13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਮਾਨਸਾ ਜ਼ਿਲ੍ਹੇ ਦੇ ਖਾਦ, ਬੀਜ ਤੇ ਕੀਟਨਾਸ਼ਕ ਡੀਲਰਾਂ ਨੇ ਹੜਤਾਲ ਰੱਖ ਕੇ ਰੋਸ ਪ੍ਰਗਟਾਇਆ

Ad Position 21
No active advertisement
ਅਜੀਤ ਡੈਸਕ 28-04-2026

ਮਾਨਸਾ, 27 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਐਗਰੋ ਇਨਪੁਟ ਡੀਲਰ ਐਸੋਸੀਏਸ਼ਨ ਦੇ ਕੌਮੀ ਸੱਦੇ 'ਤੇ ਜ਼ਿਲ੍ਹੇ 'ਚ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਬੰਦ ਰਹੀਆਂ। ਵਿਕ੍ਰੇਤਾਵਾਂ ਨੇ ਮਾਨਸਾ ਤੋਂ ਇਲਾਵਾ ਸ਼ਹਿਰਾਂ/ਕਸਬਿਆਂ 'ਚ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰਾਂ ਮੰਗਾਂ ਪ੍ਰਤੀ ਗੰਭੀਰ ਨਹੀਂ ਜਦਕਿ ਖਾਦ ਕੰਪਨੀਆਂ ਵਲੋਂ ਅਣਉਚਿਤ ਉਤਪਾਦਾਂ ਨੂੰ ਸਬਸਿਡੀ ਵਾਲੀਆਂ ਖਾਦਾਂ ਨਾਲ ਜ਼ਬਰਦਸਤੀ ਜੋੜਿਆ ਜਾਂਦਾ ਹੈ। ਪੰਜਾਬ ਸੀਡ ਪੈਸਟੀਸਾਈਡਜ਼ ਤੇ ਫਰਟੀਲਾਈਜ਼ਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਚੰਦ ਮਿੱਢਾ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ 'ਤੇ ਮੰਗ ਪੱਤਰ ਵੀ ਭੇਜੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਅਣਉੱਚਿਤ ਉਤਪਾਦਾਂ ਨੂੰ ਸਬਸਿਡੀ ਵਾਲੀਆਂ ਖਾਦਾਂ ਨਾਲ ਨਾ ਜੋੜਿਆ ਜਾਵੇ, ਨਵੇਂ ਬੀਜ ਐਕਟ ਅਤੇ ਕੀਟਨਾਸ਼ਕ ਬਿੱਲ 2025 'ਚ ਪਰਚੂਨ ਡੀਲਰਾਂ ਨੂੰ ਪਹਿਲੀ ਧਿਰ ਬਣਾਉਣ ਦੀ ਵਿਵਸਥਾ ਵਿਚ ਢਿੱਲ ਦਿੱਤੀ ਜਾਵੇ ਅਤੇ ਝੂਠੀਆਂ ਸ਼ਿਕਾਇਤਾਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ ਹੀ ਦੂਹਰੇ ਲਾਇਸੰਸਿੰਗ ਦੀਆਂ ਪ੍ਰਥਾ ਨੂੰ ਬੰਦ ਕਰ ਕੇ ਸਾਰੀਆਂ ਮੰਗਾਂ ਮੰਨੀਆਂ ਜਾਣ। ਇਸ ਮੌਕੇ ਜਨਰਲ ਸਕੱਤਰ ਭੀਮ ਸੈਨ ਜਿੰਦਲ, ਉਪ ਪ੍ਰਧਾਨ ਸ਼ਾਮ ਲਾਲ ਬਰੇਟਾ, ਪ੍ਰੈੱਸ ਸਕੱਤਰ ਕਮਲ ਕੁਮਾਰ ਮਾਨਸਾ, ਸਰਪ੍ਰਸਤ ਭੋਲਾ ਨਾਥ ਮਾਨਸਾ, ਪਵਨ ਕੁਮਾਰ ਮਾਨਸਾ, ਸੰਜੀਵ ਕੁਮਾਰ ਮਾਨਸਾ, ਮਨੀਸ਼ ਪਿੰਟੋ ਆਦਿ ਹਾਜ਼ਰ ਸਨ।
ਬੁਢਲਾਡਾ 'ਚ ਦੁਕਾਨਾਂ ਬੰਦ ਰੱਖੀਆਂ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਸਥਾਨਕ ਸ਼ਹਿਰ ਅੰਦਰ ਵੀ ਖਾਦ, ਬੀਜ ਅਤੇ ਕੀਟਨਾਸ਼ਕ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਬੰਦ ਰਹੀਆਂ। ਪ੍ਰਧਾਨ ਰਮੇਸ਼ ਕੁਮਾਰ ਗੋਇਲ, ਰਾਜ ਕੁਮਾਰ ਬੋੜਾਵਾਲੀਆ, ਭਾਰਤ ਭੂਸ਼ਨ ਬਾਂਸਲ, ਅਮਰਨਾਥ ਬਾਂਸਲ, ਅਸ਼ੀਸ਼ ਸਿੰਗਲਾ, ਵਿਨੋਦ ਕੁਮਾਰ, ਸਾਹਿਬ ਗਰਗ , ਓਮ ਪ੍ਰਕਾਸ਼ ਲੋਟੀਆ ਆਦਿ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਚਲੀਆਂ ਆ ਰਹੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਖਾਦ, ਬੀਜਾਂ ਅਤੇ ਕੀਟਨਾਸ਼ਕਾਂ ਦੀ ਸੀਲਬੰਦ ਪੈਕੇਜਿੰਗ ਦਾ ਨਮੂਨਾ ਫ਼ੇਲ੍ਹ ਹੋ ਜਾਂਦਾ ਹੈ ਤਾਂ ਵਿਕਰੇਤਾ ਨੂੰ ਅਪਰਾਧੀ ਨਹੀਂ ਸਗੋਂ ਗਵਾਹ ਮੰਨਿਆ ਜਾਣਾ ਜਾਵੇ, ਕੰਪਨੀਆਂ ਲਈ ਪੁਰਾਣੇ ਜਾਂ ਮਿਆਦ ਪੁੱਗ ਚੁੱਕੇ ਸਟਾਕ ਨੂੰ ਵਾਪਸ ਮੰਗਵਾਉਣਾ ਕਾਨੂੰਨੀ ਤੌਰ 'ਤੇ ਲਾਜ਼ਮੀ ਬਣਾਇਆ ਜਾਵੇ।
ਭੀਖੀ'ਚ ਦੁਕਾਨਦਾਰਾਂ ਨੇ ਰੋਸ ਪ੍ਰਗਟਾਇਆ
ਭੀਖੀ ਤੋਂ ਬਲਕਾਰ ਸਿੰਘ ਸਹੋਤਾ ਅਨੁਸਾਰ- ਸਥਾਨਕ ਕਸਬੇ 'ਚ ਵੀ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈ ਵਿਕ੍ਰੇਤਾਵਾਂ ਵਲੋਂ ਰੋਸ ਪ੍ਰਗਟ ਕੀਤਾ ਗਿਆ। ਇਕਾਈ ਦੇ ਪ੍ਰਧਾਨ ਰਛਪਾਲ ਸਿੰਘ ਖਿਆਲਾ ਨੇ ਕਿਹਾ ਕਿ ਐਸੋਸੀਏਸ਼ਨ ਦੀਆਂ ਭਖਦੀਆਂ ਮੰਗਾਂ ਮੰਨਣ ਤੋਂ ਇਲਾਵਾ ਖਾਦ ਕੰਪਨੀਆਂ ਅਤੇ ਥੋਕ ਡੀਲਰਾਂ ਦੇ ਵਿੱਕਰੀ ਸਥਾਨਾਂ 'ਤੇ ਖਾਦ ਅਤੇ ਉਤਪਾਦਾਂ ਦੀ ਪਹੁੰਚ ਯਕੀਨੀ ਬਣਾਈ ਜਾਵੇ ਜਦਕਿ ਮੌਜੂਦਾ ਸਮੇਂ 'ਚ ਯੂਰੀਆ ਅਤੇ ਡੀ.