09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਹੇਮਕੁੰਟ ਸਕੂਲ ਐਨ.ਸੀ.ਸੀ. ਜੂਨੀਅਰ ਵਿੰਗ ਦੀ ਨਵੀਂ ਇਨਰੋਲਮੈਂਟ

Ad Position 21
No active advertisement
ਅਜੀਤ ਡੈਸਕ 19-04-2026
ਜ਼ੀਰਾ,18 ਅਪ੍ਰੈਲ (ਰਜਨੀਸ਼ ਕਥੂਰੀਆ)-ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀਅਰ ਸਕੈਂਡਰੀ ਸਕੂਲ ਕੋਟ-ਈਸੇ-ਖਾਂ ਵਿਖੇ ਐਨ.ਸੀ.ਸੀ.ਲੜਕੇ ਅਤੇ ਲੜਕੀਆਂ ਦੇ ਯੂਨਿਟ ਚੱਲ ਰਹੇ ਹਨ, ਪੜ੍ਹਾਈ ਅਤੇ ਖੇਡਾਂ ਦੇ ਨਾਲ-ਨਾਲ ਸਮੇਂ-ਸਮੇਂ 'ਤੇ ਹੋਰ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ | ਹਰ ਸਾਲ ਹੀ ਨਵੇਂ ਵਿਦਿਆਰਥੀਆਂ ਦੀ ਐਨ.ਸੀ.ਸੀ. ਲਈ ਇੰਨਰੋਲਮੈਂਟ ਕੀਤੀ ਜਾਂਦੀ ਹੈ | ਇਸੇ ਤਹਿਤ 05 ਪੰਜਾਬ ਬਟਾਲੀਅਨ (ਗਰਲਜ਼) ਮੋਗਾ ਦੇ ਕਮਾਂਡਿੰਗ ਅਫ਼ਸਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਸਕੂਲ ਵਿਚ ਜੂਨੀਅਰ ਵਿੰਗ ਦੀ ਨਵੀਂ ਭਰਤੀ ਹੋਈ | ਸਕੂਲ ਦੇ ਐਨ.ਸੀ.ਸੀ ਦੇ ਏ.ਐੱਨ.ਓ.ਸਿਮਰਨਜੀਤ ਕੌਰ ਦੀ ਮੌਜੂਦਗੀ ਵਿਚ ਸੂਬੇਦਾਰ ਮੇਜਰ ਸੁਖਮਿੰਦਰ ਸਿੰਘ ਅਤੇ ਅਤੇ ਨਾਇਕ ਅਜੇ ਕੁਮਾਰ, ਹਵਾਲਦਾਰ ਦਿਨੇਸ਼ ਕੁਮਾਰ, ਜੀ.ਸੀ.ਆਈ, ਮੈਡਮ ਚਕਿਤਸਾ ਨੇ ਅੱਠਵੀਂ ਅਤੇ ਨੌਵੀਂ ਕਲਾਸ ਦੀਆਂ ਵਿਦਿਆਰਥਣਾਂ ਦੀ ਇੰਟਰਵਿਊ ਉਪਰੰਤ 21 ਯੋਗ ਕੈਡਿਟਸ ਐਨ.ਸੀ.ਸੀ. ਜੂਨੀਅਰ ਵਿੰਗ ਲਈ ਚੁਣਿਆ | ਉਹਨਾਂ ਨੇ ਦੱਸਿਆ ਕਿ ਐਨ.ਸੀ.ਸੀ. ਰੱਖਣ ਨਾਲ ਵਿਦਿਆਰਥੀ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿੰਦਾ ਹੈ ਅਤੇ ਨਾਲ ਹੀ ਐਨ.ਸੀ.ਸੀ ਦੇ ਏ.ਬੀ.ਅਤੇ ਸੀ. ਸਰਟੀਫਿਕੇਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿੰਦਗੀ ਵਿਚ ਇਸ ਦੇ ਕੀ-ਕੀ ਫ਼ਾਇਦੇ ਹਨ | ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪਿ੍ੰਸੀਪਲ ਮੈਡਮ ਰਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਐਨ.ਸੀ.ਸੀ.ਦੇ ਨਿਯਮਾਂ ਤੋਂ ਜਾਗਰੂਕ ਕਰਵਾਉਂਦਿਆਂ ਐੱਨ.ਸੀ.ਸੀ.ਦੇ ਫ਼ਾਇਦੇ ਅਤੇ ਇਸ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਸਾਹਿੱਤ ਜਾਣਕਾਰੀ ਦਿੱਤੀ | ਉਨ੍ਹਾਂ ਨੇ ਐੱਨ.ਸੀ.ਸੀ ਕੈਡਿਟਸ ਨੂੰ ਜੀਵਨ ਵਿਚ ਦੇਸ਼ ਪ੍ਰਤੀ ਜ਼ਿੰਮੇਵਾਰੀ ਅਤੇ ਚੰਗੇ ਭਵਿੱਖ ਪ੍ਰਤੀ ਜਾਗਰੂਕ ਕਰਵਾਇਆ | ਇਸ ਮੌਕੇ ਕੇਅਰ ਟੇਕਰ ਯਾਦਵਿੰਦਰ ਕੌਰ ਵੀ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਆਰ.ਐਸ.ਡੀ. ਰਾਜ ਰਤਨ ਸਕੂਲ ਦੀ ਵਿਦਿਆਰਥਣ ਰਵਨੂਰਪ੍ਰੀਤ ਨੇ ਪੰਜਾਬੀ 'ਚ ਸੌ ਫ਼ੀਸਦੀ ਅੰਕ ਲੈ ਕੇ ਰਚਿਆ ਇਤਿਹਾਸ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ 2026 ਲਈ ਦਾਅਵੇ ਤੇ ਇਤਰਾਜ਼ ਲੈਣ ਦੀ ਪ੍ਰਕਿਰਿਆ ਸ਼ੁਰੂ: ਐਸ.ਡੀ.ਐਮ ਸਿੱਧੂ
Ad Position 24