09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਪਿਆਰਾ ਸਿੰਘ ਢਿੱਲੋਂ ਨੇ ਸਾਬਕਾ ਸਾਥੀ ਕੌਂਸਲਰਾਂ ਸਮੇਤ ਆਪ 'ਚ ਸ਼ਾਮਿਲ ਹੋ ਕੇ ਸ਼ਹਿਰ ਦੇ ਸਿਆਸੀ ਸਮੀਕਰਨ ਬਦਲੇ

Ad Position 21
No active advertisement
ਅਜੀਤ ਡੈਸਕ 03-05-2026
ਜ਼ੀਰਾ,2 ਮਈ (ਰਜਨੀਸ਼ ਕਥੂਰੀਆ)-ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਪਿਆਰਾ ਸਿੰਘ ਢਿੱਲੋਂ ਨੇ ਆਪਣੇ ਸਾਬਕਾ ਸਾਥੀ ਕੌਂਸਲਰਾਂ ਸਰਵਨ ਸਿੰਘ ਅਤੇ ਅਮਰ ਸਿੰਘ ਸਮੇਤ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਕੇ ਨਗਰ ਕੌਂਸਲ ਜ਼ੀਰਾ ਦੀਆਂ ਚੋਣਾਂ ਦੇ ਸਿਆਸੀ ਸਮੀਕਰਨ ਬਦਲ ਦਿੱਤੇ ਹਨ | ਇੱਥੇ ਵਰਨਣਯੋਗ ਹੈ ਕਿ ਪਿਆਰਾ ਸਿੰਘ ਢਿੱਲੋਂ ਅਕਾਲੀ ਦਲ (ਬਾਦਲ) ਦੇ ਸ਼ਹਿਰੀ ਪ੍ਰਧਾਨ ਹੋਣ ਦੇ ਨਾਲ-ਨਾਲ 2 ਵਾਰ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਰਹਿ ਚੁੱਕੇ ਹਨ | ਇਸ ਤੋਂ ਇਲਾਵਾ ਪਿਆਰਾ ਸਿੰਘ ਢਿੱਲੋਂ ਦੇ ਨਗਰ ਕੌਂਸਲ ਜ਼ੀਰਾ ਵਿਚ ਹੀ ਨੌਕਰੀ ਕਰਨ ਤੋਂ ਬਾਅਦ ਸੇਵਾਮੁਕਤ ਹੋਣ ਕਰਕੇ ਉਹਨਾਂ ਨੂੰ ਦਫ਼ਤਰੀ ਕੰਮ ਦਾ ਵੀ ਲੰਬਾ ਤਜਰਬਾ ਹੈ | ਜਦੋਂਕਿ ਉਹਨਾਂ ਦੇ ਭਰਾ ਬਲਵੰਤ ਸਿੰਘ ਢਿੱਲੋਂ ਵੀ 2 ਵਾਰ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਰਹਿ ਚੁੱਕੇ ਹਨ | ਜਿਸ ਕਰਕੇ ਨਗਰ ਕੌਂਸਲ ਨੂੰ ਵਧੀਆ ਢੰਗ ਨਾਲ ਚਲਾਉਣ ਦਾ ਉਹਨਾਂ ਕੋਲ ਵੀ ਚੰਗਾ ਤਜਰਬਾ ਹੈ | ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਉਹਨਾਂ ਦੇ ਸਾਥੀ ਅਮਰ ਸਿੰਘ ਕੰਬੋਜ ਅਤੇ ਸਰਵਨ ਸਿੰਘ 4-4 