15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

27 ਅਪ੍ਰੈਲ ਨੂੰ ਦੇਸ਼ ਭਰ ਵਿਚ ਐਗਰੋ ਇਨਪੁੱਟ ਡੀਲਰਾਂ ਵਲੋਂ ਬੰਦ ਦਾ ਐਲਾਨ-ਪ੍ਰਧਾਨ ਵਿਕਾਸ ਗਲਹੋਤਰਾ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਗੁਰੂਹਰਸਹਾਏ, 24 ਅਪ੍ਰੈਲ(ਕਪਿਲ ਕੰਧਾਰੀ)-ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵਲੋਂ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਨਾ ਕੀਤੇ ਜਾਣ ਦੇ ਵਿਰੋਧ ਵਿਚ ਆਲ ਇੰਡੀਆ ਐਗਰੋ ਇਨਪੁੱਟ ਡੀਲਰਜ਼ ਐਸੋਸੀਏਸ਼ਨ (ਰਜਿ.) ਵਲੋਂ 27 ਅਪ੍ਰੈਲ (ਸੋਮਵਾਰ) ਨੂੰ ਦੇਸ਼ ਭਰ ਵਿਚ ਬੰਦ ਦਾ ਐਲਾਨ ਕੀਤਾ ਗਿਆ ਹੈ | ਇਸ ਦਿਨ ਸਾਰੇ ਡੀਲਰ ਆਪਣੇ ਕਾਰੋਬਾਰ ਬੰਦ ਰੱਖ ਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਗੇ | ਇਸ ਸੰਬੰਧੀ ਐਗਰੀ ਇਨਪੁੱਟ ਡੀਲਰਜ਼ ਐਸੋਸੀਏਸ਼ਨ ਜ਼ਿਲ੍ਹਾ ਫਿਰੋਜ਼ਪੁਰ ਦੀ ਇਕ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਕਾਸ ਗਲਹੋਤਰਾ ਦੀ ਅਗਵਾਈ ਹੇਠ ਗੁਰੂਹਰਸਹਾਏ ਵਿਖੇ ਆਯੋਜਿਤ ਕੀਤੀ ਗਈ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਵਿਕਾਸ ਗਲਹੋਤਰਾ ਨੇ ਦੱਸਿਆ ਕਿ ਡੀਲਰਾਂ ਦੀਆਂ ਮੁੱਖ ਮੰਗਾਂ ਵਿਚ ਖਾਦ ਨਾਲ ਹੋਰ ਬੇਲੋੜੀ ਸਮਗਰੀ ਦੀ ਜ਼ਬਰਦਸਤੀ ਸਪਲਾਈ ਬੰਦ ਕਰਨਾ, ਖਾਦ ਨੂੰ ਬਿਨਾਂ ਕਿਸੇ ਵਾਧੂ ਖ਼ਰਚੇ ਦੇ ਪਰਚੂਨ ਦੁਕਾਨਦਾਰਾਂ ਤੱਕ ਪਹੁੰਚਾਉਣਾ, ਡੀਲਰਾਂ ਲਈ ਮਾਰਜਿਨ ਵਿਚ ਵਾਧਾ ਕਰਨਾ ਅਤੇ ਖਾਦ ਦੀ ਵਿੱਕਰੀ ਲਈ ਲਾਗੂ ਕੀਤੀ ਜਾ ਰਹੀ ਈ-ਟੋਕਨ ਪ੍ਰਣਾਲੀ ਨੂੰ ਰੱਦ ਕਰਨਾ ਸ਼ਾਮਲ ਹਨ | ਉਨ੍ਹਾਂ ਹੋਰ ਦੱਸਿਆ ਕਿ ਜੇ ਖਾਦ, ਬੀਜ ਜਾਂ ਕੀੜੇਮਾਰ ਦਵਾਈਆਂ ਦੇ ਨਮੂਨੇ ਗੈਰ-ਮਿਆਰੀ ਪਾਏ ਜਾਂਦੇ ਹਨ ਤਾਂ ਕਾਨੂੰਨੀ ਕਾਰਵਾਈ ਸਿਰਫ਼ ਉਤਪਾਦਕ ਕੰਪਨੀ ਵਿਰੁੱਧ ਹੀ ਕੀਤੀ ਜਾਵੇ ਅਤੇ ਡੀਲਰ ਨੂੰ ਸਿਰਫ਼ ਗਵਾਹ ਵਜੋਂ ਹੀ ਸ਼ਾਮਲ ਕੀਤਾ ਜਾਵੇ | ਇਹ ਸਾਰੀਆਂ ਮੰਗਾਂ ਕਾਨੂੰਨੀ ਤੌਰ 'ਤੇ ਵੀ ਜਾਇਜ਼ ਹਨ | ਉਨ੍ਹਾਂ ਨੇ ਦੱਸਿਆ ਕਿ ਇਸ ਬੰਦ ਨੂੰ ਲੈ ਕੇ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਵੱਖ-ਵੱਖ ਮੰਡੀਆਂ ਤੋਂ ਵੱਡਾ ਸਮਰਥਨ ਮਿਲ ਰਿਹਾ ਹੈ | ਐਸੋਸੀਏਸ਼ਨ ਦੇ ਆਗੂਆਂ ਨੇ ਸਮੂਹ ਡੀਲਰਾਂ ਨੂੰ ਅਪੀਲ ਕੀਤੀ ਹੈ ਕਿ 27 ਅਪ੍ਰੈਲ ਨੂੰ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਨੂੰ ਪੂਰੀ ਤਰ੍ਹਾਂ ਕਾਮਯਾਬ ਬਣਾਇਆ ਜਾਵੇ | ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਵਿਕਾਸ ਗਲਹੋਤਰਾ, ਜ਼ੀਰਾ ਤੋਂ ਪ੍ਰਧਾਨ ਇੰਦਰਜੀਤ ਸਿੰਘ ਬੁੱਟਰ, ਮੱਖੂ ਤੋਂ ਪ੍ਰਧਾਨ ਵਰਿੰਦਰ ਠੁਕਰਾਲ, ਤਲਵੰਡੀ ਤੋਂ ਪ੍ਰਧਾਨ ਤਰਸੇਮ ਵੱਤਾ, ਮਮਦੋਟ ਤੋਂ ਪ੍ਰਧਾਨ ਅਸ਼ੋਕ ਨਾਰੰਗ, ਮੁਦਕੀ ਤੋਂ ਪ੍ਰਧਾਨ ਰਵਿੰਦਰ ਕੁਮਾਰ, ਫ਼ਿਰੋਜ਼ਪੁਰ ਤੋਂ ਪ੍ਰਧਾਨ ਅਨਿਲ ਕੁਮਾਰ, ਪੰਜੇ ਕੇ ਤੋਂ ਪ੍ਰਧਾਨ ਸੁਰਿੰਦਰ ਧਮੀਜਾ ਅਤੇ ਜ਼ਿਲ੍ਹਾ ਸਕੱਤਰ ਵਿਸ਼ਾਲ ਬਾਂਸਲ ਸਮੇਤ ਹੋਰ ਮੈਂਬਰਾਂ ਨੇ ਭਾਗ ਲਿਆ |
Ad Position 22
No active advertisement
ਪਿਛਲੀ ਖ਼ਬਰ ਹਾਦਸਿਆਂ ਨੂੰ ਦੇ ਰਹੀ ਹੈ ਸੱਦਾ ਸ਼ਹੀਦ ਊਧਮ ਸਿੰਘ ਸੜਕ- ਗਵਰਨਰ ਦੇ ਦੌਰੇ ਵੇਲੇ ਲਗਾਈਆਂ ਟਾਇਲਾਂ ਮੁੜ ਧਸੀਆਂ ਅਗਲੀ ਖ਼ਬਰ ਜਨਗਣਨਾ ਡਿਊਟੀ ਸੰਬੰਧੀ ਸਾਂਝਾ ਅਧਿਆਪਕ ਮੋਰਚਾ ਵਲੋਂ ਐਸ.ਡੀ.ਐਮ. ਜ਼ੀਰਾ ਨੂੰ ਮੰਗ ਪੱਤਰ ਦਿੱਤਾ
Ad Position 24