ਫ਼ਿਰੋਜ਼ਸ਼ਾਹ, 3 ਮਈ (ਸਰਬਜੀਤ ਸਿੰਘ ਧਾਲੀਵਾਲ)-ਪਿੰਡ ਭੰਬਾ ਲੰਡਾ ਵਾਸੀ ਹਰਮਨਵੀਰ ਸਿੰਘ ਸਰਾਂ ਜੋ ਆਪ ਪਾਰਟੀ 'ਚ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਦੀ ਅਗਵਾਈ 'ਚ ਪੂਰੀ ਤਨਦੇਹੀ ਨਾਲ ਪਾਰਟੀ ਦੀ ਬਿਹਤਰੀ ਲਈ ਕੰਮ ਕਰ ਰਹੇ ਸਨ, ਨੂੰ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਯੂਥ ਵਿੰਗ 'ਚ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ | ਜਿਸ ਨੂੰ ਲੈ ਯੂਥ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਹੈ | ਉਨ੍ਹਾਂ ਦੀ ਇਸ ਨਿਯੁਕਤੀ 'ਤੇ 'ਆਪ' ਦੇ ਸੀਨੀਅਰ ਆਗੂ ਗੁਰਜੰਟ ਸਿੰਘ ਸਰਪੰਚ ਨਾਜ਼ੂਸ਼ਾਹ ਬਲਾਕ ਪ੍ਰਧਾਨ, ਹਰਨੇਕ ਸਿੰਘ ਸਰਪੰਚ ਪਿੰਡ ਗਡੋਡੂ, ਰਣਜੀਤ ਸਿੰਘ ਸਰਪੰਚ ਪਿੰਡ ਸੋਢੀ ਨਗਰ, ਰਜਿੰਦਰ ਸਿੰਘ ਸਰਪੰਚ ਪਿੰਡ ਵਲੂਰ, ਜਗਜੀਤ ਸਿੰਘ ਸਰਪੰਚ ਪਿੰਡ ਸਿੱਧੂ, ਕੁਲਵਿੰਦਰ ਸਿੰਘ ਸਰਪੰਚ ਪਿੰਡ ਮਿਸ਼ਰੀ ਵਾਲਾ, ਲੱਕੀ ਸਰਪੰਚ ਰੱਤਾਖੇੜਾ, ਜੱਸ ਬਾਠ, ਜੱਸ ਉਗੋ ਕੇ, ਰਵੀ ਧਾਲੀਵਾਲ, ਬਲਜਿੰਦਰ ਸਿੰਘ ਸਰਾਂ, ਸੁਖਜੀਤ ਸਿੰਘ ਉੱਗੋਕੇ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਸੂਬਾ ਇੰਚਾਰਜ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ, ਹਲਕਾ ਵਿਧਾਇਕ ਰਜਨੀਸ਼ ਦਹੀਆ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸਰਪੰਚ ਉੱਗੋਕੇ ਦਾ ਧੰਨਵਾਦ ਕੀਤਾ | ਗੱਲਬਾਤ ਕਰਦਿਆਂ ਹਰਮਨਵੀਰ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਵੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਪਾਰਟੀ ਨੂੰ ਸਮਰਪਿਤ ਸੀ ਅਤੇ ਨਵੀਂ ਜ਼ਿੰਮੇਵਾਰੀ ਮਿਲਣ 'ਤੇ ਉਹ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਣਗੇ |