23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਜ਼ਮੀਨ ਦੇ ਇਕਰਾਰਨਾਮੇ ਵਿਚੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 27-04-2026
ਫ਼ਾਜ਼ਿਲਕਾ, 26 ਅਪ੍ਰੈਲ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਫ਼ਾਜ਼ਿਲਕਾ ਪੁਲਿਸ ਨੇ ਜ਼ਮੀਨ ਦੇ ਇਕਰਾਰਨਾਮੇ ਵਿਚੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸ.ਥ. ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਦਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਝੁੱਗੇ ਗੁਲਾਬ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸੁਭਾਸ਼ ਚੰਦਰ ਪੁੱਤਰ ਮਹਿੰਦਰ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਸ਼ੇਰ ਸਿੰਘ ਨੇ ਮਿਲ ਕੇ ਉਸ ਨੂੰ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਠੱਗੀ ਮਾਰਨ ਦੀ ਨੀਯਤ ਨਾਲ 25-09-2023 ਨੂੰ ਖ਼ਸਰਾ ਨੰਬਰ 29 ਕਿਲਾ ਨੰਬਰ 17(8-0) ਕੁੱਲ 8 ਕਨਾਲ ਰਕਬਾ ਵਾਕਿਆ ਪਿੰਡ ਸ਼ਿਕਾਰਪੁਰ ਉਰਫ਼ ਕਾਂਵਾਂ ਵਾਲੀ ਦਾ ਇਕਰਾਰਨਾਮਾ-ਬੈ ਲਿਖ ਕੇ ਦਿੱਤਾ ਸੀ ਜਦਕਿ ਪਟਵਾਰੀ ਮੁਤਾਬਿਕ ਸੰਦੀਪ ਸਿੰਘ ਸਾਂਝੇ ਖਾਤੇ ਵਿਚ ਸਿਰਫ਼ 1 ਕਨਾਲ 6 ਮਰਲੇ ਦਾ ਹੀ ਮਾਲਕ ਸੀ, ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਉਸ ਤੋਂ 3,70,000 ਰੁਪਏ ਦੀ ਰਕਮ ਬਤੌਰ ਸਾਈ ਹਾਸਲ ਕਰਕੇ ਠੱਗੀ ਮਾਰੀ ਹੈ | ਪੁਲਿਸ ਨੇ ਦੋਵਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀ ਹਾਲਤ 'ਚ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਨੌਜਵਾਨ ਨੂੰ ਅਗਵਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24