ਅਬੋਹਰ, 25 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਅਬੋਹਰ ਵਲੋਂ ਉਪ ਮੰਡਲ ਦੇ ਐੱਸ.ਡੀ.ਓ ਦਫ਼ਤਰ ਬਾਹਰ 2 ਦਿਨਾਂ ਧਰਨਾ ਦਿੱਤਾ ਜਾਵੇਗਾ | ਇਸ ਸੰਬੰਧੀ ਪੈੱ੍ਰਸ ਨੂੰ ਬਿਆਨ ਜਾਰੀ ਕਰਦੇ ਹੋਏ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਕੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਨਵੇਂ ਮੁਲਾਜ਼ਮ ਪ੍ਰਦੀਪ ਸਿੰਘ ਵਲੋਂ ਆਪਣੇ ਘਰੇਲੂ ਮਜਬੂਰੀ ਕਾਰਨ ਉੱਚ ਅਧਿਕਾਰੀਆਂ ਤੋਂ ਮਮਦੋਟ ਤੋਂ ਆਪਣੇ ਨੇੜੇ ਉਪ ਮੰਡਲ ਨੰਬਰ 2 ਦੇ ਆਰਡਰ ਕਰਵਾਏ ਗਏ | ਉਪ ਮੰਡਲ ਨੰਬਰ 2 ਅਧਿਕਾਰੀ ਵਲੋਂ ਉਸ ਨੂੰ ਸੀਤੋ ਏਰੀਏ ਵਿਚ ਤਾਇਨਾਤ ਕੀਤਾ ਗਿਆ ਜੋ ਸਭ ਤੋਂ ਦੂਰ ਤਾਇਨਾਤ ਕੀਤਾ ਗਿਆ | ਪ੍ਰਦੀਪ ਸਿੰਘ ਵਲੋਂ ਆਪਣੇ ਮਾਤਾ-ਪਿਤਾ ਦੇ ਬਿਮਾਰ ਹੋਣ ਕਾਰਨ ਅਤੇ ਪ੍ਰਵੇਸ਼ਨ ਸਮਾਂ ਤਨਖ਼ਾਹ ਘੱਟ ਹੋਣ ਕਰਕੇ ਨੇੜਲੇ ਏਰੀਏ ਵਿਚ ਆਰਡਰ ਕਰਨ ਦੀ ਬੇਨਤੀ ਕੀਤੀ ਗਈ ਸੀ ਅਤੇ ਜਥੇਬੰਦੀ ਵਲੋਂ ਵੀ ਵਾਰ-ਵਾਰ ਅਧਿਕਾਰੀਆਂ ਨੂੰ ਮਿਲਿਆ ਗਿਆ ਪਰ ਇੰਜੀਨੀਅਰ ਵਲੋਂ ਨੇੜੇ ਡਿਊਟੀ ਕਰਨ ਦੇ ਆਰਡਰ ਹੋਣ ਦੇ ਬਾਵਜੂਦ ਵੀ ਗੈਰ ਹਾਜ਼ਰ ਕਰ ਦਿੱਤਾ ਗਿਆ ਅਤੇ ਲਗਾਤਾਰ ਗੈਰ ਹਾਜ਼ਰ ਕਰਕੇ ਉਸ ਦਾ ਪ੍ਰਵੇਸ਼ਨ ਸਮਾਂ ਖ਼ਰਾਬ ਕੀਤਾ ਗਿਆ | ਜਿਸ ਨੂੰ ਉਪ ਮੰਡਲ ਦਫ਼ਤਰ ਤੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਜਿਸ ਦੇ ਵਿਰੁੱਧ ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ 27 ਅਪ੍ਰੈਲ ਨੂੰ ਉਪ ਮੰਡਲ ਦਫ਼ਤਰ ਵਿਖੇ ਧਰਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ | ਜਿਸ ਵਿਚ ਭਰਾਤਰੀ ਜਥੇਬੰਦੀਆਂ ਨੂੰ ਵੀ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ |