ਜ਼ੀਰਾ 18 ਅਪ੍ਰੈਲ ਪ੍ਰਤਾਪ ਸਿੰਘ ਹੀਰਾ)-ਸੀ.ਬੀ.ਐਸ.ਈ. ਬੋਰਡ ਵਲੋਂ ਐਲਾਨੇ ਦਸਵੀਂ ਦੇ ਨਤੀਜਿਆਂ ਵਿਚੋਂ ਫ਼ਿਰੋਜਪੁਰ ਰੋਡ ਜ਼ੀਰਾ ਵਿਖੇ ਸਥਿਤ ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਮੱਲ੍ਹਾਂ ਮਾਰੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਹਰਜੀਤ ਸਿੰਘ ਸਿੱਧੂ, ਮੈਡਮ ਅਮਰਜੀਤ ਕੌਰ ਅਤੇ ਪਿੰ੍ਰਸੀਪਲ ਡਾਕਟਰ ਅਵਿਨਾਸ਼ ਸਿੰਘ ਨੇ ਦੱਸਿਆ ਕਿ ਇਸ ਵਾਰ ਦਸਵੀਂ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ 100% ਰਿਹਾ 50% ਤੋਂ ਵੱਧ ਵਿਦਿਆਰਥੀਆਂ ਨੇ 80% ਅੰਕ ਹਾਸਲ ਕੀਤੇ ਹਨ | ਉਹਨਾਂ ਦੱਸਿਆ ਕਿ ਦਸਵੀਂ ਜਮਾਤ ਦੀ ਐਸ਼ਮੀਤ ਕੌਰ ਨੇ 98. 2% ਅੰਕ ਹਾਸਲ ਕਰਕੇ ਪਹਿਲਾ ਸਥਾਨ ਸ਼ਿਵਪ੍ਰੀਤ ਸਿੰਘ ਨੇ 97.4% ਪ੍ਰਾਪਤ ਕਰਕੇ ਦੂਸਰਾ ਸਥਾਨ ਅਭੀਜੋਤ ਸਿੰਘ ਪਨੇਸਰ ਨੇ 96.4% ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਲ ਕੀਤਾ | ਬਾਕੀ ਵਿਦਿਆਰਥੀਆਂ ਵਿਚ ਪ੍ਰਭਜੋਤ ਕੌਰ ਨੇ 95.2% ਤਰਨਜੋਤ ਕੌਰ ਨੇ 94% ਸਹਿਜਪ੍ਰੀਤ ਕੌਰ ਨੇ 93.8% ਤਨਵੀਰ ਕੌਰ ਨੇ 92.6% ਜਪ ਤਰਨ ਸਿੰਘ ਸੰਧੂ 92.2 % ਸੁਖਵੀਰ ਕੌਰ 91.6% ਹਰਕਮਲ ਸਿੰਘ ਭੁੱਲਰ 90.4% ਮਹਿਕਪ੍ਰੀਤ ਕੌਰ 90% ਕਰਨਵੀਰ ਸਿੰਘ 90% ਅੰਕ ਹਾਸਲ ਕੀਤੇ | ਇਸ ਦੌਰਾਨ ਸਕੂਲ ਵਿੱਚ ਕਰਵਾਏ ਦੌਰਾਨ ਜੇਤੂ ਵਿਦਿਆਰਥੀਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ | ਇਸ ਮੌਕੇ ਸਕੂਲ ਚੇਅਰਮੈਨ ਹਰਜੀਤ ਸਿੰਘ ਸਿੱਧੂ, ਮੈਡਮ ਅਮਰਜੀਤ ਕੌਰ ਅਤੇ ਪਿ੍ੰਸੀਪਲ ਡਾਕਟਰ ਅਵਿਨਾਸ਼ ਸਿੰਘ ਸਿੰਘ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਪਰਿਵਾਰਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਪੜ੍ਹਾਈ ਦੌਰਾਨ ਵੱਡੀਆਂ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਉਹਨਾਂ ਦੱਸਿਆ ਕਿ ਪੈਰਾਡਾਈਜ਼ ਸਕੂਲ ਇਲਾਕੇ 'ਚ ਪੜ੍ਹਾਈ ਲਈ ਇਕ ਵਿਸ਼ਵਾਸ ਪਾਤਰ ਸੰਸਥਾ ਬਣ ਚੁੱਕੀ ਹੈ ਜਿਸ ਦਾ ਸਿਹਰਾ ਸਮੂਹ ਮੈਨੇਜਮੈਂਟ ਅਤੇ ਸਟਾਫ ਨੂੰ ਜਾਂਦਾ ਹੈ | ਇਸ ਮੌਕੇ ਮੈਡਮ ਮੋਨਿਕਾ, ਮੈਡਮ ਪਰਿਭਾਸ਼ਾ, ਸੁਸ਼ਮਾ, ਸੰਗੀਤਾ, ਮਾਧਵੀ ਅਤੇ ਹੋਰ ਅਧਿਆਪਕ ਹਾਜ਼ਰ ਸਨ |