09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵੋਟਾਂ ਸੰਬੰਧੀ ਦਾਅਵੇ 'ਤੇ ਇਤਰਾਜ਼ ਐਸ.ਡੀ.ਐਮ ਦਫਤਰ ਵਿਖੇ ਹੋਣਗੇ

Ad Position 21
No active advertisement
ਅਜੀਤ ਡੈਸਕ 19-04-2026
ਗੁਰੂਹਰਸਹਾਏ, 17 ਅਪ੍ਰੈਲ(ਹਰਚਰਨ ਸਿੰਘ ਸੰਧੂ)-ਮਾਨਯੋਗ ਰਾਜ਼ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਚੋਣਾਂ 2026 ਦੇ ਸੰਬੰਧ ਵਿਚ ਮਿਤੀ 17-04-26 ਤੋਂ 23-04-26 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ | ਇਸ ਸਬੰਧੀ ਉਪ ਮੰਡਲ ਮੈਜਿਸਟਰੇਟ ਗੁਰੂਹਰਸਹਾਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਗੁਰੂਹਰਸਹਾਏ ਦੇ ਕਿਸੇ ਵੀ ਵਿਅਕਤੀ ਨੇ ਨਗਰ ਕੌਂਸਲ ਚੋਣਾਂ 2026 ਦੀਆਂ ਵੋਟਾਂ ਸੰਬੰਧੀ ਆਪਣਾ ਕੋਈ ਵੀ ਦਾਅਵਾ ਅਤੇ ਇਤਰਾਜ਼ ਪੇਸ਼ ਕਰਨਾ ਹੋਵੇ ਤਾਂ ਉਹ ਨਿਸ਼ਚਿਤ ਮਿਆਦ ਦੇ ਅੰਦਰ-ਅੰਦਰ ਐਸ.ਡੀ.ਐਮ ਦਫ਼ਤਰ ਗੁਰੂਹਰਸਹਾਏ ਵਿਖੇ ਗ੍ਰਾਉੰਡ ਫਲੋਰ 'ਤੇ ਕਮਰਾ ਨੰਬਰ-1051 ਵਿਖੇ ਦਫ਼ਤਰੀ ਸਮੇਂ 9 ਤੋਂ 5 ਵਜੇ ਤੱਕ ਦੇ ਸਕਦਾ ਹੈ | ਇਸ ਤੋਂ ਇਲਾਵਾ ਦਾਅਵੇ ਆਏ ਇਤਰਾਜ਼ ਲੈਣ ਲਈ ਵਿਸ਼ੇਸ਼ ਕੈਂਪ ਮਿਤੀ 20.04.2026 ਅਤੇ 21-04-2026 ਨੂੰ ਐਸ. ਡੀ.ਐਮ ਦਫ਼ਤਰ, ਗੁਰੂਹਰਸਹਾਏ ਵਿਖੇ ਲਗਾਇਆ ਜਾਵੇਗਾ | ਮਿਆਦ ਲੰਘਣ ਉਪਰੰਤ ਕਿਸੇ ਦਾ ਕੋਈ ਵੀ ਦਾਅਵਾ ਜਾ ਇਤਰਾਜ਼ ਕਾਬਲੇ ਗੌਰ ਨਹੀਂ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਗੁਰੂਹਰਸਹਾਏ ਮੰਡੀ ਵਿਚ ਕਣਕ ਤੋਲ ਮਾਮਲੇ 'ਚ ਕਿਸਾਨਾਂ ਦੀ ਲੁੱਟ ਬਾਰਦਾਨੇ ਦੇ ਨਾਂਅ 'ਤੇ ਤੋਲ 'ਚ ਹੇਰਾਫੇਰੀ- ਫੜਾਂ 'ਤੇ... ਅਗਲੀ ਖ਼ਬਰ ਸੂਬੇ ਦੇ ਲੋਕ ਆਪ ਵਲੋਂ ਲੋਕ ਹਿਤ 'ਚ ਕੀਤੇ ਜਾ ਰਹੇ ਕਾਰਜਾਂ ਤੋਂ ਬਾਗ਼ੋ ਬਾਗ਼- ਸਰਪੰਚ ਉਗੋਕੇ
Ad Position 24