15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਭਾਕਿਯੂ (ਕ੍ਰਾਂਤੀਕਾਰੀ) ਦੇ ਆਗੂਆਂ ਵਲੋਂ ਤਲਵੰਡੀ ਭਾਈ ਦੀ ਅਨਾਜ ਮੰਡੀ ਦਾ ਦੌਰਾ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਤਲਵੰਡੀ ਭਾਈ, 17 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)-ਦਾਣਾ ਮੰਡੀਆਂ ਅੰਦਰ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਵਰਕਰਾਂ ਅਤੇ ਅਹੁਦੇਦਾਰਾਂ ਵਲੋਂ ਜ਼ਿਲ•ਾ ਸਕੱਤਰ ਗੁਰਭਾਗ ਸਿੰਘ ਮਰੂੜ ਦੀ ਅਗਵਾਈ ਹੇਠ ਤਲਵੰਡੀ ਭਾਈ ਦਾਣਾ ਮੰਡੀ ਦਾ ਕੀਤਾ ਦੌਰਾ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ | ਇਸ ਸਮੇਂ ਕਿਸਾਨ ਆਗੂਆਂ ਨੇ ਮੰਡੀ ਵਿੱਚ ਫਸਲ ਵੇਚਣ ਆਏ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਦਾਣਾ ਮੰਡੀਆਂ ਅੰਦਰ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੀ ਜਾਣਕਾਰੀ ਲਈ ਗਈ | ਇਸ ਸਮੇਂ ਕਿਸਾਨ ਆਗੂ ਗੁਰਭਾਗ ਸਿੰਘ ਮਰੂੜ ਨੇ ਕਿ ਮੌਸਮੀ ਮਾਰ ਤੋਂ ਬਾਅਦ ਕਿਸਾਨਾਂ ਨੂੰ ਮੰਡੀਆਂ ਵਿਚ ਰੋਲਿਆ ਜਾ ਰਿਹਾ ਹੈ | ਉਨ•ਾਂ ਕਿਹਾ ਕਿ ਕੁਦਰਤੀ ਕਰੋਪੀ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ | ਜਿਸ ਦੀ ਭਰਪਾਈ ਕਰਨ ਦੀ ਬਜਾਇ ਸਰਕਾਰਾਂ ਵਲੋਂ ਕਣਕ ਦਾ ਦਾਣਾ ਬਾਰੀਕ ਜਾਂ ਰੰਗ ਨੂੰ ਲੈ ਕੇ ਫਸਲ ਖ਼ਰੀਦਣ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ | ਜਿਸ ਨੰੂ ਕਿਸਾਨ ਬਰਦਾਸ਼ਤ ਨਹੀਂ ਕਰਨਗੇ ਅਤੇ ਜੇਕਰ ਕਣਕ ਦੀ ਖ਼ਰੀਦ ਵਿੱਚ ਕਿਸਾਨਾਂ ਨੂੰ ਹੋਰ ਖੱਜਲ ਖ਼ੁਆਰ ਕੀਤਾ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ | ਇਸ ਸਮੇਂ ਗੁਲਜ਼ਾਰ ਸਿੰਘ ਗੋਗੋਆਣੀ ਬਲਾਕ ਪ੍ਰਧਾਨ ਜ਼ੀਰਾ, ਕਰਨੈਲ ਸਿੰਘ ਸਾਧੂ ਵਾਲਾ ਡਾਕਟਰ ਸ਼ਿੰਦਰ ਸਿੰਘ ਕੋਟ ਕਰੋੜ ਬਲਾਕ ਪ੍ਰਧਾਨ ਤਲਵੰਡੀ ਭਾਈ, ਜਸਵਿੰਦਰ ਸਿੰਘ ਕਾਲਾ ਬਰਾੜ, ਲਖਬੀਰ ਸਿੰਘ ਕੋਟ ਕਰੋੜ ਦਰਬਾਰਾ ਸਿੰਘ ਸੁਲਹਾਨੀ, ਸੁਖਵੰਤ ਸਿੰਘ ਵਕੀਲਾਂ ਵਾਲਾ ਆਦਿ ਕਿਸਾਨ ਆਗੂ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਣਬੀਰ ਭੁੱਲਰ ਨੇ ਸਕੂਲਾਂ ਦੇ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ ਅਗਲੀ ਖ਼ਬਰ ਵਿਧਾਇਕ ਸਰਾਰੀ ਵਲੋਂ ਆਧੁਨਿਕ ਕਲਾਸ ਰੂਮ, ਫਿਜ਼ਿਕਸ ਲੈਬ, ਕੈਮਿਸਟਰੀ ਲੈਬ ਤੇ ਬਾਇਉਲੋਜੀ ਲੈਬ ਦਾ ਉਦਘਾਟਨ
Ad Position 24