ਜ਼ੀਰਾ, 1 ਮਈ (ਰਜਨੀਸ਼ ਕਥੂਰੀਆ)- ਜਲ ਸਪਲਾਈ ਅਤੇ ਮਸਟਰੋਲ ਇੰਪਲਾਈਜ਼ ਯੂਨੀਅਨ ਬਰਾਂਚ ਜ਼ੀਰਾ ਵੱਲੋਂ ਮਰਖਾਈ ਦਫਤਰ ਵਿਖੇ ਪ੍ਰਧਾਨ ਸੂਬਾ ਸਿੰਘ ਮੱਲੇਸ਼ਾਹ ਦੀ ਅਗਵਾਈ ਵਿਚ ਝੰਡਾ ਲਹਿਰਾ ਕੇ ਮਈ ਦਿਵਸ ਮਨਾਇਆ ਗਿਆ¢ ਇਸ ਦÏਰਾਨ ਸਮੂਹ ਆਗੂਆਂ ਅਤੇ ਵਰਕਰਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ | ਇਸ ਮÏਕੇ ਜ਼ਿਲ੍ਹਾ ਸਕੱਤਰ ਗੁਰਜੰਟ ਸਿੰਘ ਹੋਲਾਂਵਾਲੀ, ਜਗਤਾਰ ਸਿੰਘ ਕਟੋਰਾ, ਹਰਜਿੰਦਰ ਸਿੰਘ,ਬਿੱਕਰ ਸਿੰਘ ਸੰਧੂ ਅਤੇ ਕੁਲਦੀਪ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦਾ 16 ਫ਼ੀਸਦੀ ਡੀ.ਏ.ਨਹੀਂ ਦਿੱਤਾ ਜਾ ਰਿਹਾ¢ 27-28 ਸਾਲ ਤੋਂ ਕੰਮ ਕਰਦੇ ਮਸਟਰੋਲ ਕਾਮੇ ਪੱਕੇ ਨਹੀਂ ਕੀਤੇ ਜਾ ਰਹੇ ਅਤੇ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਜਾ ਰਹੀ¢ ਉਹਨਾਂ ਪੰਜਾਬ ਸਰਕਾਰ ਤੋਂ ਇਹ ਮੰਗਾਂ ਤੁਰੰਤ ਲਾਗੂ ਕਰਨ ਦੀ ਮੰਗ ਕਰਨ ਤੋਂ ਇਲਾਵਾ ਮੁਲਾਜ਼ਮਾਂ ਦੀ ਘਾਟ ਪੂਰੀ ਕਰਨ ਲਈ ਰੈਗੂਲਰ ਭਰਤੀ ਕਰਨ ਅਤੇ ਠੇਕੇਦਾਰੀ ਸਿਸਟਮ ਖ਼ਤਮ ਕਰਨ ਦੀ ਵੀ ਮੰਗ ਕੀਤੀ¢ ਇਸ ਮੌਕੇ ਹਰਭਿੰਦਰ ਸਿੰਘ, ਲੱਖੀ ਰਾਮ ਅਤੇ ਰਾਮਪ੍ਰੀਤ ਰਾਏ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਨਜ਼ਰ ਅੰਦਾਜ਼ ਕੀਤੀਆਂ ਜਾ ਰਹੀਆਂ ਮੰਗਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲੋੜ ਪਈ ਤਾਂ ਸੰਘਰਸ਼ ਵਿੱਢਿਆ ਜਾਵੇਗਾ¢