15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਟਰਾਲੇ ਅਤੇ ਕੰਬਾਈਨ ਦੀ ਟੱਕਰ, ਕਈ ਜ਼ਖ਼ਮੀ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਕੁੱਲਗੜ੍ਹੀ, 24 ਅਪ੍ਰੈਲ ( ਸੁਖਜਿੰਦਰ ਸਿੰਘ ਸੰਧੂ)-ਫ਼ਿਰੋਜ਼ਪੁਰ-ਜ਼ੀਰਾ ਮਾਰਗ 'ਤੇ ਪਿੰਡ ਕੁੱਲਗੜ੍ਹੀ ਦੇ ਨਜ਼ਦੀਕ ਸਥਿਤ ਕਿਸਾਨ ਬਿਲਡਿੰਗ ਸਟੋਰ ਦੇ ਸਾਹਮਣੇ ਅੱਜ ਸਵੇਰੇ ਇੱਕ ਟਰਾਲੇ ਅਤੇ ਕੰਬਾਈਨ ਦੀ ਭਿਆਨਕ ਟੱਕਰ ਹੋ ਗਈ | ਇਸ ਹਾਦਸੇ ਵਿਚ ਟਰਾਲਾ ਚਾਲਕ ਸੰਚਿਤ, ਵਾਸੀ ਬੀਕਾਨੇਰ ਅਤੇ ਕੰਬਾਈਨ 'ਤੇ ਸਵਾਰ ਸ਼ਿੰਦਰਪਾਲ ਸਿੰਘ ਪੁੱਤਰ ਮੁਖ਼ਤਿਆਰ ਸਿੰਘ, ਵਾਸੀ ਗੁੱਦੜ ਪੰਜ ਗਰਾਈ, ਸਮੇਤ ਕੰਬਾਈਨ 'ਤੇ ਸਵਾਰ ਕੁੱਝ ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਏ¢ ਜ਼ਖ਼ਮੀਆਂ ਨੂੰ ਨਿਰਭਉ ਨਿਰਵੈਰ ਸੇਵਾ ਸੁਸਾਇਟੀ, ਕੁੱਲਗੜ੍ਹੀ, ਦੀ ਐਂਬੂਲੈਂਸ ਅਤੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ, ਫ਼ਿਰੋਜ਼ਪੁਰ, ਵਿਖੇ ਭਰਤੀ ਕਰਵਾਇਆ ਗਿਆ¢ ਹਾਦਸੇ ਵਿਚ ਕੰਬਾਈਨ ਅਤੇ ਟਰਾਲੇ ਦਾ ਕਾਫ਼ੀ ਨੁਕਸਾਨ ਹੋਇਆ ਹੈ¢ ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਅਤੇ ਥਾਣਾ ਕੁੱਲਗੜ੍ਹੀ ਦੇ ਮੁਲਾਜ਼ਮ ਮÏਕੇ 'ਤੇ ਪਹੁੰਚ ਗਏ ਅਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ¢
Ad Position 22
No active advertisement
ਪਿਛਲੀ ਖ਼ਬਰ ਕਣਕ ਦੇ ਘੱਟ ਝਾੜ ਨੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਝੰਬਿਆ- ਕਿਸਾਨ ਆਗੂ ਅਗਲੀ ਖ਼ਬਰ ਪੇਂਡੂ ਇਲਾਕਿਆਂ ਵਿਚ ਦਿਨ-ਰਾਤ ਲੱਗਦੇ ਬਿਜਲੀ ਕੱਟਾਂ ਤੋਂ ਲੋਕ ਡਾਢੇ ਪ੍ਰੇਸ਼ਾਨ
Ad Position 24