15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਡਿਜੀਟਲ ਕ੍ਰਾਂਤੀ ਤਹਿਤ ਵਿਧਾਇਕ ਰਣਬੀਰ ਭੁੱਲਰ ਵਲੋਂ ਵੱਖ-ਵੱਖ ਸਕੂਲਾਂ 'ਚ ਕੰਪਿਊਟਰ ਅਤੇ ਇੰਟਰੈਕਟਿਵ ਪੈਨਲਾਂ ਦਾ ਉਦਘਾਟਨ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਫ਼ਿਰੋਜ਼ਪੁਰ, 24 ਅਪ੍ਰੈਲ(ਗੁਰਿੰਦਰ ਸਿੰਘ)-ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਵਲੋਂ 'ਡਿਜੀਟਲ ਕ੍ਰਾਂਤੀ' ਤਹਿਤ ਸ਼ਹਿਰੀ ਹਲਕੇ ਦੇ ਵੱਖ-ਵੱਖ ਸਕੂਲਾਂ ਵਿਚ ਕੰਪਿਊਟਰਾਂ ਅਤੇ ਇਨਟਰੈਕਟਿਵ ਪੈਨਲਾਂ ਦਾ ਉਦਘਾਟਨ ਕੀਤਾ ਗਿਆ | ਇਸ ਦੌਰਾਨ ਕੰਟੋਨਮੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ ਸੇਠੀ ਰੋਡ, ਐਲੀਮੈਂਟਰੀ ਸਕੂਲ ਬਾਜ਼ਾਰ ਨੰਬਰ 1, ਐਲੀਮੈਂਟਰੀ ਸਕੂਲ ਗਵਾਰ ਮੰਡੀ, ਹਾਈ ਸਕੂਲ ਬੀ.ਆਈ.ਬੀ., ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਤੇ ਸਕੂਲ ਆਫ਼ ਐਮੀਂਨਸ ਫ਼ਿਰੋਜ਼ਪੁਰ ਵਿਚ ਕੀਤੇ ਗਏ ਵਿਕਾਸ ਕਾਰਜਾਂ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਗਿਆ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਸਤਿੰਦਰ ਸਿੰਘ ਅਤੇ ਕੈਂਟੋਨਮੈਂਟ ਬੋਰਡ ਦੇ ਸੋ.ਈ.ਓ ਸਮੇਤ ਹੋਰ ਅਧਿਕਾਰੀ ਅਤੇ ਸਿੱਖਿਆਵਿਦ ਹਾਜ਼ਰ ਸਨ | ਵਿਧਾਇਕ ਭੁੱਲਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿੱਦਿਆ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹੈ ਅਤੇ ਇਸ ਦੇ ਬਿਨਾ ਮਨੁੱਖੀ ਵਿਕਾਸ ਅਧੂਰਾ ਰਹਿੰਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਰਚਨਾਤਮਿਕ ਗਤੀਵਿਧੀਆਂ ਵਿਚ ਭਾਗ ਲੈਣਾ ਵੀ ਜ਼ਰੂਰੀ ਹੈ ਤਾਂ ਜੋ ਵਿਦਿਆਰਥੀ ਹਰ ਪੱਖੋਂ ਵਿਕਸਿਤ ਹੋ ਸਕਣ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਖੇਤਰ ਵਿਚ ਵੱਡੇ ਪੱਧਰ 'ਤੇ ਸੁਧਾਰ ਲਿਆ ਰਹੀ ਹੈ | ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਕੇ ਉਨ੍ਹਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ | ਇਸ ਦਾ ਨਤੀਜਾ ਇਹ ਹੈ ਕਿ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਮੈਰਿਟ ਸੂਚੀਆਂ ਵਿਚ ਅੱਗੇ ਆ ਰਹੇ ਹਨ ਅਤੇ ਵੱਖ-ਵੱਖ ਮੁਕਾਬਲਿਆਂ ਵਿਚ ਆਪਣਾ ਲੋਹਾ ਮਨਵਾ ਰਹੇ ਹਨ | ਵਿਧਾਇਕ ਨੇ ਇਹ ਵੀ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਖੇਡ ਮੈਦਾਨਾਂ ਦਾ ਵਿਸਥਾਰ ਕਰ ਰਹੀ ਹੈ, ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਵੱਲ ਵਧ ਸਕਣ | ਇਸ ਮੌਕੇ ਪਿ੍ੰਸੀਪਲ ਸਕੂਲ ਆਫ਼ ਐਮੀਂਨਸ ਰਾਜੇਸ਼ ਮਹਿਤਾ , ਰਾਜ ਬਹਾਦਰ ਗਿੱਲ, ਪ੍ਰਦੀਪ ਚੋਪੜਾ, ਅਮਰਿੰਦਰ ਬਰਾੜ, ਵਿਕਾਸ, ਹਿਮਾਂਸ਼ੂ ਠੱਕਰ, ਡਾ. ਰਾਮੇਸ਼ਵਰ ਸਿੰਘ ਕਟਾਰਾ, ਮਨਜੀਤ ਸਿੰਘ ਸੁਪਰਡੰਟ,ਪਿ੍ੰਸੀਪਲ ਜਗਦੀਸ਼ ਸਿੰਘ, ਪਿ੍ੰਸੀਪਲ ਆਸ਼ੂ ਸ਼ਰਮਾ, ਮੈਡਮ ਸੁਨੀਤਾ ਜੁਨੇਜਾ, ਮੈਡਮ ਸੁਨੀਤਾ ਬਜਾਜ, ਮੈਡਮ ਪਾਰੁਲ ਡੂਮੜਾ, ਸਤੀਸ਼ ਕੁਮਾਰ ਅਰੋੜਾ ਐਸ.ਡੀ.ਓ, ਅਭਿਸ਼ੇਕ ਪਾਂਡੇ ਸੈਨੀਟਰੀ ਇੰਸਪੈਕਟਰ, ਮਲਕੀਤ ਸਿੰਘ ਹਰਾਜ, ਸਰਬਜੀਤ ਸਿੰਘ ਭਾਵੜਾ, ਬਲਰਾਜ ਸਿੰਘ, ਲਲਿਤ ਕੁਮਾਰ, ਕਮਲਦੀਪ ਸਿੰਘ, ਰਾਘਵ ਕਪੂਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 5 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਹਾਦਸਿਆਂ ਨੂੰ ਦੇ ਰਹੀ ਹੈ ਸੱਦਾ ਸ਼ਹੀਦ ਊਧਮ ਸਿੰਘ ਸੜਕ- ਗਵਰਨਰ ਦੇ ਦੌਰੇ ਵੇਲੇ ਲਗਾਈਆਂ ਟਾਇਲਾਂ ਮੁੜ ਧਸੀਆਂ
Ad Position 24