10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮਮਦੋਟ ਪੁਲਿਸ ਵਲੋਂ ਨਿਆਜੀਆ ਦੇ ਕਿਸਾਨ ਪਰਿਵਾਰ 'ਤੇ ਕੀਤੇ ਨਾਜਾਇਜ਼ ਪਰਚੇ ਦੀ ਜਥੇਬੰਦੀ ਵਲੋਂ ਨਿਖੇਧੀ

Ad Position 21
No active advertisement
ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਿਸਾਨ ਆਗੂ ਧਰਮ ਸਿੰਘ ਸਿੱਧੂ ਅਤੇ ਸਾਥੀ | ਤਸਵੀਰ-ਹਰਚਰਨ ਸਿੰਘ ਸੰਧੂ <br/> 03-05-2026
ਗੁਰੂਹਰਸਹਾਏ, 2 ਮਈ(ਹਰਚਰਨ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਗੁਰੂਹਰਸਹਾਏ ਦੀ ਕੋਰ ਕਮੇਟੀ ਦੀ ਮੀਟਿੰਗ ਗੁਰਦੁਆਰਾ ਸੰਗਤਸਰ ਮਾਦੀ ਕੇ ਵਿਖੇ ਹੋਈ | ਜਿਸ ਵਿਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਕੱਲ ਜੋ ਪਿੰਡ ਨਿਆਜੀਆ ਦੇ ਕਿਸਾਨ ਕਸ਼ਮੀਰ ਸਿੰਘ ਨੂੰ ਉਸ ਦੀ ਚਾਰ ਏਕੜ ਜ਼ਮੀਨ ਦਾ ਦੁਬਾਰਾ ਕਬਜ਼ਾ ਜਥੇਬੰਦੀ ਵਲੋਂ ਦਵਾਇਆ ਗਿਆ ਸੀ | ਇਹ ਜ਼ਮੀਨ ਧੋਖੇ ਨਾਲ ਇਕ ਆੜ੍ਹਤੀਏ ਦੇ ਵਲੋਂ ਫ਼ਰਜ਼ੀ ਬਿਆਨ ਬਣਾ ਕੇ ਆਪਣੇ ਨਾਂਅ ਕਰਵਾ ਲਈ ਸੀ ਅਤੇ ਕੁਝ ਦਿਨ ਪਹਿਲਾਂ ਪੁਲਿਸ ਦੀ ਮਦਦ ਨਾਲ ਹਨੇਰੇ ਵਿਚ ਕਬਜ਼ਾ ਕਰ ਲਿਆ ਸੀ | ਕਿਸਾਨ ਆਗੂ ਧਰਮ ਸਿੰਘ ਨੇ ਦੱਸਿਆ ਕਿ ਕਸ਼ਮੀਰ ਸਿੰਘ ਦੇ ਕੱਲ ਦੁਆਰਾ ਕਬਜ਼ੇ ਤੋਂ ਬਾਅਦ ਮਮਦੋਟ ਪੁਲਿਸ ਵਲੋਂ ਕਿਸਾਨ ਪਰਿਵਾਰ ਤੇ ਝੂਠਾ ਤੇ ਨਜਾਇਜ਼ ਪਰਚਾ ਕਰ ਦਿੱਤਾ ਗਿਆ ਹੈ | ਮੀਟਿੰਗ ਵਿਚ ਪੁਲਿਸ ਦੀ ਇਸ ਕਾਰਵਾਈ ਦੀ ਨਿਖੇਧੀ ਵੀ ਕੀਤੀ ਗਈ ਅਤੇ ਪੁਲਿਸ ਪ੍ਰਸ਼ਾਸਨ ਫ਼ਿਰੋਜਪੁਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨ ਪਰਿਵਾਰ ਨੂੰ ਗਿ੍ਫ਼ਤਾਰ ਕੀਤਾ ਜਾਂ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਥੇਬੰਦੀ ਵਲੋਂ ਜ਼ੋਰਦਾਰ ਸੰਘਰਸ਼ ਕਰਕੇ ਥਾਣੇ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਮੇਜਰ ਸਿੰਘ, ਫੁੰਮਣ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ ,ਦਰਸ਼ਨ ਸਿੰਘ ਗੁਰਪ੍ਰੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਭਾਜਪਾ ਆਗੂਆਂ ਦੀ ਵਰਕਰਾਂ ਨਾਲ ਮੁੱਦਕੀ ਵਿਖੇ ਹੋਈ ਮੀਟਿੰਗ ਅਗਲੀ ਖ਼ਬਰ ਪਿੰਡ ਮਹਿਲ ਦੇ ਬਹਾਦਰ ਸਿੰਘ ਅਤੇ ਮਨਦੀਪ ਸਿੰਘ ਨੂੰ ਸਦਮਾ-ਪਿਤਾ ਦੀ ਮੌਤ
Ad Position 24