ਮੱਖੂ,18 ਅਪ੍ਰੈਲ (ਕੁਲਵਿੰਦਰ ਸਿੰਘ ਸੰਧੂ)-ਉੱਭਰ ਰਹੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਸੇਖੋਂ ਵਲੋਂ ਦਾਣਾ ਮੰਡੀ ਮੱਖੂ ਦਾ ਦੌਰਾ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਦਿਆਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਿਸਾਨ ਦੇਸ਼ ਦੀ ਰਿੜ੍ਹ ਵਾਲੀ ਹੱਡੀ ਹੁੰਦੀ ਹੈ ਪਰ ਸਾਡੀਆਂ ਸਰਕਾਰਾਂ ਆਪਣੀ ਇਸ ਹੱਡੀ ਨੂੰ ਮਜ਼ਬੂਤ ਕਰਨ ਲਈ ਕੋਈ ਵੀ ਠੋਸ ਕਦਮ ਨਹੀਂ ਉਠਾ ਰਹੀਆਂ | ਉਨ੍ਹਾਂ ਕਿਹਾ ਕਿ ਕਿਸਾਨ ਜਦ ਵੀ ਆਪਣੀ ਫ਼ਸਲ ਵੇਚਣ ਆਵੇ ਤਾਂ ਉਹ ਨੰੂ ਹਰੇਕ ਪ੍ਰਕਾਰ ਦੀਆਂ ਸਹੂਲਤਾਂ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਪਰ ਕਿਸਾਨ ਸਾਰੀ ਰਾਤ ਮੱਛਰ ਅਤੇ ਗਰਮੀ ਵਿਚ ਆਪਣੀਆਂ ਰਾਤਾਂ ਮੰਡੀਆਂ ਗੁਜ਼ਾਰਦਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਅੰਨਦਾਤੇ ਦਾ ਸਤਿਕਾਰ ਹੋਣਾ ਚਾਹੀਦਾ ਹੈ ਨਾ ਕਿ ਨਿਰਾਦਰ | ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨ ਦੀ ਫ਼ਸਲ ਜਦ ਵੀ ਮੰਡੀ ਵਿਚ ਆਉਂਦੀ ਹੈ ਉਸ ਨੂੰ ਜਲਦ ਖ਼ਰੀਦ ਕਰਕੇ ਸਮੇਂ ਸਿਰ ਹੀ ਕਿਸਾਨ ਨੂੰ ਵਾਪਸ ਘਰ ਭੇਜ ਦਿਨ ਤਾਂ ਜੋ ਕਿਸਾਨ ਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |ਉਨ੍ਹਾਂ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਓਡੋਮਾਸ, ਮੱਛਰਦਾਨੀਆਂ ਅਤੇ ਬੈਟਰੀਆਂ ਵੰਡੀਆਂ ਗਈਆਂ ਹਨ |