23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਨੌਜਵਾਨ ਨੂੰ ਅਗਵਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 27-04-2026
ਅਬੋਹਰ, 26 ਅਪ੍ਰੈਲ (ਵਿਵੇਕ ਹੂੜੀਆ)-ਅਬੋਹਰ ਦੇ ਅਜੀਮਗੜ੍ਹ ਚੁੰਗੀ ਇਲਾਕੇ ਵਿਚ ਦਿਨ-ਦਿਹਾੜੇ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁੱਝ ਵਿਅਕਤੀਆਂ ਵਲੋਂ ਇਕ ਨੌਜਵਾਨ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਜ਼ਬਰਦਸਤੀ ਗੱਡੀ ਵਿਚ ਬਿਠਾ ਕੇ ਅਗਵਾ ਕਰ ਲਿਆ ਗਿਆ | ਪੁਲਿਸ ਨੇ ਇਸ ਸਬੰਧੀ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅÏਰਤਾਂ ਸਮੇਤ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਸੁਰੇਸ਼ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਠਾਕੁਰ ਆਬਾਦੀ ਅਬੋਹਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 25 ਅਪ੍ਰੈਲ ਨੂੰ ਦੁਪਹਿਰ ਕਰੀਬ 2 ਵਜੇ ਜਦੋਂ ਉਹ ਆਪਣੇ ਸਾਲੇ ਸੁਰਿੰਦਰ ਕੁਮਾਰ ਨਾਲ ਅਜੀਮਗੜ੍ਹ ਚੁੰਗੀ ਨੇੜੇ ਸਰਕਾਰੀ ਸਕੂਲ ਕੋਲ ਮੌਜੂਦ ਸੀ, ਤਾਂ ਦੋਸ਼ੀ ਇੱਕ ਬੋਲੈਰੋ ਵਰਗੀ ਗੱਡੀ ਵਿਚ ਸਵਾਰ ਹੋ ਕੇ ਆਏ | ਦੋਸ਼ੀਆਂ ਨੇ ਆਉਂਦੇ ਹੀ ਉਨ੍ਹਾਂ 'ਤੇ ਹਮਲਾ ਕਰ ਦਿੱਤਾ | ਕੁੱਟਮਾਰ ਦੌਰਾਨ ਸੁਰੇਸ਼ ਕੁਮਾਰ ਦੇ ਸੱਟਾਂ ਲੱਗੀਆਂ ਅਤੇ ਦੋਸ਼ੀ ਉਸ ਦੇ ਸਾਲੇ ਸੁਰਿੰਦਰ ਕੁਮਾਰ ਨੂੰ ਜ਼ਬਰਦਸਤੀ ਗੱਡੀ ਵਿਚ ਬਿਠਾ ਕੇ ਅਗਵਾ ਕਰਕੇ ਫ਼ਰਾਰ ਹੋ ਗਏ | ਜਿਸ ਤੋਂ ਬਾਅਦ ਪੁਲਿਸ ਨੇ ਪ੍ਰੇਮ ਚੰਦ ਉਰਫ਼ ਵਿਕੀ ਪੁੱਤਰ ਨਰੇਸ਼ ਕੁਮਾਰ, ਸੰਨ੍ਹੀ, ਮੋਨਿਕਾ ਉਰਫ਼ ਸੋਨਿਕਾ ਪੁੱਤਰੀ ਨਰੇਸ਼ ਕੁਮਾਰ, ਪਾਇਲ ਪਤਨੀ ਪ੍ਰੇਮ ਚੰਦ ਸਾਰੇ ਵਾਸੀ ਰਵਿਦਾਸ ਨਗਰ ਮੰਡੀ ਡੱਬਵਾਲੀ ਸਿਰਸਾ ਹਰਿਆਣਾ ਅਤੇ 2 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਦੇ ਇਕਰਾਰਨਾਮੇ ਵਿਚੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਫ਼ਾਜ਼ਿਲਕਾ ਦੀਆਂ ਮੰਡੀਆਂ ਅੰਦਰ ਲਿਫ਼ਟਿੰਗ ਦੇ ਮਾੜੇ ਪ੍ਰਬੰਧਾਂ ਕਾਰਨ ਕਣਕ ਦੇ ਗੱਟਿਆਂ ਦੇ ਲੱਗੇ ਅੰਬਾਰ ਪਿਛਲੇ ਸੀਜ਼ਨ...
Ad Position 24