅਕਤੀ ਨੂੰ ਸੁਰੱਖਿਅਤ ਕੱਢਣ ਲਈ ਚਾਰ ਜੇ.ਸੀ.ਬੀ. ਮਸ਼ੀਨਾਂ ਅਤੇ 2 ਹੈਡਰਿਆਂ ਰਾਹੀਂ ਲੈਂਟਰ ਹੇਠਾਂ ਆਏ ਵਿਅਕਤੀ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਕਾਮਲ ਵਾਲਾ 'ਚ ਕਈ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ ਅਗਲੀ ਖ਼ਬਰ ਪ੍ਰਾਚੀਨ ਸ਼ਿਵ ਮੰਦਰ ਵਿਚ 3 ਦਿਨਾਂ ਤੱਕ ਚੱਲੇਗੀ ਸ਼ਿਵ ਪਰਿਵਾਰ ਮੂਰਤੀ ਸਥਾਪਨਾ
Ad Position 24