ਮੁੱਦਕੀ, 1 ਮਈ (ਭੁਪਿੰਦਰ ਸਿੰਘ)-ਮਾਲਵੇ ਦੀ ਮੋਹਰੀ ਵਿੱਦਿਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਚ ਪਿੰ੍ਰਸੀਪਲ/ਡਾਇਰੈਕਟਰ ਐੱਸ.ਐੱਸ.ਬਰਾੜ ਦੇ ਦੂਰ-ਦਰਸ਼ੀ ਮਾਰਗ ਹੇਠ ਤਿੰਨ ਰੋਜ਼ਾ ਸਕਾਊਟ ਐਂਡ ਗਾਈਡ ਕੈਂਪ ਸਫਲਤਾਪੁਰਵਕ ਸੰਪੰਨ ਹੋਇਆ | ਜਿਸ ਵਿਚ ਵਿਦਿਆਰਥੀ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਕੈਂਪ ਦੀ ਅਗਵਾਈ ਅੰਜਨਾ ਕੌਸ਼ਲ(ਡੀ.ਓ.ਸੀ.ਫ਼ਰੀਦਕੋਟ) ਉਂਕਾਰ ਸਿੰਘ ਐੱਸ.ਓ.ਸੀ. ਸਕਾਊਟ ਅਤੇ ਮਨਜੀਤ ਕੌਰ ਏ.ਐੱਸ.ਓ.ਸੀ ਗਾਈਡ ਵਲੋਂ ਕੀਤੀ ਗਈ | ਕੈਂਪ ਦੌਰਾਨ ਤਪਿੰਦਰ ਸਿੰਘ ਬੇਦੀ ਡੀ.ਓ.ਸੀ (ਸਕਾਊਟ)ਨੇ ਵਿਦਿਆਰਥੀ ਨੂੰ ਸਕਾਊਟ ਐਂਡ ਗਾਈਡ ਦੇ ਇਤਿਹਾਸ, ਨਿਯਮਾਂ ਅਤੇ ਅਨੁਸ਼ਾਸਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਟੈਂਟ ਲਗਾਉਣ ਅਤੇ ਵੱਖ-ਵੱਖ ਕਿਸਮ ਦੀਆ ਗੰਢਾ ਬੰਨ੍ਹਣ ਦੀ ਸਿਖਲਾਈ ਵੀ ਦਿੱਤੀ | ਜਿਸ ਨਾਲ ਬੱਚਿਆ ਵਿਚ ਆਤਮਵਿਸ਼ਵਾਸ ਜਿਹੇ ਗੁਣ ਪੈਦਾ ਹੋਏ | ਇਸ ਮੌਕੇ ਪਿੰ੍ਰਸੀਪਲ ਡਾ.ਐੱਸ.ਐੱਸ.ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਕਾਊਟ ਐਂਡ ਗਾਈਡਿੰਗ ਸਿਰਫ਼ ਇਕ ਗਤੀਵਿਧੀ ਹੀ ਨਹੀਂ, ਬਲਕਿ ਜੀਵਨ ਜਿਊਣ ਦੀ ਇਕ ਕਲਾ ਹੈ | ਜੋ ਵਿਦਿਆਰਥੀ ਵਿਚ ਅਨੁਸ਼ਾਸਨ, ਜ਼ਿੰਮੇਵਾਰੀ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਬਣਾਉਂਦੀ ਹੈ | ਉਨ੍ਹਾਂ ਕਿਹਾ ਕਿ ਇਸ ਸੰਸਥਾ ਵਿਚ ਕਿਤਾਬੀ ਗਿਆਨ ਤੋਂ ਇਲਾਵਾ ਖੇਡਾਂ ਸਭਿਆਚਾਰਕ ਗਤੀਵਿਧੀਆਂ, ਨੈਤਿਕ ਸਿੱਖਿਆਂ ਅਤੇ ਮਨੁੱਖੀ ਕਦਰਾਂ ਕੀਮਤਾਂ ਵਾਲੇ ਗੁਣ ਬੱਚਿਆ ਵਿਚ ਭਰੇ ਜਾਂਦੇ ਹਨ | ਇਸ ਮੌਕੇ ਵਾਈਸ ਪਿੰ੍ਰਸੀਪਲ ਤੇਜਿੰਦਰ ਕੌਰ, ਗਾਈਡ ਕੈਪਟਨ ਵੀਰਪਾਲ ਕੌਰ, ਅੰਮਿ੍ਤ ਪਾਲ ਕੌਰ, ਰਵਿੰਦਰ ਸਿੰਘ ਟੀਨਾ, ਬਲਵਿੰਦਰ ਕੌਰ ਗਿੱਲ, ਵਿਕਾਸ ਗੋਇਲ, ਮੀਨਾਕਸ਼ੀ ਸਿੰਗਲਾ, ਅਲਕਾ ਬਿੰਦਲ(ਪੀ.ਆਰ.ਓ) ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |