10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪਿੰਡ ਝੰਡਾ ਬੱਗਾ ਪੁਰਾਣਾ ਵਿਚ ਅੱਗ ਲੱਗਣ ਕਾਰਨ 15 ਏਕੜ ਦੇ ਕਰੀਬ ਕਣਕ ਦੀ ਖੜ੍ਹੀ ਫਸਲ ਸੜੀ

Ad Position 21
No active advertisement
ਅਜੀਤ ਡੈਸਕ 19-04-2026
ਜ਼ੀਰਾ,18 ਅਪ੍ਰੈਲ (ਰਜਨੀਸ਼ ਕਥੂਰੀਆ)-ਤਹਿਸੀਲ ਜ਼ੀਰਾ ਦੇ ਪਿੰਡ ਝੰਡਾ ਬੱਗਾ ਪੁਰਾਣਾ ਵਿਖੇ ਕਣਕ ਦੀ ਖੜੀ ਫਸਲ ਨੂੰ ਅੱਗ ਲੱਗ ਜਾਣ ਕਾਰਨ 15 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਝੰਡਾ ਬੱਗਾ ਪੁਰਾਣਾ ਦੇ ਸਰਪੰਚ ਅੰਮਿ੍ਤਪਾਲ ਸਿੰਘ ਮਨੇਸ, ਪਰਮਿੰਦਰ ਸਿੰਘ ਨਾਰੋਕਾ, ਨੰਬਰਦਾਰ ਜਗਤਾਰ ਸਿੰਘ ਮਨੇਸ ਅਤੇ ਨਿਰਮਲ ਸਿੰਘ ਰੋਸਾ ਨੰਬਰਦਾਰ ਨੇ ਦੱਸਿਆ ਕਿ ਘਟਨਾ ਸਥਾਨ ਦੇ ਨਜ਼ਦੀਕ ਕੁਝ ਅÏਰਤਾਂ ਕੰਮ ਕਰ ਰਹੀਆਂ ਸਨ | ਜਿਨਾਂ ਨੇ ਦੱਸਿਆ ਕਿ 2 ਨੌਜਵਾਨ ਖੇਤਾਂ ਵਿਚ ਬਣੇ ਮੋਟਰ ਦੇ ਕਮਰੇ ਕੋਲੋਂ ਭੱਜ ਕੇ ਜਾ ਰਹੇ ਸਨ | ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਕੋਈ ਬੀੜੀ ਵਗ਼ੈਰਾ ਪੀਤੀ ਹੋਵੇਗੀ | ਜਿਸ ਕਾਰਨ ਕਣਕ ਨੂੰ ਅੱਗ ਲੱਗ ਗਈ | ਉੱਥੇ ਮੌਜੂਦ ਅÏਰਤਾਂ ਨੇ ਜਦ ਰੌਲਾ ਪਾਇਆ ਅਤੇ ਪਿੰਡ ਵਾਸੀਆਂ ਨਾਲ ਸੰਪਰਕ ਕੀਤਾ ਤਾਂ ਪਿੰਡ ਝੰਡਾ ਬੱਗਾ ਪੁਰਾਣਾ ਅਤੇ ਪਿੰਡ ਸ਼ੇਰਪੁਰ ਦੇ ਲੋਕ ਆਪਣੇ-ਆਪਣੇ ਟਰੈਕਟਰਾਂ ਨਾਲ ਘਟਨਾ ਸਥਾਨ 'ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਦਾ ਯਤਨ ਸ਼ੁਰੂ ਕਰ ਦਿੱਤਾ ਤੇ ਬੜੀ ਸਖ਼ਤ ਮਿਹਨਤ ਮਸ਼ੱਕਤ ਦੇ ਨਾਲ ਅੱਗ ਤੇ ਕਾਬੂ ਪਾਇਆ, ਪ੍ਰੰਤੂ ਫਿਰ ਵੀ 15 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ | ਕਣਕ ਨੂੰ ਅੱਗ ਲੱਗਣ ਸਬੰਧੀ ਪੁਲਿਸ ਥਾਣਾ ਜ਼ੀਰਾ ਵਿਖੇ ਸੂਚਨਾ ਦਿੱਤੀ ਗਈ | ਜਿਸ ਦੌਰਾਨ ਪੁਲਿਸ ਪਾਰਟੀ ਜ਼ੀਰਾ, ਫਾਇਰ ਬਿ੍ਗੇਡ ਜ਼ੀਰਾ ਅਤੇ ਫਾਇਰ ਬਿ੍ਗੇਡ ਫ਼ਤਿਹਗੜ੍ਹ ਪੰਜਤੂਰ ਦੀਆਂ ਗੱਡੀਆਂ ਵੀ ਮੌਕੇ 'ਤੇ ਪਹੁੰਚ ਗਈਆਂ ਅਤੇ ਸਬੰਧਤ ਪਿੰਡ ਦੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ | ਇਸ ਅੱਗ ਲੱਗਣ ਦੀ ਘਟਨਾ ਕਾਰਨ ਪਿੰਡ ਝੰਡਾ ਬੱਗਾ ਪੁਰਾਣਾ ਦੇ ਕਿਸਾਨ ਪਰਮਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਦੀ ਡੇਢ ਏਕੜ, ਗੁਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਢਾਈ ਏਕੜ, ਹਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਦੀ ਢਾਈ ਏਕੜ, ਸ਼ਾਮ ਲਾਲ ਦੀ ਇੱਕ ਏਕੜ, ਨਛੱਤਰ ਸਿੰਘ ਪੁੱਤਰ ਤਰਲੋਕ ਸਿੰਘ ਦੀ ਅੱਧਾ ਏਕੜ, ਮਨਜੀਤ ਸਿੰਘ ਪੁੱਤਰ ਹਰਬੰਸ ਸਿੰਘ ਦੀ ਪੰਜ ਏਕੜ, ਅੰਗਰੇਜ਼ ਸਿੰਘ ਪਿੰਡ ਮੰਦਰ ਦੀ ਡੇਢ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ | ਇਸ ਸਬੰਧੀ ਪਿੰਡ ਝੰਡਾ ਬੱਗਾ ਪੁਰਾਣਾ ਦੇ ਸਰਪੰਚ ਅੰਮਿ੍ਤਪਾਲ ਸਿੰਘ ਮਨੇਸ ਅਤੇ ਪ੍ਰਭਾਵਿਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਸੜੀ ਕਣਕ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਐਮ.ਏ.ਐਸ ਸਕੂਲ ਦੀਆਂ ਲੜਕੀਆਂ ਨੇ ਮਾਰੀ ਦਸਵੀਂ ਜਮਾਤ 'ਚੋਂ ਬਾਜ਼ੀ ਅਗਲੀ ਖ਼ਬਰ ਪੈਰਾਡਾਈਜ਼ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਦੇ ਨਤੀਜਿਆਂ 'ਚ ਮਾਰੀਆਂ ਮੱਲਾਂ
Ad Position 24