10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਮਾਂ ਬਗਲਾਮੁਖੀ ਜਨਮ ਉਤਸਵ 'ਤੇ ਉਮੜਿਆ ਸ਼ਰਧਾ ਦਾ ਸੈਲਾਬ

Ad Position 21
No active advertisement
ਅਜੀਤ ਡੈਸਕ 26-04-2026
ਫ਼ਿਰੋਜ਼ਪੁਰ, 25 ਅਪ੍ਰੈਲ (ਰਾਕੇਸ਼ ਚਾਵਲਾ)-ਮਾਂ ਬਗਲਾਮੁਖੀ ਜਨਮ ਉਤਸਵ ਦੇ ਸ਼ੁੱਭ ਅਵਸਰ 'ਤੇ ਛਾਉਣੀ ਦੇ ਰਾਮਬਾਗ ਰੋਡ ਸਥਿਤ ਪ੍ਰਾਚੀਨ ਸ਼੍ਰੀ ਰਾਧਾ ਕਿ੍ਸ਼ਨ ਮੰਦਰ ਵਿਖੇ ਇੱਕ ਵਿਸ਼ਾਲ ਧਾਰਮਿਕ ਪ੍ਰੋਗਰਾਮ ਉਲੀਕਿਆ ਗਿਆ | ਇਸ ਮੌਕੇ ਕਰਵਾਏ ਗਏ ਹਵਨ ਯੱਗ ਅਤੇ ਭੰਡਾਰੇ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਸ਼ਿਰਕਤ ਕੀਤੀ | ਮਨਮੋਹਕ ਸਜਾਵਟ ਅਤੇ ਵਿਸ਼ੇਸ਼ ਸ਼ਿੰਗਾਰ ਮੰਦਰ ਕੰਪਲੈਕਸ ਨੂੰ ਰੰਗ-ਬਿਰੰਗੇ ਫੁੱਲਾਂ ਅਤੇ ਆਕਰਸ਼ਕ ਲਾਈਟਾਂ ਨਾਲ ਸਜਾਇਆ ਗਿਆ ਸੀ | ਮੰਦਰ ਦੇ ਜਨਰਲ ਸਕੱਤਰ ਦੀਪਕ ਅਗਰਵਾਲ ਨੇ ਦੱਸਿਆ ਕਿ ਮਹਾਂਮਾਰੀ ਦੇ ਦਰਬਾਰ ਨੂੰ ਵਿਸ਼ੇਸ਼ ਤੌਰ 'ਤੇ ਸਜਾਇਆ ਗਿਆ ਅਤੇ ਮਾਤਾ ਦਾ ਮਨਮੋਹਕ ਸ਼ਿੰਗਾਰ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਰਿਹਾ | ਭੋਗ ਅਤੇ ਪ੍ਰਸ਼ਾਦ ਦੀ ਵੰਡ ਆਰਤੀ ਤੋਂ ਬਾਅਦ ਮਾਂ ਬਗਲਾਮੁਖੀ ਨੂੰ ਕੜੀ-ਚੌਲ ਅਤੇ ਕੇਸਰ ਵਾਲੀ ਖੀਰ ਦਾ ਭੋਗ ਲਗਾਇਆ ਗਿਆ, ਜਿਸ ਤੋਂ ਬਾਅਦ ਸੰਗਤਾਂ ਵਿਚ ਪ੍ਰਸ਼ਾਦ ਵੰਡਿਆ ਗਿਆ | ਸ਼ਾਮ ਨੂੰ ਸਮੂਹਿਕ ਹਵਨ ਯੱਗ ਕਰਵਾਇਆ ਗਿਆ, ਜਿੱਥੇ ਸ਼ਰਧਾਲੂਆਂ ਨੇ ਪਰਿਵਾਰ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਦੁਸ਼ਮਣਾਂ ਦੇ ਨਾਸ਼ ਲਈ ਅਹੁਤੀਆਂ ਪਾਈਆਂ | ਵਿਸ਼ੇਸ਼ ਆਕਰਸ਼ਨ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਂਦੇ ਹੋਏ ਗਗਨਦੀਪ ਅਗਰਵਾਲ ਵਲੋਂ ਖੋਏ ਦਾ ਵਿਸ਼ੇਸ਼ ਕੇਕ ਕੱਟ ਕੇ ਮਾਤਾ ਦਾ ਜਨਮ ਦਿਨ ਮਨਾਇਆ ਗਿਆ | ਇਸ ਦੌਰਾਨ ਭਗਤਾਂ ਨੂੰ ਮਾਂ ਦੀ ਮਹਿਮਾ ਅਤੇ ਇਸ ਦਿਨ ਦੇ ਧਾਰਮਿਕ ਮਹੱਤਵ ਬਾਰੇ ਵੀ ਜਾਣੂ ਕਰਵਾਇਆ ਗਿਆ | ਹਰ ਵੀਰਵਾਰ ਹੁੰਦਾ ਹੈ ਭੰਡਾਰਾ ਮੰਦਰ ਦੇ ਪ੍ਰਧਾਨ ਸੁਸ਼ੀਲ ਗੁਪਤਾ ਨੇ ਦੱਸਿਆ ਕਿ ਮੰਦਰ ਵਿਚ ਹਰ ਮਹੀਨੇ ਦੇ ਵੀਰਵਾਰ ਨੂੰ ਨਿਯਮਤ ਤੌਰ 'ਤੇ ਭੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿਚ ਇਲਾਕਾ ਨਿਵਾਸੀ ਬੜੇ ਉਤਸ਼ਾਹ ਨਾਲ ਸੇਵਾ ਕਰਦੇ ਹਨ | ਅੰਤ ਵਿਚ ਭਜਨਾਂ ਦੀਆਂ ਧੁਨਾਂ ਨਾਲ ਮੰਦਰ ਕੰਪਲੈਕਸ ਗੂੰਜ ਉੱਠਿਆ ਅਤੇ ਆਏ ਹੋਏ ਸ਼ਰਧਾਲੂਆਂ ਨੇ ਮਾਤਾ ਦੇ ਚਰਨਾਂ ਵਿਚ ਆਪਣੀਆਂ ਮੰਨੋਕਾਮਨਾਵਾਂ ਭੇਟ ਕੀਤੀਆਂ |
Ad Position 22
No active advertisement
ਪਿਛਲੀ ਖ਼ਬਰ ਯਾਰਡ ਵਿਚ ਪਏ ਕਣਕ ਦੇ 67 ਗੱਟੇ ਅਣਪਛਾਤੇ ਚੋਰਾਂ ਨੇ ਕੀਤੇ ਚੋਰੀ ਅਗਲੀ ਖ਼ਬਰ ਪੰਜਾਬ ਸਰਕਾਰ ਖ਼ਿਲਾਫ਼ ਜਨਰਲ ਵਰਗ ਵਲੋਂ ਸਖ਼ਤ ਵਿਰੋਧ
Ad Position 24