15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਹਾਦਸਿਆਂ ਨੂੰ ਦੇ ਰਹੀ ਹੈ ਸੱਦਾ ਸ਼ਹੀਦ ਊਧਮ ਸਿੰਘ ਸੜਕ- ਗਵਰਨਰ ਦੇ ਦੌਰੇ ਵੇਲੇ ਲਗਾਈਆਂ ਟਾਇਲਾਂ ਮੁੜ ਧਸੀਆਂ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਫ਼ਿਰੋਜ਼ਪੁਰ, 24 ਅਪ੍ਰੈਲ (ਕੁਲਬੀਰ ਸਿੰਘ ਸੋਢੀ)-ਸ਼ਹਿਰ ਦੀ ਸਭ ਤੋਂ ਰੁੱਝੀ ਰਹਿਣ ਵਾਲੀ ਸ਼ਹੀਦ ਊਧਮ ਸਿੰਘ ਰੋਡ ਇਸ ਵੇਲੇ ਵਿਕਾਸ ਦੀ ਬਜਾਏ ਪ੍ਰਸ਼ਾਸਨਿਕ ਲਾਪਰਵਾਹੀ ਦਾ ਜਿਉਂਦਾ-ਜਾਗਦਾ ਸਬੂਤ ਬਣੀ ਹੋਈ ਹੈ, ਜੋ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੀ ਹੈ | ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸੰਸਥਾ 'ਐਂਟੀ ਕ੍ਰਾਈਮ ਐਂਟੀ ਨਾਰਕੋਟਿਕਸ ਇੰਡੀਆ ਵਿੰਗ' ਦੇ ਮੈਂਬਰਾਂ ਵਲੋਂ ਨੇ ਪੈੱ੍ਰਸ ਕਲੱਬ ਚੌਂਕ ਨੇੜੇ ਇਕੱਠੇ ਹੋ ਕੇ ਸੜਕ ਦੀ ਬਦਤਰ ਹਾਲਤ ਨੂੰ ਉਜਾਗਰ ਕੀਤਾ ਗਿਆ | ਆਗੂਆਂ ਨੇ ਪ੍ਰਸ਼ਾਸਨ 'ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਅਧਿਕਾਰੀ ਕੰੁਭਕਰਨੀ ਨੀਂਦ ਸੁੱਤੇ ਹੋਏ ਹਨ, ਜਦਕਿ ਪ੍ਰਸ਼ਾਸਨਿਕ ਦਫ਼ਤਰਾਂ ਦੇ ਵੱਡੀ ਸੰਖਿਆ ਵਿਚ ਅਧਿਕਾਰੀ ਤੇ ਕਰਮਚਾਰੀ ਰੋਜ਼ਾਨਾ ਇਸ ਮਾਰਗ ਤੋਂ ਲੰਘਦੇ ਹਨ, ਪਰ ਲੋਕਾਂ ਦੀ ਆਵਾਜ਼ ਤੇ ਸੁਰੱਖਿਆ ਲਈ ਆਪਣੇ ਅਕਾਵਾਂ ਨੂੰ ਕਹਿਣ ਲਈ ਕੋਈ ਵੀ ਤਿਆਰ ਨਹੀਂ | ਉਨ੍ਹਾਂ ਦੱਸਿਆ ਕਿ ਇਹ ਸੜਕ ਵਿਚਕਾਰੋਂ ਬੁਰੀ ਤਰ੍ਹਾਂ ਧਸ ਚੁੱਕੀ ਹੈ, ਤੇ ਦੋ ਪਹੀਆਂ ਵਾਹਨਾਂ ਲਈ ਮੁਸੀਬਤ ਬਣਦੀ ਜਾਂ ਰਹੀ ਹੈ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਲੰਮੇ ਸਮੇਂ ਤੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ, ਪਰ ਜਦੋਂ ਪੰਜਾਬ ਦੇ ਰਾਜਪਾਲ (ਗਵਰਨਰ) ਦਾ ਫ਼ਿਰੋਜ਼ਪੁਰ ਦੌਰਾ ਤੈਅ ਹੋਇਆ, ਤਾਂ ਪ੍ਰਸ਼ਾਸਨ ਨੇ ਰਾਤੋ-ਰਾਤ ਇੰਟਰਲਾਕਿੰਗ ਟਾਈਲਾਂ ਲਗਾ ਕੇ ਸੜਕ ਨੂੰ ਉੱਪਰੋਂ ਚਮਕਾ ਦਿੱਤਾ ਸੀ ਤੇ ਹੁਣ ਕੁੱਝ ਸਮੇਂ ਬਾਅਦ ਹੀ ਉਹ ਟਾਈਲਾਂ ਦੁਬਾਰਾ ਬੈਠ ਗਈਆਂ ਹਨ, ਜਿਸ ਨਾਲ ਘਟੀਆ ਮਿਆਰੀ ਕੰਮ ਦੀ ਪੋਲ ਖੁੱਲ੍ਹ ਗਈ ਹੈ | ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਅਧਿਕਾਰੀ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ, ਇੱਥੋਂ ਤਕ ਕਿ ਤੇਜ਼ ਰਫ਼ਤਾਰ ਵਾਹਨ ਆਪਣਾ ਅਚਾਨਕ ਸੰਤੁਲਨ ਗੁਆ ਬੈਠਦੇ ਹਨ ਤੇ ਇਹ ਸਥਿਤੀ ਦੋ-ਪਹੀਆ ਵਾਹਨ ਚਾਲਕਾਂ ਲਈ ਖ਼ਾਸ ਤੌਰ 'ਤੇ ਜਾਨਲੇਵਾ ਸਾਬਤ ਹੋ ਸਕਦੀ ਹੈ | ਇਸ ਮੌਕੇ ਸੰਗਠਨ ਦੇ ਚੇਅਰਮੈਨ ਸੰਦੀਪ ਗੁਲ੍ਹਾਟੀ, ਪ੍ਰਧਾਨ ਸੂਰਜ ਮਹਿਤਾ, ਸੈਕਟਰੀ ਸੁਰਿੰਦਰ ਅਰੋੜਾ ਅਤੇ ਗੌਰਵ ਡੋਡਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਹੀ ਇਸ ਖ਼ਤਰਨਾਕ ਟੋਏ ਨੂੰ ਠੀਕ ਨਾ ਕੀਤਾ ਅਤੇ ਸੜਕ ਦੀ ਮੁਰੰਮਤ ਨਾ ਕਰਵਾਈ ਤਾਂ ਉਹ ਸੰਘਰਸ਼ ਤੇਜ਼ ਕਰਨਗੇ | ਉਨ੍ਹਾਂ ਮੰਗ ਕੀਤੀ ਕਿ ਕਿਸੇ ਵੀ ਅਣਹੋਣੀ ਘਟਨਾ ਤੋਂ ਪਹਿਲਾਂ ਪ੍ਰਸ਼ਾਸਨ ਅੱਖਾਂ ਖੋਲ੍ਹੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ |
Ad Position 22
No active advertisement
ਪਿਛਲੀ ਖ਼ਬਰ ਡਿਜੀਟਲ ਕ੍ਰਾਂਤੀ ਤਹਿਤ ਵਿਧਾਇਕ ਰਣਬੀਰ ਭੁੱਲਰ ਵਲੋਂ ਵੱਖ-ਵੱਖ ਸਕੂਲਾਂ 'ਚ ਕੰਪਿਊਟਰ ਅਤੇ ਇੰਟਰੈਕਟਿਵ ਪੈਨਲਾਂ ਦਾ ਉਦਘਾਟ... ਅਗਲੀ ਖ਼ਬਰ 27 ਅਪ੍ਰੈਲ ਨੂੰ ਦੇਸ਼ ਭਰ ਵਿਚ ਐਗਰੋ ਇਨਪੁੱਟ ਡੀਲਰਾਂ ਵਲੋਂ ਬੰਦ ਦਾ ਐਲਾਨ-ਪ੍ਰਧਾਨ ਵਿਕਾਸ ਗਲਹੋਤਰਾ
Ad Position 24