ਵਾਰ ਕੌਂਸਲਰ ਰਹਿ ਚੁੱਕੇ ਹਨ | ਇਹਨਾਂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੁੰਦਿਆਂ ਹੀ ਸ਼ਹਿਰ ਦੀ ਸਿਆਸੀ ਹਵਾ ਦਾ ਰੁੱਖ ਬਦਲ ਗਿਆ ਹੈ | ਇਹਨਾਂ ਦੀ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰਵਾਉਣ ਤੇ ਸਿਆਸੀ ਮਾਹਿਰ ਹਲਕਾ ਜ਼ੀਰਾ ਦੇ ਵਿਧਾਇਕ ਵਲੋਂ ਇਸ ਨੂੰ ਸ਼ਹਿਰ ਨਿਵਾਸੀਆਂ ਦੀਆਂ ਭਾਵਨਾਵਾਂ ਨੂੰ ਵੇਖਦਿਆਂ ਸ਼ਹਿਰ ਦੇ ਹਿਤ ਵਿਚ ਲਿਆ ਗਿਆ ਦੂਰ ਅੰਦੇਸ਼ੀ ਫ਼ੈਸਲਾ ਦੱਸ ਰਹੇ ਹਨ | ਢਿੱਲੋਂ ਭਰਾਵਾਂ ਸਮੇਤ ਉਹਨਾਂ ਦੇ ਨਾਲ ਸ਼ਾਮਿਲ ਹੋਏ ਉਹਨਾਂ ਦੇ ਸਾਥੀ ਸਾਬਕਾ ਕੌਂਸਲਰਾਂ ਨੂੰ ਵਿਧਾਇਕ ਨਰੇਸ਼ ਕਟਾਰੀਆ ਵਲੋਂ ਟਿਕਟਾਂ ਨਾਲ ਨਿਵਾਜਿਆ ਜਾਵੇਗਾ | ਜਿਸ ਤੋਂ ਬਾਅਦ ਢਿੱਲੋਂ ਭਰਾ ਆਪਣੇ ਸਾਥੀਆਂ ਸਮੇਤ ਨਗਰ ਕੌਂਸਲ ਚੋਣਾਂ ਵਿਚ ਖੁੱਲ ਕੇ ਚੋਣ ਮੈਦਾਨ ਵਿੱਚ ਡਟ ਜਾਣਗੇ | ਬੇਸ਼ੱਕ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਵਲੋਂ ਨਗਰ ਕੌਂਸਲ ਜ਼ੀਰਾ ਦੀਆਂ ਚੋਣਾਂ ਲੜਨ ਵਾਲੇ ਕਿਸੇ ਵੀ ਉਮੀਦਵਾਰ ਨੂੰ ਪ੍ਰਧਾਨ ਦਾ ਚਿਹਰਾ ਨਹੀਂ ਬਣਾਇਆ ਗਿਆ, ਪਰ ਸ਼ਹਿਰ ਨਿਵਾਸੀਆਂ ਵਿਚ ਨਗਰ ਕੌਂਸਲ ਚੋਣਾਂ ਵਿੱਚ ਬਹੁਮਤ ਮਿਲਣ ਦੀ ਸੂਰਤ ਵਿਚ ਢਿੱਲੋਂ ਭਰਾਵਾਂ ਨੂੰ ਚੰਗੇ ਅਹੁਦਿਆਂ ਨਾਲ ਨਿਵਾਜੇ ਜਾਣ ਦੀ ਹੁਣੇ ਤੋਂ ਚੁੰਝ ਚਰਚਾ ਚੱਲ ਪਈ ਹੈ |
Ad Position 22
No active advertisement
ਪਿਛਲੀ ਖ਼ਬਰ ਦਰਗਾਹ ਸਖੀ ਸੁਲਤਾਨ ਲੱਖ ਦਾਤਾ ਪੀਰ ਦਾ ਸਾਲਾਨਾ ਜੋੜ ਮੇਲਾ 10 ਨੂੰ ਅਗਲੀ ਖ਼ਬਰ ਬੁਲੇਟ ਮੋਟਰਸਾਈਕਲਾਂ 'ਤੇ ਪਟਾਕੇ ਮਾਰਦੇ ਨੌਜਵਾਨਾਂ ਤੋਂ ਲੋਕ ਪੇ੍ਰਸ਼ਾਨ
Ad Position 24