22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਬਿਜਲੀ ਮੁਲਾਜ਼ਮਾਂ ਵਲੋਂ ਮਜ਼ਦੂਰ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 02-05-2026
ਮੱਖੂ, 1 ਮਈ (ਵਰਿੰਦਰ ਮਨਚੰਦਾ)- ਪੀ.ਐੱਸ.ਈ.ਬੀ. ਜੁਆਇੰਟ ਫੋਰਮ ਮੱਖੂ ਦੇ ਸੱਦੇ 'ਤੇ ਬਿਜਲੀ ਦਫ਼ਤਰ ਮੱਖੂ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਸਾਥੀ ਜੀਵਨਜੀਤ ਸਿੰਘ ਸਬ ਡਵੀਜ਼ਨ ਪ੍ਰਧਾਨ ਟੀ.ਐੱਸ.ਯੂ., ਜਗਦੇਵ ਸਿੰਘ ਸਬ ਡਵੀਜ਼ਨ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਅਤੇ ਕਰਨੈਲ ਸਿੰਘ ਮਾਲੜਾ ਪੀ ਐਂਡ ਟੀ.ਸੀ.ਡਬਲਿਊ.ਯੂ.ਪੀ. ਨੇ ਸਾਂਝੇ ਤÏਰ 'ਤੇ ਕੀਤੀ | ਪ੍ਰੋਗਰਾਮ ਦੇ ਸ਼ੁਰੂ ਵਿਚ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ, ਜਿਸ ਉਪਰੰਤ ਮਈ ਦਿਵਸ ਦੇ ਇਤਿਹਾਸ ਬਾਰੇ ਸਾਥੀਆਂ ਨੂੰ ਜਾਣੂ ਕਰਵਾਇਆ | ਉਨ੍ਹਾਂ ਦੱਸਿਆ ਕਿ ਮਜ਼ਦੂਰ ਦਿਵਸ ਜੋ ਹਰ ਸਾਲ 1 ਮਈ ਨੂੰ ਮਨਾਇਆ ਜਾਂਦਾ ਹੈ, ਦੁਨੀਆ ਭਰ ਵਿਚ ਮਜ਼ਦੂਰਾਂ ਅਤੇ ਕਰਮਚਾਰੀਆਂ ਦੇ ਅਧਿਕਾਰਾਂ ਦੀ ਲੜਾਈ ਨੂੰ ਯਾਦ ਕਰਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸਨਮਾਨਿਤ ਕਰਨ ਲਈ ਸਮਰਪਿਤ ਹੈ | ਸਮਾਗਮ ਨੂੰ ਵਿਸ਼ੇਸ਼ ਤÏਰ 'ਤੇ ਪੈਨਸ਼ਨਰ ਐਸੋਸੀਏਸ਼ਨ ਯੂਨੀਅਨ ਦੇ ਸਾਥੀ ਸੁਖਵਿੰਦਰ ਸਿੰਘ ਘੁੱਦੂਵਾਲਾ ਅਤੇ ਕਮਲ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮÏਕੇ ਟੀ.ਐੱਸ.ਯੂ. ਸਬ ਡਵੀਜ਼ਨ ਮੱਖੂ ਦੇ ਕੈਸ਼ੀਅਰ ਸੁਖਦੇਵ ਸਿੰਘ ਗਿੱਲ, ਸਕੱਤਰ ਗੁਰਪ੍ਰੀਤ ਸਿੰਘ ਹੱਲਣ, ਸਹਾਇਕ ਸਕੱਤਰ ਗੁਰਚਾਨਣ ਸਿੰਘ, ਮੀਤ ਪ੍ਰਧਾਨ ਬਲਕਾਰ ਸਿੰਘ, ਟੀ.ਐੱਸ.ਯੂ. ਡਵੀਜ਼ਨ ਜ਼ੀਰਾ ਪ੍ਰਧਾਨ ਬਲਵੀਰ ਸਿੰਘ ਲੋਹਕਾ, ਇੰਪਲਾਈਜ਼ ਫੈਡਰੇਸ਼ਨ ਸਬ ਡਵੀਜ਼ਨ ਮੱਖੂ ਦੇ ਸਕੱਤਰ ਹਰਪ੍ਰੀਤ ਸਿੰਘ ਪੁਰਬਾ, ਮੀਤ ਪ੍ਰਧਾਨ ਲਵਪ੍ਰੀਤ ਸਿੰਘ ਬਾਠ, ਮੀਤ ਪ੍ਰਧਾਨ ਸੁਰਜੀਤ ਸਿੰਘ, ਕੈਸ਼ੀਅਰ ਕਪਿਲ, ਮੀਤ ਪ੍ਰਧਾਨ ਬਲਵੀਰ ਸਿੰਘ ਲੋਹਕਾ ਅਤੇ ਹੋਰ ਮੈਂਬਰ ਬਹਾਦਰ ਸਿੰਘ ਐਲ.ਐਮ, ਗੁਰਮੀਤ ਸਿੰਘ ਐਲ.ਐਮ., ਚਰਨਵੀਰ ਸਿੰਘ ਆਰ.ਟੀ.ਐਮ, ਗੁਰਤਾਰ ਸਿੰਘ ਏ.ਐੱਸ.ਐੱਸ.ਏ., ਰਾਜ ਸਿੰਘ ਏ.ਐਲ.ਐਮ.,ਗੁਰਪ੍ਰੀਤ ਸਿੰਘ ਏ.ਐੱਸ.ਐੱਸ.ਏ., ਗੁਰਜੀਤ ਸਿੰਘ ਏ.ਐੱਸ.ਐੱਸ.ਏ.,ਨਛੱਤਰ ਸਿੰਘ ਏ.ਐਲ.ਐਮ., ਸੁਖਵਿੰਦਰ ਸਿੰਘ ਏ.ਐਲ.ਐਮ. ਆਦਿ ਸ਼ਾਮਿਲ ਹੋਏ | ਇਸ ਮੌਕੇ ਸੀ.ਐਚ.ਬੀ ਕਾਮਿਆਂ, ਰਣਜੀਤ ਸਿੰਘ, ਗੁਰਜਿੰਦਰ ਸਿੰਘ, ਕਿਸ਼ਨ, ਸਤਨਾਮ ਸਿੰਘ, ਬਲਜੀਤ ਸਿੰਘ ਵਲੋਂ ਵੀ ਸ਼ਮੂਲੀਅਤ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ ਮਾਂ ਚਿੰਤਪੁਰਨੀ ਦਾ ਪ੍ਰਗਟ ਦਿਵਸ ਅਗਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਦੇ ਵਿਰੁੱਧ ਰੰਧਾਵਾ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ- ਹਸ਼ਮਤ ਵਾਲਾ
Ad Position 24