ਮੱਲਾਂਵਾਲਾ, 17 ਅਪ੍ਰੈਲ (ਬਲਬੀਰ ਸਿੰਘ ਜੋਸਨ)-ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਕਾਮਲ ਵਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਭੁੱਲਰ ਅਤੇ ਸਾਰਜ ਸਿੰਘ ਸਭਰਾ ਦੀ ਪ੍ਰੇਰਨਾ ਸਦਕਾ ਪਿੰਡ ਕਮਲਵਾਲਾ ਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਨਾਰਾਜ਼ ਹੋ ਕੇ ਵੱਡੀ ਗਿਣਤੀ ਵਿਚ ਪਰਿਵਾਰ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸ਼ਾਮਲ ਹੋ ਗਏ | ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਜਰਨੈਲ ਸਿੰਘ ਸਰਕਲ ਇੰਚਾਰਜ ਅਤੇ ਕਿਸਾਨ ਵਿੰਗ ਦੇ ਹਲਕਾ ਕੋਆਰਡੀਨੇਟਰ, ਤਰਸੇਮ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ, ਅਜੈਬ ਸਿੰਘ, ਹਾਕਮ ਸਿੰਘ, ਕੇਵਲ ਸਿੰਘ, ਮਿਹਰ ਸਿੰਘ, ਬਲਜੀਤ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ, ਖਜਾਨ ਸਿੰਘ, ਸੁਖਪਾਲ ਸਿੰਘ, ਸੁਖਵਿੰਦਰ ਸਿੰਘ, ਗੁਰਦਰਸ਼ਨ ਸਿੰਘ, ਇਕਬਾਲ ਸਿੰਘ, ਗੁਰਦੇਵ ਸਿੰਘ, ਲੱਧਾ ਸਿੰਘ, ਬਿੱਟੂ, ਸਾਗਰ ਅਤੇ ਬੱਗਾ ਸਿੰਘ ਸ਼ਾਮਲ ਹਨ | ਇਸ ਦੇ ਨਾਲ ਅÏਰਤਾਂ 'ਚ ਕਸ਼ਮੀਰ ਕੌਰ, ਕੁਲਵੰਤ ਕੌਰ, ਪ੍ਰਕਾਸ਼ ਕੌਰ, ਗੁਰਮੀਤ ਕੌਰ, ਪੰਮੀ, ਰੇਖਾ, ਬਲਜੀਤ ਕੌਰ, ਸੁਖਦੇਵ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ, ਨਿੰਮੋਂ ਅਤੇ ਵਿੰਦੋ ਸਮੇਤ ਕਈ ਮਹਿਲਾਵਾਂ ਨੇ ਵੀ ਅਕਾਲੀ ਦਲ ਦੀ ਅਗਵਾਈ ਕਬੂਲ ਕੀਤੀ | ਇਸ ਮੌਕੇ ਆਯੋਜਿਤ ਸਮਾਗਮ ਦੌਰਾਨ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ,ਜਸਵਿੰਦਰ ਸਿੰਘ ਭੁੱਲਰ ਅਤੇ ਸਾਰਜ ਸਿੰਘ ਸਭਰਾ ਨੇ ਨਵੇਂ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪਾਰਟੀ ਵਿਚ ਹਰ ਵਰਕਰ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਕੀਤੀ ਜਾਵੇਗੀ | ਸਮਾਗਮ ਦੌਰਾਨ ਪਰਮਜੀਤ ਸਿੰਘ ਕਾਮਲ ਵਾਲਾ, ਸੁਖਵਿੰਦਰ ਸਿੰਘ ਕਾਮਲ ਵਾਲਾ, ਜਸਵੰਤ ਸਿੰਘ ਸੋਭਾ ਰਸੂਲਪੁਰ, ਸਰਬਜੀਤ ਸਿੰਘ ਬੂਹ, ਖੜਕ ਸਿੰਘ ਪੱਲੂ ਵਾਲਾ, ਲਖਵੀਰ ਸਿੰਘ ਕਿੱਲੀ ਗੁੱਦਾ, ਜਸਕਰਨ ਸਿੰਘ ਮੋਚੀ ਵਾਲਾ, ਜਸਪਾਲ ਸਿੰਘ ਤਲਵੰਡੀ ਨਿਪਾਲਾ, ਨਿਸ਼ਾਨ ਸਿੰਘ ਤਲਵੰਡੀ ਨਿਪਾਲਾ, ਕੁਲਦੀਪ ਸਿੰਘ ਡੋਗਰਾ, ਅਜੇ, ਦਿਲਬਾਗ ਸਿੰਘ, ਮਨਜੀਤ ਸਿੰਘ ਸੰਧੂ, ਸੁਖਜੀਤ ਸਿੰਘ ਆਸਿਫ਼ ਵਾਲਾ, ਪ੍ਰਤਾਪ ਸਿੰਘ, ਹਰਪ੍ਰੀਤ ਸਿੰਘ ਸੁਧਾਰਾ, ਡਾ. ਗੁਰਸੇਵਕ ਸਿੰਘ, ਅਨੋਖ ਸਿੰਘ, ਕਾਰਜ ਸਿੰਘ (ਸਰਪੰਚ) ਅਤੇ ਡਾ. ਬਲਦੇਵ ਸਿੰਘ ਮੱਲੂ ਵਾਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |