13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਰੇਲਗੱਡੀ ਵਿਚ ਮਿਲੇ ਬੱਚੇ ਨੂੰ ਸੁਰੱਖਿਅਤ ਉਸ ਦੇ ਪਰਿਵਾਰ ਨਾਲ ਮਿਲਾਇਆ

Ad Position 21
No active advertisement
ਅਜੀਤ ਡੈਸਕ 28-04-2026
ਫਿਰੋਜ਼ਪੁਰ, 27 ਅਪ੍ਰੈਲ (ਰਾਕੇਸ਼ ਚਾਵਲਾ)-ਬੀਤੇ ਦਿਨ ਰੇਲਗੱਡੀ ਸੰਖਿਆ 04652 ਅੰਮਿ੍ਤਸਰ-ਜੈਨਗਰ ਕਲੋਨ ਸਪੈਸ਼ਲ ਵਿਚ ਡਿਊਟੀ ਦੌਰਾਨ ਅੰਮਿ੍ਤਸਰ ਦੀਆਂ ਟੀ.ਟੀ.ਆਈ. ਸੁਆਣੀ ਪੂਜਾ ਸ਼ਰਮਾ ਅਤੇ ਸੁਆਣੀ ਸ਼ਸ਼ੀ ਬਾਲਾ ਵਲੋਂ ਇਕ ਸ਼ਲਾਘਾਯੋਗ ਕਾਰਜ ਕੀਤਾ ਗਿਆ | ਟਿਕਟ ਚੈਕਿੰਗ ਦੇ ਦੌਰਾਨ ਉਨ੍ਹਾਂ ਨੇ ਸਲੀਪਰ ਕੋਚ ਵਿਚ ਲਗਭਗ 12 ਸਾਲ ਦੇ ਇਕ ਇਕੱਲੇ ਲੜਕੇ ਨੂੰ ਯਾਤਰਾ ਕਰਦੇ ਹੋਏ ਪਾਇਆ | ਜਿਸ ਨਾਲ ਦੋਵਾਂ ਟਿਕਟ ਚੈਕਿੰਗ ਸਟਾਫ਼ ਨੂੰ ਸ਼ੱਕ ਹੋਇਆ | ਲੜਕੇ ਤੋਂ ਉਸ ਦੇ ਮਾਪਿਆਂ ਬਾਰੇ ਪੁੱਛਗਿੱਛ ਕੀਤੀ ਗਈ ਪਰ ਉਹ ਕੋਈ ਤਸੱਲੀਬਖ਼ਸ਼ ਜਾਣਕਾਰੀ ਨਹੀਂ ਦੇ ਸਕਿਆ | ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਵਾਂ ਟਿਕਟ ਚੈਕਿੰਗ ਸਟਾਫ਼ ਵਲੋਂ ਤੁਰੰਤ ਵਪਾਰਕ ਕੰਟਰੋਲ ਕਮਰਸ਼ੀਅਲ ਕੰਟਰੋਲ, ਫਿਰੋਜ਼ਪੁਰ ਨੂੰ ਸੂਚਿਤ ਕੀਤਾ ਗਿਆ | ਉਚਿੱਤ ਤਾਲਮੇਲ ਤੋਂ ਬਾਅਦ ਬਾਲਕ ਨੂੰ ਸੁਰੱਖਿਅਤ ਰੂਪ ਵਿਚ ਉਸ ਦੇ ਮਾਪਿਆਂ ਤੱਕ ਪਹੁੰਚਾਉਣ ਲਈ ਅੰਬਾਲਾ ਕੈਂਟ ਸਟੇਸ਼ਨ 'ਤੇ ਮਹਿਲਾ ਆਰ.ਪੀ.ਐੱਫ. ਸਟਾਫ਼ ਦੇ ਹਵਾਲੇ ਕੀਤਾ ਗਿਆ | ਇਸ ਉਪਰੰਤ ਅੱਜ ਬਾਲਕ ਨੂੰ ਸੁਰੱਖਿਅਤ ਰੂਪ ਵਿਚ ਉਸ ਦੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਹੈ | ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਨੇ ਦੱਸਿਆ ਕਿ ਟਿਕਟ ਚੈਕਿੰਗ ਸਟਾਫ਼ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਬਹੁਤ ਹੀ ਮੁਸਤੈਦੀ ਅਤੇ ਜ਼ਿੰਮੇਵਾਰੀ ਦਾ ਸਬੂਤ ਦਿੱਤਾ ਹੈ | ਜੋ ਰੇਲਵੇ ਦੇ ਅਕਸ ਨੂੰ ਮਾਣਮੱਤਾ ਬਣਾਉਂਦਾ ਹੈ ਨਾਲ ਹੀ, ਇਹ ਸਮੂਹ ਰੇਲ ਕਰਮਚਾਰੀਆਂ ਲਈ ਇਕ ਮਿਸਾਲੀ ਉਦਾਹਰਨ ਵੀ ਪੇਸ਼ ਕਰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਏ.ਡੀ.ਸੀ. ਨੇ ਪੋਰਟਲ ਉੱਪਰ ਵਪਾਰੀ ਵਰਗ ਵਲੋਂ ਮਿਲੀਆਂ ਸ਼ਿਕਾਇਤਾਂ ਨੂੰ ਬਿਨਾਂ ਕਿਸੇ ਦੇਰੀ ਹੱਲ ਕਰਨ ਦੇ ਦਿੱਤੇ ਨਿਰਦੇਸ਼... ਅਗਲੀ ਖ਼ਬਰ ਮਾਨਸਾ ਜ਼ਿਲ੍ਹੇ ਦੇ ਖਾਦ, ਬੀਜ ਤੇ ਕੀਟਨਾਸ਼ਕ ਡੀਲਰਾਂ ਨੇ ਹੜਤਾਲ ਰੱਖ ਕੇ ਰੋਸ ਪ੍ਰਗਟਾਇਆ
Ad Position 24