27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਐਗਰੋ ਇਨਪੁੱਟ ਡੀਲਰਾਂ ਨੇ ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ ਨੂੰ ਸੌਂਪਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 04-05-2026
ਗੁਰੂਹਰਸਹਾਏ, 3 ਮਈ (ਕਪਿਲ ਕੰਧਾਰੀ)-ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਦੇ ਡੀਲਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਨਾ ਕੀਤੇ ਜਾਣ ਦੇ ਵਿਰੋਧ ਵਿਚ ਆਲ ਇੰਡੀਆ ਐਗਰੋ ਇਨਪੁੱਟ ਡੀਲਰਜ਼ ਐਸੋਸੀਏਸ਼ਨ (ਰਜਿ.) ਦੇ ਸੱਦੇ 'ਤੇ ਬੀਤੇ ਦਿਨ ਡੀਲਰਾਂ ਵਲੋਂ ਆਪਣੇ ਕਾਰੋਬਾਰ ਬੰਦ ਰੱਖ ਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਈ ਗਈ ਸੀ | ਐਗਰੀ ਇਨਪੁੱਟ ਡੀਲਰਜ਼ ਐਸੋਸੀਏਸ਼ਨ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਵਿਕਾਸ ਗਲਹੋਤਰਾ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿਚ ਦੁਕਾਨਾਂ ਵੀ ਬੰਦ ਰੱਖੀਆਂ ਗਈਆਂ ਸਨ ਅਤੇ ਅੱਜ ਮੁੜ ਡੀਲਰਾਂ ਵਲੋਂ ਆਪਣੀਆਂ ਮੰਗਾਂ ਸੰਬੰਧੀ ਐਸ.ਡੀ.ਐਮ. ਬੇਅੰਤ ਸਿੰਘ ਸਿੱਧੂ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਵਿਕਾਸ ਗਲਹੋਤਰਾ ਨੇ ਦੱਸਿਆ ਕਿ ਡੀਲਰਾਂ ਦੀਆਂ ਮੁੱਖ ਮੰਗਾਂ ਵਿੱਚ ਖਾਦ ਨਾਲ ਹੋਰ ਬੇਲੋੜੀ ਸਮੱਗਰੀ ਦੀ ਜ਼ਬਰਦਸਤੀ ਸਪਲਾਈ ਬੰਦ ਕਰਨਾ, ਖਾਦ ਨੂੰ ਬਿਨਾਂ ਕਿਸੇ ਵਾਧੂ ਖ਼ਰਚੇ ਦੇ ਪ੍ਰਚੂਨ ਦੁਕਾਨਦਾਰਾਂ ਤੱਕ ਪਹੁੰਚਾਉਣਾ, ਡੀਲਰਾਂ ਲਈ ਮਾਰਜਿਨ 'ਚ ਵਾਧਾ ਕਰਨਾ ਅਤੇ ਖਾਦ ਦੀ ਵਿੱਕਰੀ ਲਈ ਲਾਗੂ ਕੀਤੀ ਜਾ ਰਹੀ ਈ-ਟੈਕਨ ਪ੍ਰਣਾਲੀ ਨੂੰ ਰੱਦ ਕਰਨਾ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਐਸ.ਡੀ.ਐਮ ਬੇਅੰਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮੰਗ ਪੱਤਰ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਮੰਗਾਂ ਦੇ ਹੱਲ ਲਈ ਯੋਗ ਯਤਨ ਕੀਤੇ ਜਾਣਗੇ | ਇਸ ਮੌਕੇ ਰਾਜੇਸ਼ ਗੋਇਲ, ਨਰੇਸ਼ ਜਸੂਜਾ, ਦਿਨੇਸ਼ ਗੋਇਲ, ਪਵਨ ਸੋਨੀ, ਟੋਨੀ ਗੋਇਲ, ਸੁਰਿੰਦਰ ਧਮੀਜਾ (ਪ੍ਰਧਾਨ), ਸੁਭਾਸ਼ ਧਵਨ, ਜੱਸ ਗਿਰਧਰ, ਜੋਗਾ ਸਿੰਘ, ਅਮਰੀਕ ਕੰਬੋਜ ਸਮੇਤ ਹੋਰ ਦੁਕਾਨਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੇਰਕਾ ਫਿਰੋਜ਼ਪੁਰ ਡੇਅਰੀ ਦਾ ਸਾਲਾਨਾ ਆਮ ਇਜਲਾਸ ਸੰਪੰਨ ਅਗਲੀ ਖ਼ਬਰ ਹਰਮਨਵੀਰ ਸਿੰਘ ਸਰਾਂ 'ਆਪ' ਯੂਥ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਬਣੇ
Ad Position 24