ਏ.ਪੀ. ਵਰਗੀਆਂ ਖਾਦਾਂ ਰੇਲਵੇ ਹੈੱਡ ਤੋਂ ਡੀਲਰਾਂ ਤੱਕ ਪਹੁੰਚਾਇਆ ਜਾ ਰਹੀਆਂ ਹਨ, ਜਿਸ ਕਰ ਕੇ ਡੀਲਰਾਂ ਨੂੰ 40 ਤੋਂ 50 ਰੁਪਏ ਪ੍ਰਤੀ ਗੱਟਾ ਵਾਧੂ ਖ਼ਰਚ ਉਠਾਉਣਾ ਪੈਦਾ ਹੈ। ਉਨ੍ਹਾਂ ਕਿਹਾ ਕਿ ਡੀਲਰਾਂ ਦਾ ਲਾਭ 8 ਫ਼ੀਸਦੀ ਤੱਕ ਵਧਾਈਆਂ ਜਾਵੇ। ਇਸ ਮੌਕੇ ਲਛਮਣ ਸਿੰਘ ਮੂਲੇਵਾਲੀਆ, ਪ੍ਰਗਟ ਸਿੰਘ ਚਹਿਲ, ਜਸਵਿੰਦਰ ਸਿੰਘ, ਸੁਰੇਸ਼ ਕੁਮਾਰ ਸਮਾਓਂ, ਇਕਬਾਲ ਸਿੰਘ ਜੱਸੜ, ਸਚਿਨ ਕੁਮਾਰ ਗਰਗ, ਵਿੱਕੀ ਕੁਮਾਰ ਪੰਧੇਰ, ਅਮਨਦੀਪ ਸਿੰਘ ਬੀਰੋਕੇ ਆਦਿ ਹਾਜ਼ਰ ਸਨ।
ਸਰਦੂਲਗੜ੍ਹ 'ਚ ਵੀ ਦੁਕਾਨਾਂ ਬੰਦ ਰਹੀਆਂ
ਸਰਦੂਲਗੜ੍ਹ ਤੋਂ ਜੀ.ਐਮ.ਅਰੋੜਾ ਅਨੁਸਾਰ- ਸਥਾਨਕਸ਼ਹਿਰ 'ਚ ਵੀ ਖਾਦ, ਬੀਜ ਤੇ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਬੰਦ ਰਹੀਆਂ। ਐਸੋਸੀਏਸ਼ਨ ਦੇ ਜ਼ਿਲ੍ਹਾ ਸਰਪ੍ਰਸਤ ਕਮਲ ਕੁਮਾਰ, ਜਗਜੀਤ ਸਿੰਘ, ਸਾਗਰ ਗਰਗ ਝੁਨੀਰ, ਜਗਦੇਵ ਸਿੰਘ ਉੱਡਤ ਆਦਿ ਨੇ ਦੋਸ਼ ਲਗਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਮੰਗਾਂ ਮੰਨਣ ਤੋਂ ਇਨਕਾਰੀ ਹਨ, ਜਿਸ ਕਰ ਕੇ ਦੁਕਾਨਦਾਰਾਂ 'ਚ ਰੋਸ ਫੈਲਿਆ ਹੋਇਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਮੰਗਾਂ ਤੁਰੰਤ ਮੰਨੀਆਂ ਜਾਣ।

Ad Position 22
No active advertisement
ਪਿਛਲੀ ਖ਼ਬਰ ਰੇਲਗੱਡੀ ਵਿਚ ਮਿਲੇ ਬੱਚੇ ਨੂੰ ਸੁਰੱਖਿਅਤ ਉਸ ਦੇ ਪਰਿਵਾਰ ਨਾਲ ਮਿਲਾਇਆ ਅਗਲੀ ਖ਼ਬਰ ਵਾਇਸ ਆਫ਼ ਮਾਨਸਾ ਨਗਰ ਕੌਂਸਲ ਚੋਣਾਂ 'ਚ ਸਾਫ਼ ਅਕਸ ਵਾਲੇ ਉਮੀਦਵਾਰਾਂ ਦੀ ਮਦਦ ਕਰੇਗੀ <br/>
Ad Position 24