27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਜ਼ੀਰਾ ਮੰਡੀ 'ਚ ਲਿਫ਼ਟਿੰਗ ਦਾ ਮਾੜਾ ਹਾਲ- ਬੀਕੇਯੂ ਕ੍ਰਾਂਤੀਕਾਰੀ

Ad Position 21
No active advertisement
ਅਜੀਤ ਡੈਸਕ 04-05-2026
ਜ਼ੀਰਾ, 3 ਮਈ (ਹਰਜੀਤ ਸਿੰਘ ਗਿੱਲ)- ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਆਗੂ ਗੁਲਜ਼ਾਰ ਸਿੰਘ ਗੋਗੋਆਣੀ ਨੇ ਆਖਿਆ ਕਿ ਜ਼ੀਰਾ ਦਾਣਾ ਮੰਡੀ ਤੇ ਨਾਲ ਲੱਗਦੀਆਂ ਬਰਾਂਚਾਂ ਵਿਚ ਲਿਫ਼ਟਿੰਗ ਨਾ ਹੋਣ ਕਾਰਨ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ | ਜਿਸ ਦੀ ਸਭ ਤੋਂ ਵੱਡੀ ਮਾਰ ਮਜ਼ਦੂਰਾਂ ਅਤੇ ਆੜ੍ਹਤੀਆਂ 'ਤੇ ਪੈ ਰਹੀ ਹੈ | ਕਿਉਂਕਿ ਮਜ਼ਦੂਰ ਸੀਜ਼ਨ ਦਾ ਠੇਕਾ ਕਰਕੇ ਮੰਡੀਆਂ ਵਿਚ ਕੰਮ ਕਰਦੇ ਹਨ ਅਤੇ ਬੋਰੀਆਂ ਚੁੱਕਣ ਤੱਕ ਮਜ਼ਦੂਰਾਂ ਦਾ ਸੀਜ਼ਨ ਸਮਝਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਲਿਫ਼ਟਿੰਗ ਨਾ ਹੋਣ ਕਾਰਨ ਜਿੱਥੇ ਕਿਸਾਨ ਮਜ਼ਦੂਰ ਮੰਡੀਆਂ ਵਿੱਚ ਫਸ ਗਏ ਹਨ | ਉੱਥੇ ਹੀ ਆੜ੍ਹਤੀਆਂ ਵਲੋਂ ਆਖਿਆ ਜਾ ਰਿਹਾ ਹੈ ਕਿ ਕਣਕ ਦੀ ਖ਼ਰੀਦ ਹੋ ਚੁੱਕੀ ਹੈ, ਪਰ ਜਿੰਨੀ ਦੇਰ ਬੋਰੀਆਂ ਚੁੱਕੀਆਂ ਨਹੀਂ ਜਾਂਦੀਆਂ, ਓਨਾ ਚਿਰ ਸਾਰੀ ਜ਼ਿੰਮੇਵਾਰੀ ਆੜ੍ਹਤੀਆਂ ਦੀ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਟਰੱਕ ਅਪਰੇਟਰ ਮਨ ਮਰਜ਼ੀ ਕਰਦੇ ਹਨ, ਜੋ ਆਮ ਕਰਾਏ ਨਾਲੋਂ ਜ਼ਿਆਦਾ ਪੈਸੇ ਮੰਗ ਰਹੇ ਹਨ | ਲੁਹਾਈ ਕਰਨ ਵਾਲੀ ਲੇਬਰ ਵੀ ਜ਼ਿਆਦਾ ਮਿਹਨਤਾਨਾ ਮੰਗ ਰਹੀ ਹੈ | ਜਿਸ ਕਾਰਨ ਆੜ੍ਹਤੀਆਂ ਨੂੰ ਚਾਰੇ ਪਾਸੇ ਤੋਂ ਨੁਕਸਾਨ ਝੱਲਣਾ ਪੈ ਰਿਹਾ ਹੈ | ਕਿਸਾਨ ਆਗੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਦੀ ਚੁਕਾਈ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਅਸਮਾਨੀ ਬਿਜਲੀ ਡਿਗਣ ਨਾਲ ਕਈ ਘਰਾਂ ਦਾ ਹੋਇਆ ਨੁਕਸਾਨ ਅਗਲੀ ਖ਼ਬਰ ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਵਲੋਂ ਭਰਵੀਂ ਮੀਟਿੰਗ
Ad Position 24