15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਭੱਠਿਆਂ ਵਾਲਿਆਂ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਜਾ ਰਹੀ ਹੈ ਮਿੱਟੀ ਦੀ ਢੋਆ ਢੁਆਈ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਗੁਰੂਹਰਸਹਾਏ, 24 ਅਪ੍ਰੈਲ(ਹਰਚਰਨ ਸਿੰਘ ਸੰਧੂ)-ਇੱਟਾਂ ਦੇ ਭੱਠਿਆਂ ਵਾਲਿਆਂ ਵਲੋਂ ਇੱਟਾਂ ਬਣਾਉਣ ਲਈ ਇਲਾਕੇ ਅੰਦਰ ਪੇਂਡੂ ਜ਼ਮੀਨਾਂ ਤੋਂ ਚੁੱਕੀ ਜਾ ਰਹੀ ਮਿੱਟੀ ਦੀ ਢੋਆ ਢੁਆਈ ਨਾਲ ਲੋਕਾਂ ਦਾ ਸੜਕਾਂ 'ਤੇ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ | ਟਰੈਕਟਰ-ਟਰਾਲੀਆਂ ਨਾਲ ਲਿਜਾਈ ਜਾ ਰਹੀ ਮਿੱਟੀ ਉੱਡ ਉੱਡ ਕੇ ਰਾਹਗੀਰਾਂ ਦੇ ਸਿਰ ਪੈ ਰਹੀ ਹੈ ਅਤੇ ਇਹ ਮਿੱਟੀ ਢੋਣ ਵਾਲੇ ਡਰਾਈਵਰ ਟਰੈਕਟਰਾਂ 'ਤੇ ਡੈੱਕ ਇਨ੍ਹੀਂ ਉੱਚੀ ਆਵਾਜ਼ ਵਿਚ ਰੱਖਦੇ ਹਨ ਕਿ ਉਹਨਾਂ ਨੂੰ ਪਿੱਛੇ ਤੋਂ ਆ ਰਹੇ ਵਹੀਕਲ ਨੂੰ ਰਸਤਾ ਦੇਣ ਲਈ ਨੂੰ ਕੁਝ ਵੀ ਸੁਣਾਈ ਨਹੀਂ ਦਿੰਦਾ | ਦੋਪਹੀਆ ਵਹੀਕਲਜ਼ ਮੋਟਰਸਾਈਕਲ ਵਾਲੇ ਲੋਕ ਇਸ ਮਿੱਟੀ ਘੱਟੇ ਨਾਲ ਬੁਰੀ ਤਰ੍ਹਾ ਨਾਲ ਭਰ ਜਾਂਦੇ ਹਨ | ਮਿੱਟੀ ਨਾਲ ਅੱਖਾਂ ਭਰ ਜਾਂਦੀਆਂ ਹਨ | ਮਿੱਟੀ ਨਾਲ ਉਹਨਾਂ ਦਾ ਬੁਰਾ ਹਾਲ ਹੋ ਜਾਂਦਾ ਹੈ, ਪਰ ਇਹ ਮਿੱਟੀ ਢੋਣ ਵਾਲੇ ਟਰੈਕਟਰ ਦੇ ਡਰਾਈਵਰ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਅਤੇ ਕਈ ਕਈ ਕਿੱਲੋਮੀਟਰ ਤੱਕ ਪਿੱਛੋਂ ਆ ਰਹੇ ਵਹੀਕਲ ਨੂੰ ਰਸਤਾ ਵੀ ਨਹੀਂ ਦਿੰਦੇ | ਟਰਾਲੀਆਂ 'ਚੋਂ ਮਿੱਟੀ ਡੁੱਲ੍ਹ ਡੁੱਲ੍ਹ ਕੇ ਸੜਕਾਂ 'ਤੇ ਆ ਰਹੀ ਹੈ ਪਰ ਇੱਟਾਂ ਬਣਾਉਣ ਵਾਲੇ ਭੱਠਿਆਂ ਦੇ ਮਾਲਕ ਨਿਯਮਾਂ ਨੂੰ ਛਿੱਕੇ ਟੰਗ ਕੇ ਮਿੱਟੀ ਦੀ ਢੋਆ ਢੁਆਈ ਕਰ ਰਹੇ ਹਨ ਤੇ ਉੱਧਰ ਪ੍ਰਸ਼ਾਸਨ ਵੀ ਆਮ ਲੋਕਾਂ ਦੀ ਇਸ ਮੁਸ਼ਕਿਲ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ | ਆਮ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮਿੱਟੀ ਢੋਣੀ ਹੈ ਤਾਂ ਇਹ ਮਿੱਟੀ ਸਰਦੀ ਦੇ ਮੌਸਮ ਵਿਚ ਢੋਣੀ ਚਾਹੀਦੀ ਹੈ ਅਤੇ ਟਰਾਲੀ ਨੂੰ ਪੂਰੀ ਤਰਾਂ ਤਰਪਾਲ ਨਾਲ ਢੱਕ ਕੇ ਲਿਜਾਇਆ ਜਾਣਾ ਚਾਹੀਦਾ, ਪਰ ਹੁਣ ਜੋ ਮਿੱਟੀ ਢੋਈ ਜਾ ਰਹੀ ਹੈ ਉਸ ਨਾਲ ਰਾਹਗੀਰਾਂ ਨੂੰ ਵੱਡੀ ਪੱਧਰ 'ਤੇ ਮੁਸ਼ਕਲ ਪੇਸ਼ ਆ ਰਹੀ ਹੈ | ਪਿੰਡ ਝਾਵਲਾ ਲਿੰਕ ਰੋਡ 'ਤੋਂ ਗੁਰੂ ਹਰਸਹਾਏ ਦੇ ਫਰੀਦਕੋਟ ਰੋਡ ਤੇ ਮੋਹਨ ਕੇ ਰੋਡ, ਲਾਈਟਾਂ ਵਾਲੇ ਚੌਂਕ ਵਿਚ ਦੀ ਟਰਾਲੀਆਂ ਮਿੱਟੀ ਦੀਆਂ ਬਿਨਾਂ ਤਰਪਾਲਾਂ ਤੋਂ ਜਾ ਰਹੀਆਂ ਹਨ | ਜਿਸ ਕਾਰਨ ਉਸ ਸੜਕ ਤੇ ਦੁਕਾਨਦਾਰਾਂ ਨੂੰ ਮਿੱਟੀ ਘੱਟੇ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਟਰਾਲੀਆਂ ਕਾਰਨ ਲਿੰਕ ਸੜਕਾਂ ਤੇ ਟਰੈਫ਼ਿਕ ਦਾ ਬੁਰਾ ਹਾਲ ਹੋਇਆ ਪਿਆ ਹੈ | ਸੜਕਾਂ ਵੀ ਬੁਰੀ ਤਰ੍ਹਾਂ ਟੁੱਟ ਰਹੀਆਂ ਹਨ | ਬਲਾਕ ਪ੍ਰਸ਼ਾਸਨ ਨੂੰ ਲੋਕਾਂ ਦੀ ਇਸ ਵੱਡੀ ਮੁਸ਼ਕਿਲ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ |
Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) 'ਚ ਸ਼ਾਮਿਲ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਦੇ ਨਾਂਅ ਵਧੀਕ ਡੀ.ਸੀ. ਨੂੰ ਸੌਂਪਿ... ਅਗਲੀ ਖ਼ਬਰ ਤਰਸੇਮ ਵੱਤਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਨਿਯੁਕਤ
Ad Position 24