ਗੁਰੂਹਰਸਹਾਏ, 27 ਅਪ੍ਰੈਲ (ਹਰਚਰਨ ਸਿੰਘ ਸੰਧੂ)-ਸਰਕਾਰੀ ਪ੍ਰਾਇਮਰੀ ਸਕੂਲ ਕੋਹਰ ਸਿੰਘ ਵਾਲਾ ਨੂੰ ਪਿੰਡ ਦੇ ਸਰਪੰਚ ਸਤਨਾਮ ਸਿੰਘ ਸੱਤੀ ਸੰਧੂ ਅਤੇ ਸਮੂਹ ਪੰਚਾਇਤ ਵਲੋਂ ਸਕੂਲ ਦੇ ਬੱਚਿਆਂ ਵਾਸਤੇ ਠੰਢੇ ਪਾਣੀ ਵਾਲਾ ਵਾਟਰ ਕੂਲਰ ਦਿੱਤਾ ਗਿਆ | ਇਸ ਮੌਕੇ ਠੰਢੇ ਪਾਣੀ ਵਾਲਾ ਵਾਟਰ ਕੂਲਰ ਭੇਟ ਕਰਦਿਆਂ ਸਰਪੰਚ ਨੇ ਦੱਸਿਆ ਕਿ ਗਰਮੀ ਦੇ ਮੌਸਮ ਦੌਰਾਨ ਬੱਚਿਆਂ ਨੂੰ ਠੰਢੇ ਪਾਣੀ ਦੀ ਲੋੜ ਸੀ ਅਤੇ ਇਹ ਸਕੂਲ ਦੇ ਸਮੂਹ ਬੱਚਿਆਂ ਅਤੇ ਸਟਾਫ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਠੰਢੇ ਪਾਣੀ ਵਾਲਾ ਵਾਟਰ ਕੂਲਰ ਭੇਟ ਕੀਤਾ ਗਿਆ ਹੈ | ਸਕੂਲ ਇੰਚਾਰਜ ਮੈਡਮ ਸੁਖਵਿੰਦਰ ਕੌਰ ਨੇ ਸਮੁੱਚੀ ਪੰਚਾਇਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਅਨੁਸਾਰ ਸਰਪੰਚ ਵਲੋਂ ਸ਼ਲਾਘਾ ਯੋਗ ਉਪਰਾਲਾ ਕੀਤਾ ਗਿਆ ਹੈ | ਇਸ ਮੌਕੇ ਪੰਚਾਇਤ ਮੈਂਬਰ ਸੁਖਦੇਵ ਸਿੰਘ,ਜਗਸੀਰ ਸਿੰਘ, ਸੀ.ਐੱਚ.ਟੀ ਮੈਡਮ ਸੁਖਵਿੰਦਰ ਕੌਰ, ਅਧਿਆਪਕ ਵਿਕਾਸ ਦੀਪ, ਬਖਸ਼ੀਸ਼ ਸਿੰਘ, ਮੋਹਣ ਸਿੰਘ, ਸਿਕੰਦਰ ਸਿੰਘ, ਜਸਵਿੰਦਰ ਸਿੰਘ, ਦੀਪਕਾ, ਸ਼ਰੂਤੀ ਅਤੇ ਮਹਿੰਦਰਪਾਲ ਕੌਰ ਮੌਜੂਦ ਸਨ |